ਫ਼ੈਜ਼ ਦੀ ਪੰਜਾਬੀ ਕਵਿਤਾ

ਗ਼ਾਲਿਬ ਤੇ ਇਕਬਾਲ ਦੇ ਪਾਏ ਦਾ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ (1911_1984) ਆਪਣੀ ਪ੍ਰਗਤੀਵਾਦੀ ਪ੍ਰਤਿਬੱਧਤਾ ਕਰਕੇ ਉਰਦੂ ਸ਼ਾਇਰੀ ਵਿਚ ਤੇ ਵਿਸ਼ਵ_ਪੱਧਰ ਤੇ ਵਿਖਿਆਤ ਹੈ। ਕਿਹਾ ਜਾਂਦਾ ਹੈ ਜਿੱਥੇ ਫੁੱਲਾਂ ਦੀ ਖੁਸ਼ਬੂ ਦੇ ਨਾਲ ਨਾਲ ਅੱਗ ਵੀ ਵਿਖਾਈ ਦੇਵੇ ਉਹ ਫ਼ੈਜ਼ ਦੀ ਸ਼ਾਇਰੀ ਹੈ। ਪੰਜਾਬੀ ਪਾਠਕ ਲਈ ਇਹ ਅਚੰਭੇ ਦੀ ਗੱਲ ਹੋਵੇਗੀ ਕਿ ਫ਼ੈਜ਼ ਨੇ ਪੰਜਾਬੀ ਵਿਚ ਵੀ ਕੁਝ ਕਵਿਤਾਵਾਂ ਲਿਖੀਆਂ ਹਨ।