ਸੁਲੱਖਣ ਸਰਹੱਦੀ

ਚਾਰੇ ਗ਼ਜ਼ਲ ਸੰਗ੍ਰਹਿਆਂ ਦੇ ਵਾਚਣ ਤੋਂ ਬਾਅਦ ਸਮੁੱਚਾ ਨਤੀਜਾ ਇਹ ਨਿਕਲ਼ਦਾ ਹੈ ਕਿ ਸਰਹੱਦੀ ਦੇ ਪਹਿਲੇ ਸੰਗ੍ਰਹਿ ਵਿਚ ਭਾਵੇਂ ਅਜੇ ਵਿਚਾਰਧਾਰਕ ਕਚਿਆਈ ਰੜਕਦੀ ਹੈ ਪਰ ਉਸਦੀ ਸ਼ੁਰੂਆਤ ਬੜੀ ਠੋਸ ਹੈ। ਦੂਜੇ ਸੰਗ੍ਰਹਿ ਵਿਚ ਅਤਿਵਾਦੀ ਦੌਰ ਦੀ ਭਿਆਨਕਤਾ ਦੇ ਦ੍ਰਿਸ਼ ਬੜੇ ਮਾਰਮਿਕ ਹਨ ਅਤੇ ਆਸ਼ਾ ਦੇ ਦੀਪ ਜਲ਼ਦੇ ਰੱਖੇ ਗਏ ਹਨ।