ਗੁਰਮਤਿ ਦੀ ਪ੍ਰਸੰਗਿਗਤਾ

ਗੁਰਬਾਣੀ ਦੀ ਬੌਧਿਕਤਾ, ਇਤਿਹਾਸਕ, ਸਮਾਜਿਕ ਅਨੁਭਵ ਸਾਡੇ ਲਈ ਵਧੇਰੇ ਸਾਰਥਕ ਹਨ। ਸਿੱਖ ਧਰਮ ਛੋਟੇ ਵਪਾਰੀ ਵਰਗ ਦੀ ਅਗਵਾਈ ਵਿਚ ਦਲਿਤਾਂ ਦਾ ਅੰਦੋਲਨ ਸੀ। ਦੂਜੇ ਸ਼ਬਦਾਂ ਵਿਚ ਵੈਸ਼ ਤੇ ਸ਼ੂਦਰ ਇੱਕਠੇ ਜਾਗੀਰਦਾਰੀ (ਭਾਰਤੀ ਤੇ ਸਾਮਰਾਜੀ) ਦੇ ਵਿਰੁੱਧ ਵਿਚ ਉੱਠਦੇ ਹਨ। ਗੁਰੁ ਗੋਬਿੰਦ ਸਿੰਘ ਤੋਂ ਬਾਅਦ ਬਿਖਰਾਅ ਦੀ ਸਥਿਤੀ ਵਿਚੋਂ ਲੰਘਕੇ ਮੁੜ ਜਾਗੀਰਦਾਰੀ ਸਥਾਪਿਤ ਹੋ ਜਾਂਦੀ ਹੈ।