ਪ੍ਰਤਿਬੱਧਤਾ ਦਾ ਕਵੀ ਹੁੰਦਲ

ਹਰਭਜਨ ਸਿੰਘ ਹੁੰਦਲ ਪ੍ਰਤਿਬੱਧ ਕਵੀ ਹੈ। ਪ੍ਰਤਿਬੱਧ, ਮਾਰਕਸਵਾਦੀ ਵਿਚਾਰਧਾਰਾ ਪ੍ਰਤਿ। ਇਸੇ ਵਿਚਾਰ ਨਾਲ ਪ੍ਰਤਿਬੱਧਤਾ ਕਾਰਣ ਉਹ ਜੁੜਿਆ ਹੋਇਆ ਹੈ ਆਮ ਲੋਕਾਂ ਨਾਲ। ਉਨ੍ਹਾਂ ਆਮ ਲੋਕਾਂ ਨਾਲ ਜੋ ਦੁਖੜੇ ਸਹਿੰਦੇ ਹਨ ਤੇ ਜ਼ੁਲਮ ਸਹਾਰਦੇ ਹਨ। ਉਨ੍ਹਾਂ ਲੋਕਾਂ ਨਾਲ ਜੋ ਹੱਥੀਂ ਕੰਮ ਕਰਦੇ ਹਨ ਅਤੇ ਫਿਰ ਵੀ ਭੁੱਖੇ ਮਰਦੇ ਹਨ।