ਬਲ਼ਦੀ ਬਰਫ ਦਾ ਸੇਕ

ਖਾਲਿਦ ਹੁਸੈਨ ਦੇ ਬਲ਼ਦੀ ਬਰਫ ਦਾ ਸੇਕ ਕਹਾਣੀ ਸੰਗ੍ਰਹਿ ਦੀਆਂ 28 ਚੋਣਵੀਆਂ ਕਹਾਣੀਆਂ ਪੜ੍ਹਦਿਆਂ ਇਨ੍ਹਾਂ ਦੀ ਪੰਜਾਬੀ ਕਹਾਣੀ ਵਿੱਚ ਵੱਖਰੀ ਪਛਾਣ ਦਾ ਅਹਿਸਾਸ ਹੁੰਦਾ ਹੈ। ਸਭ ਤੋਂ ਪਹਿਲਾਂ ਪਾਠਕ ਦਾ ਧਿਆਨ ਫ਼ਖ਼ਰ ਜ਼ਮਾਂ, ਡਾ:ਸੁਤਿੰਦਰ ਸਿੰਘ ਨੂਰ ਅਤੇ ਕਹਾਣੀਕਾਰ ਵਰਿਆਮ ਸੰਧੂ ਵਲੋਂ ਲਿਖੇ ਤਿੰਨ ਮੁੱਖਬੰਧਾਂ ਵਲ ਜਾਂਦਾ ਹੈ। ਆਮ ਤੌਰ ਤੇ ਮੁਖਬੰਧ ਪੁਸਤਕ ਦੀ ਜਾਣ ਪਛਾਣ ਕਰਵਾ ਕੇ ਸਿਫ਼ਤ ਸਲਾਹ ਤਕ ਸੀਮਤ ਹੁੰਦੇ ਹਨ।