ਕੌਰਵ ਪਾਂਡਵ

ਕੌਰਵ ਪਾਂਡਵ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਕੁਝ ਇਕ ਥਾਵਾਂ ਨੂੰ ਛੱਡ ਕੇ ਸਾਰੀਆਂ ਘਟਨਾਵਾਂ ਦੇ ਪਾਤਰਾਂ ਨੂੰ ਤਰਕ ਸੰਗਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕੁਝ ਅਜਿਹੇ ਨੁਕਤੇ ਉਭਾਰੇ ਗਏ ਹਨ ਜੋ ਆਮ ਤੌਰ ਤੇ ਨਜ਼ਰ ਅੰਦਾਜ਼ ਕੀਤੇ ਜਾਂਦੇ ਰਹੇ ਹਨ। ਜਿਵੇਂ ਵਿਦੁਰ ਸ਼ੂਦਰ ਮਾਂ ਦਾ ਪੁੱਤਰ ਸੀ ਪਰ ਕਿਉਂਕਿ ਪਿਤਾ ਉੱਚੀ ਕੁੱਲ ਦਾ ਸੀ ਇਸ ਲਈ ਕੌਰਵ ਪਾਂਡਵਾਂ ਵਿਚ ਉਸ ਨੂੰ ਸਤਿਕਾਰ ਦਿੱਤਾ ਜਾਂਦਾ ਹੈ।