ਕਹਾਣੀ : ਸਮਾਜਿਕ ਸਰੋਕਾਰ

ਮੈਂ ਇਸ ਪੁਸਤਕ ਵਿਚ ਕਹਾਣੀ ਦੇ ਸਮਾਜਿਕ ਸਰੋਕਾਰ ਨੂੰ ਸੱਤ ਹਿੱਸਿਆਂ ਵਿਚ ਵੰਡਿਆ ਹੈ। ਹਰ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕੀਤੀ ਹੈ ਇਸ ਲਈ ਮੈਂ ਆਪਣੇ ਪਹਿਲੇ ਅਧਿਆਇ ਦਾ ਵਿਸ਼ਾ ਰੱਖਿਆ ਹੈ ਕਹਾਣੀ ਤੇ ਸਮਾਜਿਕ ਯਥਾਰਥ। ਇਸ ਪੁਸਤਕ ਵਿਚ ਮੈਂ ਰਘਬੀਰ ਢੰਡ, ਲਾਲ ਸਿੰਘ, ਅਤਰਜੀਤ, ਵਰਿਆਮ ਸੰਧੂ ਅਤੇ ਪ੍ਰੇਮ ਗੋਰਖੀ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ। - ਭੁਪਿੰਦਰ ਕੌਰ