ਧੀ ਦਾ ਧਬਾ....

ਸਭਿਆਚਾਰ ਕਿਸੇ ਵੀ ਸਮੂਹ ਦਾ ਸਮੁੱਚਾ ਜੀਊਣ ਦਾ ਸਲੀਕਾ ਹੁੰਦਾ ਹੈ। ਪਰ ਇਹ ਸਲੀਕਾ ਕੇਵਲ ਹਾਂ ਪੱਖੀ ਜਾਂ ਰੰਗੀਨ ਹੀ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਇਸ ਵਿਚ ਉਹ ਖਾਲੀ ਜਾਂ ਧੱਬਾ ਨੁਮਾ ਥਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਪਛਾਣ ਕੀਤੇ ਬਗੈਰ ਇਸ ਦੀ ਤਸਵੀਰ ਪੂਰੀ ਨਹੀਂ ਹੰਦੀ। ਅਸਲ ਵਿਚ ਸਮਾਜ ਵਿਚ ਬਹੁਤ ਕੁਝ ਅਜਿਹਾ ਹੈ ਜਿਸਦਾ ਸਾਹਮਣਾ ਇਹ ਸਮਾਜ ਆਪ ਹੀ ਨਹੀਂ ਕਰਨਾ ਚਾਹੁੰਦਾ।