ਕਾਗਜ਼ ਤੇ ਕੈਨਵਸ ਦੀ ਵਸਤੂ

ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਦੇ ਵਿਸ਼ਾਵਸਤੂ ਨੂੰ ਕਵਿਤਾ ਦਾ ਰੂਪ ਦੇਣ ਲਈ ਵਿਅੰਗ, ਤਨਾਉ ਤੇ ਪਰਿਭਾਸ਼ਕ ਵਿਧੀਆਂ ਅਪਣਾਈਆਂ ਹਨ। ਉਸ ਦੀ ਕਵਿਤਾ ਵਿੱਚ ਖੰਡਿਤ ਰੂਪਕ ਵੀ ਮਿਲਦਾ ਹੈ ਅਤੇ ਇਹ ਵੀ ਉਸ ਦੀ ਇੱਕ ਵਿਸ਼ੇਸ਼ ਕਾਵਵਿਧੀ ਹੈ ਨਿਬੜਦੀ ਹੈ। ਅੰਮ੍ਰਿਤਾ ਦੀ ਛੰਦਮੁਕਤ ਕਵਿਤਾ ਦੀ ਬਿੰਬਾਵਲੀ ਵੀ ਬਹੁਪੱਖੀ ਹੈ ਅਤੇ ਆਪਣੇ ਪਾਠਕਾਂ ਅੱਗੇ ਬੜੇ ਸਜੀਵ ਬਿੰਬ ਚਿਤ੍ਰਦੀ ਹੈ।