ਅੰਮ੍ਰਿਤਾ ਦੀ ਰਚਨਾ ਦ੍ਰਿਸ਼ਟੀ

ਇਸ ਪ੍ਰਕਾਰ ਕਾਗਜ਼ ਤੇ ਕੈਨਵਸ ਵਿਚਲੀ ਕਵਿਤਾ ਦਾ ਕੇਂਦਰੀ ਵਿਸ਼ਾਵਸਤੂ ਪਿਆਰ ਤੇ ਨਾਰੀ ਅਨੁਭਵ ਤੋਂ ਫੈਲਦਾ ਹੋਇਆ, ਮਾਨਵੀ ਹੋਂਦ ਨਾਲ ਅਤੇ ਸਮਕਾਲੀ ਸਥਿਤੀਆਂ ਨਾਲ ਜਾ ਜੁੜਦਾ ਹੈ। ਉਸ ਸਮੇਂ ਦੌਰਾਨ ਜਦੋਂ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦ, ਉੱਤਰਪ੍ਰਗਤੀਵਾਦ, ਪ੍ਰਯੋਗਵਾਦ ਤੇ ਸੁਹਜਵਾਦ ਦਾ ਬੋਲਬਾਲਾ ਸੀ, ਅੰਮ੍ਰਿਤਾ ਦੀ ਇਹ ਕਾਵਿਪੁਸਤਕ ਵਾਕਮੁਕਤ ਕਵਿਤਾ ਪੰਜਾਬੀ ਸਾਹਿਤ ਨੂੰ ਪ੍ਰਦਾਨ ਕਰਦੀ ਹੈ।