ਹਕੀਰ ਦਾ ਕਾਵਿ ਚਿੰਤਨ

ਅੰਤ ਵਿਚ ਮੈਂ ਆਪਣੀ ਵਲੋਂ ਸਾਹਿਤ ਸਭਾਵਾਂ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ ਕਿ ਉਹ ਨਿਰੋਲ ਵਿਅਕਤੀਵਾਦੀ ਰੁਚੀਆਂ ਦਾ ਤਿਆਗ ਕਰਕੇ ਸਾਂਝੇ ਤੌਰ ਤੇ ਆਪਣੀ ਇਕ ਸੇਧ ਨਿਸ਼ਚਿਤ ਕਰਨ, ਜਿਸਦਾ ਸੰਬੰਧ ਜਨ-ਸਾਧਾਰਣ ਦੀਆਂ ਮਾਨਸਿਕ ਤੇ ਬੌਧਿਕ ਲੋੜਾਂ ਨਾਲ ਹੋਵੇ। ਕਵੀ ਨਿੱਜੀ ਮੁਨਾਫ਼ਾਖੋਰਾਂ ਵਾਂਗ ਕੇਵਲ ਆਪਣੀ ਨਿੱਜੀ-ਤ੍ਰਿਪਤੀ ਤਕ ਹੀ ਸੀਮਿਤ ਨਾ ਰਹਿਣ।