ਆਧੁਨਿਕ ਹੋਣ ਤੋਂ ਪਹਿਲਾਂ

ਦੂਜੀ ਸੰਸਾਰ ਜੰਗ ਦੇ ਦਿਨਾਂ ਵਿਚ ਜੰਗੀ ਜਹਾਜ਼ ਜਿੱਤੇ ਹੋਏ ਸ਼ਹਿਰਾਂ ਵਿਚ ਕਈ ਵਾਰ ਇਹੋ ਜਿਹੇ ਰੰਗ - ਬਿਰੰਗੇ ਪਰਚੇ ਤੇ ਗੁਬਾਰੇ ਸੁੱਟਦੇ ਸਨ ਜਿਨ੍ਹਾਂ ਉਪਰ ਗੁਲਾਮੀ ਦੇ ਫੁਰਮਾਨ ਲਿਖੇ ਹੁੰਦੇ ਸਨ । ਬੱਚੇ ਜੰਗੀ ਜਹਾਜ਼ਾਂ ਦੀ ਕੰਨ ਪਾੜਵੀਂ ਆਵਾਜ਼ ਤੋਂ ਸਹਿਮ ਜਾਂਦੇ ਸਨ । ਪਰ ਹੌਲੀ - ਹੌਲੀ ਉਹ ਇਸ ਦੇ ਆਦੀ ਹੋ ਗਏ ਅਤੇ ਉਨ੍ਹਾਂ ਨੂੰ ਇਨ੍ਹਾਂ ਪਰਚਿਆਂ ਤੇ ਗੁਬਾਰਿਆਂ ਨਾਲ ਖੇਲ੍ਹਣ ਦਾ ਆਨੰਦ ਆਉਣ ਲੱਗ ਪਿਆ ।