ਹੀਰ ਰਾਂਝੇ ਦੇ ਗੀਤ

ਇਕ ਸੀ ਰਾਂਝਾ ਜੋ ਪ੍ਰੇਮ ਦਾ ਦੇਵਤਾ ਬਣ ਗਿਆ; ਇਕ ਸੀ ਹੀਰ ਸੁੰਦਰਤਾ ਦੀ ਦੇੇਵੀ। ਪੰਜਾਬ ਦੀ ਧਰਤੀ ਤੇ ਦੋਨਾਂ ਦਾ ਜਨਮ ਹੋਇਆ। ਤਦ ਬਾਬਰ ਭਾਰਤ ਵਿਚ ਆ ਚੁੱਕਾ ਸੀ; ਘੋੜਿਆਂ ਦਿਆਂ ਸੁੰਮਾਂ ਨਾਲ ਧਰਤੀ ਕੰਬ ਰਹੀ ਸੀ। ਇਤਿਹਾਸ ਦਾ ਧਿਆਨ ਰਾਜਨੀਤਕ ਉਥਲ-ਪੁਥਲ ਵਲ ਲਗਿਆ ਹੋਇਆ ਸੀ। ਹੀਰ ਦਾ ਜਨਮ ਕਿਸ ਤਾਰੀਖ ਨੂੰ ਹੋਇਆ, ਰਾਂਝੇ ਦੇ ਕਿੰਨੇ ਸਾਲ ਬਾਦ ਹੋਇਆ ਇਸ ਗੱਲ ਦਾ ਬਿਉਰਾ ਲਿਖਣ ਦੀ ਫੁਰਸਤ ਇਤਿਹਾਸ ਨੂੰ ਨਹੀਂ ਮਿਲੀ।