ਕਿੱਸਾ ਭਗਤ ਸਿੰਘ-ਦੀਦਾਰ

ਪ੍ਰੋ. ਦੀਦਾਰ ਸਿੰਘ ਦੀ ਰਚਨਾ ਸ਼ਹੀਦ ਭਗਤ ਸਿੰਘ` ਪਹਿਲਾਂ ਪਹਿਲ ਨਵਾਂ ਜ਼ਮਾਨਾ` ਵਿਚ ਛਪਦੀ ਰਹੀ ਤੇ ਬਾਦ ਵਿਚ ਕਿੱਸੇ ਦੇ ਰੂਪ ਵਿਚ ਕਾਫ਼ੀ ਮਾਤਰਾ ਵਿਚ ਛਪੀ ਵੀ ਤੇ ਵਿਕੀ ਵੀ, ਪਰ ਇਨ੍ਹਾਂ ਦੋਨਾਂ ਹਾਲਤਾਂ ਵਿਚ ਪੋ੍ਰ. ਦੀਦਾਰ ਸਿੰਘ ਦਾ ਨਾਮ ਇਸ ਉਪਰ ਅੰਕਿਤ ਨਹੀਂ ਸੀ। ਹੁਣ ਦੁਬਾਰਾ ਛਪੀ ਰਚਨਾ ਨੂੰ ਕਾਵਿ-ਪ੍ਰਮਾਣ ਤੇ ਮਹਾਂਕਾਵਿ ਵੀ ਕਿਹਾ ਗਿਆ ਹੈ, ਜਿਸ ਕਾਰਣ ਇਕ ਵੱਖਰਾ ਵਿਵਾਦ ਛਿੜਨ ਦੀ ਸੰਭਾਵਨਾ ਵੀ ਮੌਜੂਦ ਹੈ।