ਹਰਿਆਣੇ ਦਾ ਪੰਜਾਬੀ ਸਾਹਿਤ

ਹਰਿਆਣੇ ਦੀ ਪੰਜਾਬੀ ਕਵਿਤਾ ਨੂੰ ਹਰਿਆਣਾ ਪੰਜਾਬੀ ਕਵਿਤਾ ਜਿਹੇ ਵਿਸ਼ੇਸ਼ਣ ਰਾਹੀਂ ਪੰਜਾਬੀ ਕਵਿਤਾ ਤੋਂ ਵਖਰਿਆਇਆ ਨਹੀਂ ਜਾ ਸਕਦਾ ਕਿਉਂਕਿ ਇਸ ਕਵਿਤਾ ਦਾ ਅਜਿਹਾ ਕੋਈ ਵਿਲੱਖਣ ਮੁਹਾਂਦਰਾ ਉਘੜਦਾ ਨਜ਼ਰ ਨਹੀਂ ਆਉਂਦਾ ਜੋ ਇਸ ਨੂੰ ਇਕ ਵਿਲੱਖਣ ਆਂਚਲਿਕ ਉਸਾਰ ਵਜੋਂ ਪੰਜਾਬੀ ਕਵਿਤਾ ਤੋਂ ਨਿਖੇੜਦਾ ਹੋਵੇ। - ਡਾ. ਸੁਖਦੇਵ ਸਿੰਘ