ਕੁ. ਯੂ. ਵਿਚ ਖੋਜ ਕਾਰਜ

ਹਰਿਆਣੇ/ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਹੋ ਰਹੇ ਖੋਜ ਕਰਜ ਨੂੰ ਵਿਚਾਰਨ ਤੋਂ ਪਹਿਲਾਂ ਇਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਥਿਤੀ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰਿਆਣਾ ਬਣਨ ਤੋਂ ਚਾਰ ਦਹਾਕੇ ਬਾਅਦ ਵੀ ਪੰਜਾਬੀ ਨੂੰ ਪੂਰੀ ਤਰ੍ਹਾਂ ਦੂਸਰੀ ਭਾਸ਼ਾ ਦਾ ਦਰਜਾ ਪ੍ਰਾਪਤ ਨਹੀਂ ਹੋ ਸਕਿਆ। ਚੋਣਾ ਤੋਂ ਪਹਿਲਾਂ ਵਿਧਾਨ ਸਭਾ ਵਿਚ ਦੂਜੀ ਭਾਸ਼ਾ ਦਾ ਬਿਲ ਪਾਸ ਹੋ ਗਿਆ ਸੀ।