ਦੁਆਬੇ ਦੀ ਕਵਿਤਾ...

ਕਿਸੇ ਇੱਕ ਖਿੱਤੇ ਦੀਆਂ ਸਾਹਿਤਕ ਵੰਨਗੀਆਂ ਸੰਗ੍ਰਹਿਤ ਕਰਨ ਪਿੱਛੇ ਦੋ ਪ੍ਰਮੁੱਖ ਪ੍ਰਵਿਰਤੀਆਂ ਕੰਮ ਕਰਦੀਆਂ ਹਨ। ਪਹਿਲੀ ਪ੍ਰਵਿਰਤੀ ਹੈ ਛਾਵਨਵਾਦੀ ਪ੍ਰਵਿਰਤੀ। ਇਹ ਪ੍ਰਵਿਰਤੀ ਕਿਸੇ ਵੀ ਸਾਹਿਤ ਦਾ ਬਾਹਰਮੁਖੀ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਦੇ ਰਾਹ ਵਿਚ ਬਾਧਕ ਬਣਦੀ ਹੈ ਕਿਉਂਕਿ ਇਹ ਜੋ ਨਹੀਂ ਹੈ, ਉਸਨੂੰ ਵੀ ਹੈ ਸਿੱਧ ਕਰਨ ਦੇ ਯਤਨ ਵਿਚ ਖੋਜ ਦੇ ਮੁੱਖ ਕਾਰਜ ਨੂੰ ਹੀ ਗੰਧਲਾ ਕਰ ਦਿੰਦੀ ਹੈ।