ਪੰਜਾਬੀ ਲੋਕਧਾਰਾ- ਲੇਖ

ਪਰਵਾਸੀ ਪੰਜਾਬੀ ਕਹਾਣੀ....

ਇਹ ਵੀ ਸੱਚ ਹੈ ਕਿ ਸੈਂਕੜੇ ਪਰਵਾਸੀ ਕਹਾਣੀਕਾਰਾਂ ਦੀਆਂ ਪਰਵਾਸੀ ਕਹਾਣੀਆਂ ਵਿਚੋਂ ਸਾਰੀਆਂ ਉੱਚ ਪੱਧਰ ਦੀਆਂ ਨਹੀਂ ਹਨ। ਪਰੰਤੂ ਕੁਝ ਕਹਾਣੀਆਂ ਨੇ ਪੰਜਾਬੀ ਕਹਾਣੀ ਵਿਚ ਆਪਣਾ ਥਾਂ ਬਣਾ ਲਿਆ ਹੈ, ਉਨ੍ਹਾਂ ਵਿਚੋਂ ਕੁਝ ਕੁ ਨੂੰ ਆਧਾਰ ਬਣਾ ਕੇ ਪਰਵਾਸੀ ਪੰਜਾਬੀ ਕਹਾਣੀ ਉੱਪਰ ਵਿਚਾਰ ਕਰਨਾ ਹੁਣ ਲੋੜ ਬਣ ਗਈ ਹੈ।

ਮਹਿੰਦੀ ਦੇ ਪੱਤੇ

ਪੰਜਾਬੀ ਪਰਵਾਸੀ ਸਾਹਿਤ ਦੀ ਚਰਚਾ ਵਧੇਰੇ ਕਰਕੇ ਇੰਗਲੈਂਡ, ਕੈਨੇਡਾ ਅਤੇ ਅਮਰੀਕੀ ਪ੍ਰਸੰਗ ਵਿਚ ਹੀ ਹੁੰਦੀ ਰਹੀ ਹੈ। ਇਸਦੇ ਕਈ ਕਾਰਣ ਹਨ। ਪਹਿਲਾ ਕਾਰਣ ਇਹ ਹੈ ਕਿ ਇਨ੍ਹਾਂ ਪ੍ਰਦੇਸਾਂ ਦਾ ਵਿਕਸਿਤ ਦੇਸ਼ ਹੋਣ ਕਾਰਣ ਡਾਲਰ/ ਪੌਂਡ ਦੀ ਰੁਪਏ ਵਿਚ ਵਟਾਂਦਰਾ ਦਰ 50/ 80 ਗੁਣਾਂ ਵਧੇਰੇ ਹੋਣ ਕਰਕੇ ਹਰ ਕੋਈ ਇਧਰ ਨੂੰ ਹੀ ਜਾਣ ਦੀ ਸੋਚ ਰਿਹਾ ਹੈ। ਸਾਹਿਤਕਾਰ ਵੀ ਇਸ ਦਾ ਅਪਵਾਦ ਨਹੀਂ।

ਦੋ ਟਾਪੂ

ਨਵੇਂ ਕਹਾਣੀ ਸੰਗ੍ਰਹਿ ਦੋ ਟਾਪੂ ਵਿਚ ਜਰਨੈਲ ਸਿੰਘ ਦੀ ਕਹਾਣੀ ਵਿਚ ਇਕ ਹੋਰ ਪਾਰਾਰ ਜੁੜਿਆ ਹੈ ਤੇ ਉਹ ਹੈ ਵਿਦੇਸ਼ੀਂ ਰਹਿੰਦੇ ਪੰਜਾਬੀਆ ਦੇ ਜੀਵਨ ਯਥਾਰਥ ਦਾ। ਇਸ ਯਥਾਰਥ ਦੇ ਹਾਂ ਪੱਖੀ ਪਹਿਲੂ ਵੀ ਹਨ ਅਤੇ ਨਾਹ ਪੱਖੀ ਵੀ। ਵਿਦੇਸ਼ ਜਾਣ ਦੀ ਪ੍ਰਕ੍ਰਿਆ ਵਜੋਂ ਜਰਨੈਲ ਸਿੰਘ ਨੇ ਖੁਰਦੀ ਕਿਸਾਨੀ ਦੀਆਂ ਮਜਬੂਰੀਆਂ ਤੇ ਵਿਦੇਸ਼ੀ ਠਾਠ ਦੇ ਜੀਵਨ ਪ੍ਰਤਿ ਲਾਲਚੀ ਖਿੱਚ ਨੂੰ ਪੇਸ਼ ਕੀਤਾ ਹੈ।

ਪੰਜਾਬੀ ਸਾਹਿਤ ਅਧਿਐਨ.....

ਪਰਵਾਸੀ ਸ਼ਬਦ ਕਹਿਣਾ ਹੈ ਕਿ ਡਾਇਸਪੋਰਾ? ਇਹ ਬਹਿਸ ਹੁਣ ਬੇਮਾਅਨੀ ਹੋ ਚੁੱਕੀ ਹੈ। ਪਰਵਾਸੀ` ਸ਼ਬਦ ਪਰਵਾਸੀਆਂ ਨੂੰ ਅਜੇ ਵੀ ਚੁੱਭਦਾ ਹੈ ਪਰ ਇਹ ਸ਼ਬਦ ਹੁਣ ਰੂੜ੍ਹ ਹੋ ਗਿਆ ਹੈ ਅਤੇ ਇਹ ਨਿਸ਼ਚਿਤ ਅਰਥ ਵੀ ਦਿੰਦਾ ਹੈ ਇਸ ਲਈ ਪੰਜਾਬੀ ਆਲੋਚਨਾ ਵਿਚ ਇਹ ਪ੍ਰਵਾਣਿਤ ਹੋ ਚੁੱਕਾ ਹੈ। ਪਰਵਾਸੀ ਪੰਜਾਬੀ ਕਹਾਣੀ ਕਿਸੇ ਨੂੰ ਰਿਆਇਤ ਦੇਣ ਲਈ ਨਹੀਂ ਵਰਤਿਆ ਜਾਂਦਾ।

ਸਮੇਂ ਦੇ ਹਾਣੀ

ਆਪਣੇ ਕਹਾਣੀ ਸੰਗ੍ਰਹਿ ਮੈਨੂੰ ਕੀ ਤੋਂ ਹੀ ਜਰਨੈਲ ਸਿੰਘ ਗੰਭੀਰ ਸੁਰ ਅਪਣਾ ਕੇ ਤੁਰਿਆ ਹੈ, ਇਸੇ ਲਈ ਹੀ ਗੰਭੀਰ ਚਿੰਤਕਾਂ ਦਾ ਧਿਆਨ ਉਸ ਨੇ ਆਪਣੇ ਵੱਲ ਖਿੱਚਿਆ ਹੈ। ਜਰਨੈਲ ਸਿੰਘ ਨੇ ਨਾ ਤਾਂ ਨਿਰੀ ਸ਼ੁਹਰਤ ਲਈ ਕਹਾਣੀ ਕਲਾ ਨੂੰ ਅਪਣਾਇਆ ਹੈ ਤੇ ਨਾ ਹੀ ਆਪਣੀ ਮਾਨਸਿਕ ਤ੍ਰਿਪਤੀ ਲਈ ਉਹ ਕੇਵਲ ਸ਼ਬਦ ਜਾਲ ਨੂੰ ਆਪਣਾ ਆਧਾਰ ਬਣਾ ਕੇ ਤੁਰਿਆ ਹੈ

ਮਨੁੱਖ ਤੇ ਮਨੁੱਖ

ਮਨੁੱਖ ਤੇ ਮਨੁੱਖ` ਜਰਨੈਲ ਸਿੰਘ ਦਾ ਮੈਨੂੰ ਕੀ ਤੋਂ ਬਾਅਦ ਦੂਸਰਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਅਸੀਂ ਇਸ ਆਸ ਨਾਲ ਪੜ੍ਹਨਾ ਆਰੰਭਦੇ ਹਾਂ ਕਿ ਇਸਦੀ ਪੱਧਰ ਪਹਿਲੇ ਸੰਗ੍ਰਹਿ ਤੋਂ ਉਚੇਰੀ ਹੋਵੇਗੀ। ਸਹੀ ਨਿਰਣਾ ਵਿਸ਼ਲੇਸ਼ਣ ਉਪਰੰਤ ਹੀ ਸੰਭਵ ਹੈ। ਇਸ ਸੰਗ੍ਰਹਿ ਦੀਆਂ ਚਾਰ ਕਹਾਣੀਆਂ ਫੌਜੀ ਜੀਵਨ ਨਾਲ ਸੰਬੰਧਿਤ ਹਨ।

ਮੈਨੂੰ ਕੀ ਪਹਿਲਾ ਪੜਾ

ਅਸੀਂ ਸੁਜਾਨ ਸਿੰਘ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਲੇਖਕ ਦੀ ਰਚਨਾ ਪ੍ਰਗਤੀਮੁਖੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਜਰਨੈਲ ਸਿੰਘ, ਕੁਲਵੰਤ ਸਿੰਘ ਵਿਰਕ ਦੀ ਸੁਅੱਸਥ ਪਰੰਪਰਾ ਨੂੰ ਅਗਾਂਹ ਵਧਾਉਣ ਵਾਲਾ ਹੋਵੇਗਾ। ਆਪਣੇ ਪਰਚੇ ਦਾ ਅੰਤ ਅਸੀਂ ਇਹ ਕਹਿ ਕੇ ਕਰ ਸਕਦੇ ਹਾਂ ਕਿ ਮੈਨੂੰ ਕੀ` ਲੇਖਕ ਦਾ ਪਹਿਲਾ ਯਤਨ ਹੈ ਪਰ ਹੈ ਪੂਰਣ ਭਾਂਤ ਸਫ਼ਲ।

ਕੌਰਵ ਸਭਾ....

ਨਾਵਲ ਕੋਰਵ ਸਭਾ ਨਿਆਂਪਾਲਕਾ ਨਾਲ਼ ਜੁੜੇ ਵਿਸ਼ੇ ਦਾ ਹੀ ਵਿਸਤਾਰ ਹੈ। ਇਥੇ ਪ੍ਰਸ਼ਨ ਹੈ ਕਿ ਕਾਨੂੰਨ ਕਿਸਦਾ ਤੇ ਕਿਸ ਲਈ? ਇਸ ਪ੍ਰਸ਼ਨ ਦੀ ਧੁਰੀ ਦੁਆਲ਼ੇ ਹੀ ਨਿਆਂਪਾਲਕਾ, ਪੁਲਿਸ, ਅਫ਼ਸਰਸ਼ਾਹੀ ਤੇ ਰਾਜਨੀਤਕ ਲੋਕਾਂ ਨੂੰ ਲਪੇਟਿਆ ਗਿਆ ਹੈ। ...ਕੌਰਵ ਸਭਾ ਦਾ ਪਰਿਪੇਖ ਸੰਸਾਰੀਕਰਣ ਵਲ ਵਧ ਰਹੀ ਤਜਿੀ ਦੁਨੀਆਂ ਦੀ ਸਥਿਤੀ ਹੈ।

ਕਥਾ ਕੈਨੇਡਾ...

ਪ੍ਰਵੇਸ਼ਿਕਾ ਦੇ ਲੇਖਕ ਨਾਲ਼ ਇਸ ਤੱਥ ਉਪਰ ਕੋਈ ਝਗੜਾ ਨਹੀਂ ਕਿ ਕੈਨੇਡਾ ਦੇ ਲੇਖਕ ਉਥੋਂ ਦੇ ਸਮਾਜਿਕ ਸਭਿਆਚਾਰ ਵਿਚ ਪੰਜਾਬੀਆਂ ਦੇ ਇਕਸੁਰ ਹੋਣ ਦੀ ਸਮੱਸਿਆ ਨੂੰ ਵਿਸਤਾਰ ਦਿੰਦੇ ਹਨ।ਇਨ੍ਹਾਂ ਦੀਆਂ ਕਹਾਣੀਆਂ ਵਿਚ ਦੂਸਰੀਆਂ ਕੌਮੀਅਤਾਂ ਨਾਲ ਨਿੱਘੇ ਸੰਪਰਕ ਦੇ ਵੇਰਵੇ ਗਾਇਬ ਹਨ ਤੇ ਇਹ ਰਚਨਾਕਾਰ, ਔਰਤ ਦੀ ਮੁਕਾਬਲਤਨ ਆਜ਼ਾਦੀ ਨੂੰ ਚਿਤਰਦੇ ਹਨ।

ਪਰਵਾਸੀ ਸਾਹਿਤ ਅਧਿਐਨ....

ਪਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਸਮੇਂ ਭਾਵੇਂ ਪਰਵਾਸੀ ਦੀ ਪਰਿਭਾਸ਼ਾ ਤੋਂ ਲੈ ਕੇ ਪਰਵਾਸੀ ਪੰਜਾਬੀ ਸਾਹਿਤ ਵਿਚ ਮਾਨਵੀ ਸਰੋਕਾਰਾਂ ਅਤੇ ਇਸ ਦੇ ਬਿਰਤਾਂਤ_ਸ਼ਾਸ਼ਤਰ ਆਦਿ ਉੱਪਰ ਵਧੇਰੇ ਚਰਚਾ ਹੋਈ ਹੈ ਪਰੰਤੂ ਇਸ ਦੇ ਅਧਿਐਨ ਸਮੇਂ ਆਲੋਚਕ ਨੂੰ ਆਉਂਦੀਆਂ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਅਜੇ ਤੱਕ ਵਿਚਾਰ ਨਹੀਂ ਕੀਤੀ ਗਈ।

ਸਾਹਿਤ ਤੇ ਵਿਚਾਰਾਧਾਰਾ

ਸ਼ੁੱਧ ਸਾਹਿਤ ਅਤੇ ਵਿਚਾਰਧਾਰਾ ਦੇ ਵਿਰੋਧ ਦਾ ਇਹ ਸਿਧਾਂਤ ਕਿੰਨਾਂ ਭਰਾਂਤੀ ਪੂਰਣ ਅਤੇ ਖ਼ਤਰਨਾਕ ਹੈ ਇਸ ਨੂੰ ਤਾਂ ਸਾਹਿਤ ਦੇ ਵਾਸਤਵਿਕ ਸਰੂਪ ਦੀ ਵਿਗਿਆਨਕ ਵਿਆਖਿਆ ਕਰਕੇ ਹੀ ਸਪੱਸ਼ਟ ਕੀਤਾ ਜਾ ਸਕਦਾ ਹੈ ਪਰੰਤੂ ਇਸ ਸਿਧਾਂਤਕ ਨਤੀਜੇ ਤੇ ਪਹੁੰਚਣ ਲਈ ਪ੍ਰਤਿਕ੍ਰਿਆਵਾਦੀ ਚਿੰਤਕ ਕਿਨ੍ਹਾਂ ਤਰਕਾਂ ਦਾ ਸਹਾਰਾ ਲੈਂਦੇ ਹਨ ਇਸ ਨੂੰ ਜਾਣ ਲੈਣ ਵੀ ਲਾਹੇਵੰਦਾਂ ਤੇ ਜ਼ਰੂਰੀ ਹੈ।

ਟਾਵਰਜ਼-ਜਰਨੈਲ ਸਿੰਘ

ਕਿਹਾ ਜਾ ਸਕਦਾ ਹੈ ਕਿ ਟਾਵਰਜ਼ ਕਹਾਣੀ_ਸੰਗ੍ਰਹਿ ਨੇ ਇਕ ਬਾਰ ਫੇਰ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਕਹਾਣੀ ਨਾਲ ਵਰ ਮੇਚ ਰਹੀ ਹੈ। ਮਾਨਵੀ ਚਿੰਤਾਵਾਂ ਕਰਕੇ ਵੀ, ਮਾਨਵੀ ਦ੍ਰਿਸ਼ਟੀ ਕਰਕੇ ਵੀ ਅਤੇ ਕਹਾਣੀ ਦੀ ਸ਼ਿਲਪ ਕਰਕੇ ਵੀ। ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਗਲੀਆਂ ਕਹਾਣੀਆਂ ਵਿਚ ਜਰਨੈਲ ਸਿੰਘ ਪੰਜਾਬੀ ਕਹਾਣੀ ਦੇ ਹੁਣ ਵਾਲੇ ਦਿਸਹੱਦਿਆਂ ਤੋਂ ਵੀ ਪਾਰ ਜਾਵੇਗਾ।