ਪੰਜਾਬੀ ਲੋਕਧਾਰਾ- ਲੇਖ

ਲੋਕਧਾਰਾ ਸ਼ਾਸਤਰੀ

ਇਸ ਭਾਗ ਵਿਚ ਅਸੀਂ ਪੰਜਾਬੀ ਲੋਕਧਾਰਾ ਸ਼ਾਸਤਰੀਆਂ ਦੀਆਂ ਰਚਨਾਵਾਂ ਦੀ ਸੂਚੀ ਦਿੱਤੀ ਹੈ। ਆਉਣ ਵਾਲ ੇਸਮੇਂ ਵਿਚ ਅਸੀਂ ਇਨ੍ਹਾਂ ਰਚਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇਸ ਦੇ ਨਾਲ਼ ਨਾਲ਼ ਮੂਲ ਰਚਨਾਵਾ ਦੇ ਕੁਝ ਭਾਗ ਵੀ ਦੇਣ ਦਾ ਯਤਨ ਕਰਾਂਗੇ।

ਡਾ. ਕਰਮਜੀਤ ਸਿੰਘ -ਲੋਕਧਾਰਾ ਸ਼ਾਸਤਰੀ

ਡਾ. ਕਰਮਜੀਤ ਸਿੰਘ ਨੇ ਲੋਕਧਾਰਾ ਦੇ ਵੱਖ ਵੱਖ ਰੂਪਾਂ ਉੱਤੇ ਖੋਜ ਕਾਰਜ ਕੀਤਾ ਪੰ੍ਰਤੂ ਉਸ ਦੀ ਮੁੱਖ ਪਛਾਣ ਲੋਕ ਗੀਤਾਂ ਨੂੰ ਸੰਗ੍ਰਹਿਤ ਕਰਨ ਵਾਲੇ ਵਿਦਵਾਨ ਵਜੋਂ ਬਣੀ ਹੋਈ ਹੈ। ਲੋਕ ਕਾਵਿ ਰੂਪਾਂ ਜਾਂ ਲੋਕ ਗੀਤਾਂ ਨੂੰ ਇਕੱਤਰ ਕਰਨਾ ਬਹੁਤ ਮੁਸ਼ਕਿਲ ਕਾਰਜ ਹੈ ਪ੍ਰੰਤੂ ਡਾ. ਕਰਮਜੀਤ ਸਿੰਘ ਨੇ ਲੋਕ ਗੀਤਾਂ ਨੂੰ ਇਕੱਤਰ ਕਰਨ ਸਮੇਂ ਅਨੇਕਾਂ ਮੁਸ਼ਕਿਲਾਂ ਨੂੰ ਸਰ ਕਰਦਿਆਂ ਇਸ ਕਾਰਜ ਨੂੰ ਬਾਖ਼ੂਬੀ ਅੰਜ਼ਾਮ ਦਿੱਤਾ।

ਨਾਹਰ ਮਿੰਘ

ਨਾਹਰ ਸਿੰਘ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਪਹਿਲੀ ਕਤਾਰ ਦਾ ਨਾਂ ਹੈ। ਜਦੋਂ ਸੋ ਕਾਲਡ ਵਿਦਵਾਨ ਲੋਕਧਾਰਾ ਦੇ ਖੇਤਰ ਨੂੰ ਮਿੱਟੀ ਇਕੱਠੀ ਕਰਨੀ ਕਹਿ ਕਹਿ ਕੇ ਭੰਡਦੇ ਰਹੇ ਉਸ ਸਮੇਂ ਦਸਾਂ ਤੋਂ ਵੀ ਉਪਰ ਜਿਲਦਾਂ ਦਾ ਸੰਗ੍ਰਹਿ, ਸੰਪਾਦਨ ਅਤੇ ਮੁਲਾਂਕਣ ਕਰਨਾ ਕਿਸੇ ਹਠ_ਯੋਗੀ ਦਾ ਹੀ ਕਾਰਜ ਹੋ ਸਕਦਾ ਹੈ। ਪੰਜਾਬੀ ਲੋਕਗੀਤਾਂ ਦੀ ਸਿਰਜਣ ਪ੍ਰਕਿਰਿਆ ਉਸਦੀ ਲੋਕਗੀਤਾਂ ਦੇ ਅਧਿਐਨ ਦੀ ਮੁੱਲਵਾਨ ਪ੍ਰਾਪਤੀ ਹੈ।

ਖੂਨੀ ਨੈਣ ਜਲ ਭਰੇ

ਖੂਨੀ ਨੈਣ ਜਲ ਭਰੇ ਸੰਗ੍ਰਹਿ ਵਿਚਲੇ ਗੀਤਾਂ ਦੇ ਥੀਮ ਦੇ ਪੱਖੋਂ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਅਮਾਨਵੀ ਸਮਾਜਿਕ ਸਥਿਤੀਆਂ ਦੇ ਸਨਮੁਖ ਔਰਤ ਦੇ ਹੋ ਰਹੇ ਵਸਤੂਕਰਣ/ਜਿਨਸੀਕਰਣ (reification) ਦੀ ਪ੍ਰਕਿਰਿਆ ਨੂੰ ਦਰਸਾਉਂਦੇ ਹਨ। ਇਹ ਔਰਤ ਦੇ ਸੰਤਾਪ ਵਿਚੋਂ ਉਪਜੇ ਵਿਯੋਗ ਦੇ ਬੋਲ ਹਨ...ਨਾਹਰ ਸਿੰਘ

ਮਾਲਵੇ ਦੇ ਟੱਪੇ

ਮਾਲਵੇ ਦੇ ਟੱਪੇ, ਦੇ ਗੀਤਾਂ ਨੂੰ ਸੰਗ੍ਰਹਿਤ ਕਰਦਿਆਂ ਮੈਂ ਮਾਨਸਿਕ ਤੌਰ ਤੇ ਰੋਹੀਆਂ ਦੇ ਦੇਸ ਮਾਲਵੇ ਦੇ ਪਿੰਡਾਂ, ਸੱਥਾਂ, ਚੋਬਰਾਂ ਦੀਆਂ ਢਾਣੀਆਂ, ਵਿਆਹਾਂ ਤੇ ਤੀਆਂ ਦੇ ਗਿੱਧਿਆਂ ਦੇ ਪਿੜਾਂ ਵਿਚ ਵਿਚਰਿਆ ਹਾਂ। ਪਰ ਮੈਂ ਕਈ ਵਾਰ ਆਪਣੇ ਆਪ ਨੂੰ ਸਵਾਲ ਕਰਦਾ ਹਾਂ ਕਿ ਅੱਜ ਮੈਂ ਇਨ੍ਹਾਂ ਬੋਲਾਂ ਨੂੰ ਬਚਪਨ ਵਾਲੀ ਭਾਵੁਕਤਾ ਨਾਲ਼ ਕਿਉਂ ਨਹੀਂ ਮਾਣ ਸਕਦਾ?-ਨਾਹਰ ਸਿੰਘ

ਰਡ਼ੇ ਭੰਬੀਰੀ ਬੌਲੇ

ਸੁਹਾਗ, ਘੋੜੀਆਂ ਅਤੇ ਸ਼ਗਨਾਂ ਦੇ ਹੋਰ ਰੀਤੀ ਮੂਲਕ ਗੀਤਾਂ ਵਾਂਗ ਹੀ ਸਿੱਠਣੀ ਵਿਆਹ ਨਾਲ ਹੀ ਸਬੰਧਤ ਔਰਤ ਵਲੋਂ ਉਚਾਰਿਆ ਜਾਣ ਵਾਲਾ ਗੀਤ ਰੂਪ ਹੈ। ਜਿਸ ਵਿਚ ਦੂਸਰੀ ਧਿਰ ਨੂੰ ਅਨੈਤਿਕ, ਅਸ਼ਿਸ਼ਟ, ਅਯੋਗ ਅਤੇ ਆਰਥਿਕ ਪੱਖੋਂ ਹੀਣੀ ਮਿੱਥ ਕੇ ਉ ਉੱਤੇ ਚੋਟ ਜਾਂ ਵਿਅੰਗ ਕਰਕੇ ਠਿੱਠ ਕੀਤਾ ਜਾਂਦਾ ਹੈ।ਪਰ ਇਸ ਗੀਤ-ਰੂਪ ਦਾ ਪ੍ਰਯੋਜਨ ਵਿਆਹ ਦੇ ਬਾਕੀ ਗੀਤ-ਰੂਪਾਂ ਨਾਲੋਂ ਬਿਲਕੁਲ ਭਿੰਨ ਹੈ।-ਨਾਹਰ ਸਿੰਘ

ਚੰਨਾ ਵੇ ਤੇਰੀ ਚਾਨਣੀ

ਚੰਨਾ ਵੇ ਤੇਰੀ ਚਾਨਣੀ ਮਾਲਵੇ ਦੇ ਲੋਕ ਗੀਤਾਂ ਦੇ ਸੰਕਲਨ, ਸੰਪਾਦਨ ਤੇ ਅਧਿਐਨ ਦੀ ਲੜੀ ਅਧੀਨ ਤਿਆਰ ਕੀਤੀ ਗਈ ਤੀਜੀ ਜਿਲਦ ਹੈ ਜਿਸ ਵਿਚ ਮਲਵੈਣਾਂ ਦੇ ਲੰਮੇ ਗਾਉਣ ਸ਼ਾਮਿਲ ਹਨ। ਮਾਲਵੇ ਵਿਚ ਲੰਮੇ ਗਾਉਣ ਉਨ੍ਹਾਂ ਲੋਕਗੀਤਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਮਲਵੈਣਾਂ ਵਲੋਂ ਲੰਮੀਆਂ ਹੇਕਾਂ ਲਾ ਕੇ ਗਾਏ ਜਾਂਦੇ ਹਨ।-ਨਾਹਰ ਸਿੰਘ

ਬਾਗੀਂ ਚੰਬੀ ਖਿਡ਼ ਰਿਹਾ

ਪੰਜਾਬੀ ਲੋਕ ਗੀਤਾਂ ਦਾ ਮਹੱਤਵ ਸਾਹਿਤਕ, ਭਾਸ਼ਾਈ, ਅਤੇ ਕਲਾਤਮਕ ਦੇ ਨਾਲ ਨਾਲ ਲੋਕਧਾਰਕ, ਇਤਿਹਾਸਕ ਤੇ ਸਭਿਆਚਾਰਕ ਪੱਖਾਂ ਤੋਂ ਵੀ ਘੱਟ ਨਹੀਂ ਹੈ, ਇਨ੍ਹਾਂ ਸੰਗ੍ਰਹਿਆਂ ਵਿਚ ਇਨ੍ਹਾਂ ਕਾਵਿ-ਪਾਠਾਂ ਨੂੰ ਪੰਜਾਬੀ ਸਭਿਆਚਾਰ ਦੀਆ ਮੁੱਲਵਾਨ ਦਸਤਾਵੇਜ਼ਾਂ ਸਮਝ ਕੇ ਸਾਂਭਣ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਇਸ ਖੇਤਰ ਵਿਚ ਕੰਮ ਕਰਨ ਵਾਲੇ ਵਿਦਵਾਨ ਇਨ੍ਹਾਂ ਪਾਠਾਂ ਨੂੰ ਹਵਾਲਾ ਸਮੱਗਰੀ ਵਜੋਂ ਵਰਤ ਸਕਣ।-ਨਾਹਰ ਸਿੰਘ

ਮਾਂ ਸੁਹਾਗਣ ਸ਼ਗਨ ਕਰੇ

ਮਾਂ ਸੁਹਾਗਣ ਸ਼ਗਨ ਕਰੇ : ਬਹੁਤ ਸਾਰੇ ਗੀਤ ਅਜਿਹੇ ਵੀ ਆਉਂਦੇ ਹਨ ਜੋ ਵਿਆਹ ਸਮੇਂ ਨਿਭਾਈਆਂ ਜਾਣ ਵਾਲੀਆ ਰੀਤਾਂ ਦੇ ਨਾਲੋ ਨਾਲ ਗਾਏ ਜਾਂਦੇ ਹਨ। ਇਹ ਇਕ ਪ੍ਰਕਾਰ ਦੇ ਕਿਰਿਆਤਮਕ ਗੀਤ ਹਨ। ਵਿਆਹ ਦੀਆਂ ਰੀਤਾਂ ਅਤੇ ਰਸਮਾਂ ਨਾਲ਼ ਸੰਬੰਧਿਤ ਹੋਣ ਕਰਕੇ ਅਸੀਂ ਇਨ੍ਹਾਂ ਨੂੰ ਸ਼ਗਨਾਂ ਦੇ ਗੀਤ ਕਹਿ ਦਿੰਦੇ ਹਾਂ।-ਨਾਹਰ ਸਿੰਘ

ਲੌਂਗ ਬੁਰਜੀਆਂ ਵਾਲਾ

ਇਸ ਪੁਸਤਕ (ਲੌਂਗ ਬੁਰਜੀਆਂ ਵਾਲਾ) ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਮਲਵੈਣਾਂ ਦੇ ਧੀਮੀ ਚਾਲ ਦੇ ਗਿੱਧੇ ਦੀਆਂ ਲੰਮੀਆਂ ਬੋਲੀਆਂ ਰੱਖੀਆਂ ਗਈਆਂ ਹਨ ਤੇ ਦੂਜੇ ਵਿਚ ਤੇਜ਼ ਤਰਾਰ ਗਿੱਧੇ ਦੀਆਂ ਛੋਟੀਆਂ ਬੋਲੀਆ ਸ਼ਮਲ ਹਨ। ਇਨ੍ਹਾਂ ਦੋਹਾਂ ਭਾਗਾਂ ਦਾ ਨਿਖੇੜਾ ਬੋਲੀਆਂ ਦੀ ਰੂਪਾਕਾਰਕ ਵੰਡ ਉੱਤੇ ਆਧਾਰਤ ਹੈ। ਇਹ ਨਿਰੋਲ ਰੂਪਗਤ ਆਧਾਰ ਹੈ, ਵਿਸ਼ੈਗਤ ਨਹੀਂ। - ਨਾਹਰ ਸਿੰਘ

ਕਾਲਿਆਂ ਹਰਨਾ ਰੋਹੀਏਂ...

ਕਾਲਿਆਂ ਹਰਨਾ ਰੋਹੀਏਂ ਫਿਰਨਾ ਵਿਚ ਲੰਮੀ ਬੋਲੀ ਦਾ ਬੋਲ ਬਾਲਾ ਹੈ ਇਸ ਲਈ ਮਾਲਵੇ ਦੇ ਸੰਦਰਭ ਵਿਚ ਇਸਦੀ ਗੱਲ ਵਿਸਤਾਰ ਵਿਚ ਕਰਨਾ ਬਣਦਾ ਹੈ। ਲੰਮੀ ਬੋਲੀ ਮਾਲਵੇ ਦੇ ਲੋਕ ਗੀਤਾਂ ਦੀ ਖਾਸ ਵਿਲੱਖਣਤਾ ਹੈ। ਉਂਜ ਟੱਪਾ ਤੇ ਲੰਮੀ ਬੋਲੀ ਦੁਆਬੇ ਤੇ ਮਾਝੇ ਵਿਚ ਵੀ ਪ੍ਰਚਲਤ ਹਨ ਪਰ ਇਸ ਨੂੰ ਜਿੰਨੀ ਮਾਨਤਾ ਮਾਲਵੇ ਵਿਚ ਮਿਲੀ ਹੈ ਉਨੀ ਦੂਸਰੇ ਖੇਤਰਾਂ ਵਿਚ ਨਹੀਂ। - ਨਾਹਰ ਸਿੰਘ