ਪੰਜਾਬੀ ਲੋਕਧਾਰਾ- ਲੇਖ

ਭਾਰਤੀ ਸੰਗੀਤ ਦੀ ਦਸ਼ਾ-ਖੁਸ਼ਨਸੀਬ

ਸੰਗੀਤ ਉਹ ਆਕਰਸ਼ਕ ਲਲਿਤ ਕਲਾ ਹੈ ਜਿਸ ਵਿਚ ਮਨੁੱਖ ਆਪਣੇ ਮਨ ਦੇ ਸੂਖ਼ਮ ਭਾਵਾਂ ਨੂੰ ਸੁਰ ਅਤੇ ਲੈਅ ਦੇ ਮਾਧਿਅਮ ਦੁਆਰਾ ਦੂਸਰਿਆਂ ਅੱਗੇ ਪ੍ਰਗਟ ਕਰਦਾ ਹੈ |

ਨਵਤੇਜ ਭਾਰਤੀ ਦੀ ਕਵਿਤਾ-ਵੰਦਨਾ

ਨਵਤੇਜ ਭਾਰਤੀ ਦੀ ਰਚਨਾ ਦਾ ਅਧਿਐਨ ਕੀਤਿਆਂ ਇਹ ਗੱਲ ਭਲੀਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਆਪਣੀ ਰਚਨਾ ਲੋਕਧਾਰਾ ਦੇ ਸਿੱਧੇ ਅਤੇ ਅਸਿੱਧੇ ਪ੍ਰਸੰਗਾਂ ਨੂੰ ਆਧਾਰ ਬਣਾ ਕੇ ਪੇਸ਼ ਕਰਦਾ ਹੈ।

ਛੰਦ ਬਗੀਚਾ-ਸਮੀਖਿਆ

ਕਵੀਸ਼ਰੀ ਪਰੰਪਰਾ ਅਨੁਸਾਰ ਛੰਦਾਂ ਦੀ ਵਿਵਧਤਾ ਵਿਸ਼ੇਸ਼ ਕਲਾ ਵਜੋਂ ਅਪਣਾਈ ਗਈ ਹੈ ਜਿਵੇਂ ਛੰਦਾਂ ਦੇ ਬਗੀਚੇ ਵਿਚ ਕਵੀ ਨੇ ਕੁਝ ਪਰੰਪਰਾਵਾਦੀ ਛੰਦ ਕੋਰੜਾ, ਕੁੰਡਲੀਆਂ, ਕੁੰਡਲੀਆਂ ਕਬਿੱਤ, ਬੈਤ, ਮਨੋਹਰ ਭਵਾਨੀ, ਡਿਊਡਾ, ਦੋ ਭਾਗ ਛੰਦ, ਕਾਫੀ ਛੰਦ, ਦੁਤਾਰਾ ਛੰਦ, ਦਵੱਈਆ, ਜੀਆ ਮਾਲਤੀ ਛੰਦ, ਬਹੱਤਰ ਕਲਾ ਛੰਦ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ |

ਮਦਨਵੀਰਾ-ਡਾ. ਜਤਿੰਦਰ

ਮਦਨ ਵੀਰਾ ਬੜਾ ਹੀ ਸੰਵੇਦਨਸ਼ੀਲ ਕਵੀ ਹੈ| ਉਸ ਨੇ ਆਧੁਨਿਕ ਪੰਜਾਬੀ ਕਵਿਤਾ ਵਿੱਚ ਆਪਣੀਆਂ ਕਾਵਿ ਪੁਸਤਕਾਂ ਕਰਕੇ ਇੱਕ ਅਹਿਮ ਸਥਾਨ ਹਾਸਿਲ ਕਰ ਲਿਆ ਹੈ ਜਿਸ ਨਾਲ ਪੰਜਾਬੀ ਕਵਿਤਾਦਾ ਵਿਰਸਾ ਹੋਰ ਅਮੀਰ ਹੋ ਗਿਆ ਹੈ|

ਕਹਾਣੀ ਸੰਗ੍ਰਹਿ ਟਾਵਰਜ਼

ਟਾਵਰ੦* ਕਹਾਣੀ ਸੰਗ੍ਰਹਿ ਪਰਵਾਸੀ ਪੰਜਾਬੀ ਸਾਹਿਤ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ

ਗੁਰੂ ਗਰੰਥ ਸਾਹਿਬ-ਮੀਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹੀ ਅਦੁੱਤੀ ਰਚਨਾ ਹੈ ਜੋ ਮਨੁੱਖ ਨੂੰ ਕੇਵਲ ਪਰਮਾਰਥ ਲਈ ਹੀ ਰਾਹ ਨਹੀਂ ਦਿਖਾਉਂਦੀ ਸਗੋਂ ਮਨੁੱਖ ਨੂੰ ਸੰਸਾਰ ਵਿਚ ਸਹੀ ਢੰਗ ਨਾਲ ਵਿਚਰਨਾ ਵੀ ਸਿਖਾਉਂਦੀ ਹੈ ।

ਔਰਤਾਂ ਦੀ ਲੋਕ ਕਲਾ-ਅਮਨਦੀਪ

ਔਰਤ ਦੀ ਸਿਰਜਣਕਾਰੀ ਨਿਰੰਤਰਤਾ ਦੇ ਪ੍ਰਵਾਹ ਵਿਚ ਚਲਦੀ ਰਹਿੰਦੀ ਹੈ। ਸਮੇਂ ਦੇ ਹਾਣ ਦਾ ਹੋਣ ਲਈ ਬੇਸ਼ੱਕ ਇਸ ਦੇ ਰੂਪ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ ਪਰ ਮੂਲ ਆਧਾਰ ਉਪਯੋਗਤਾ ਤੇ ਸੁਹਜ ਤ੍ਰਿਪਤੀ ਹੀ ਰਹਿੰਦਾ ਹੈ।

ਦੇਸ਼ ਦਾ ਅੰਨਦਾਤਾ-ਖੁਸ਼ਨਸੀਬ

ਜਦੋਂ ਇਹੀ ਅੰਨਦਾਤਾ ਕਰਜ ਤੇ ਆਤਮ ਹੱਤਿਆ ਕਰਨ ਲੱਗੇ ਤਾਂ ਫਿਰ ਅਸੀਂ ਨਾ ਹੀ ਇਸ ਕਿਸਾਨ ਤੋਂ ਅੰਨ ਦੀ ਉਮੀਦ ਰੱਖ ਸਕਾਂਗੇ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਖਰੀਦਦਾਰੀ ਦੀ।

ਨਾਰੀਵਾਦ-ਡਾ. ਜਤਿੰਦਰ

ਨਾਰੀਵਾਦ ਅਤੇ ਸਾਹਿਤ

ਮੰਗਾਬਾਸੀ _ ਸਰਬਜੀਤ

ਮੰਗਾ ਬਾਸੀ ਪਰਵਾਸੀ ਪੰਜਾਬੀ ਕਵੀ ਹੈ। ਜਿਸਦਾ ਪਰਵਾਸੀ ਪੰਜਾਬੀ ਸਾਹਿਤ ਵਿਚ ਅਹਿਮ ਯੋਗਦਾਨ ਹੈ। ਪਰਵਾਸੀ ਜੀਵਨ ਨਾਲ ਖ਼ੁਦ ਨਿਰਬਾਹੀ ਹੋਣ ਕਰਕੇ ਉਹ ਸਮਕਾਲੀ ਪਰਵਾਸੀ ਜੀਵਨ ਦੇ ਯਥਾਰਥ ਨੂੰ ਚੰਗੀ ਤਰ੍ਹਾਂ ਪਕੜ ਸਕਿਆ ਹੈ। ਉਸਦੀ ਕਵਿਤਾ ਪਰਵਾਸੀ ਜੀਵਨ ਦੇ ਅਨੁਭਵਾਂ ਵਿਚੋਂ ਹੀ ਉਪਜਦੀ ਹੈ।

ਲੋਕਧਾਰਾਈ ਚਿੰਤਕ ਡਾ. ਕਰਮਜੀਤ ਸਿੰਘ

1980 ਤੋਂ ਬਾਅਦ ਦੇ ਵਿਦਵਾਨਾਂ ਵਿਚੋਂ ਡਾ. ਕਰਮਜੀਤ ਸਿੰਘ ਦਾ ਲੋਕਧਾਰਾ ਦੇ ਖੇਤਰ ਵਿਚ ਬਹੁਤ ਅਹਿਮ ਅਤੇ ਨਿਵੇਕਲਾ ਸਥਾਨ ਹੈ। ਇਸ ਉੱਘੀ ਸ਼ਖ਼ਸੀਅਤ ਦੇ ਮਾਲਕ ਵਿਦਵਾਨ ਖੋਜੀ ਨੇ ਦੁਆਬੇ ਦੇ ਖੇਤਰ ਨੂੰ ਆਪਣੀ ਕਰਮ ਭੂਮੀ ਬਣਾਉਂਦਿਆਂ ਬੜੀ ਸਿਰੜਤਾ ਸਹਿਤ ਲੋਕ ਗੀਤਾਂ ਦਾ ਇਕੱਤਰੀਕਰਣ ਕੀਤਾ।

ਸ਼ਾਇਰ ਪੂਰਨ ਸਿੰਘ

ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਅਜਿਹਾ ਅਲਬੇਲਾ ਸ਼ਾਇਰ ਹੈ ਜਿਸ ਦੀ ਸ਼ਾਇਰੀ ਪੰਜਾਬੀਅਤ ਦੇ ਸਰੂਪ ਦੀ ਪੇਸ਼ਕਾਰੀ ਕਾਰਣ ਆਪਣੀ ਵਿਸ਼ੇਸ਼ ਮਹੱਤਤਾ ਰੱਖਦੀ ਹੈ

ਗ਼ਦਰ ਕਾਵਿ

ਗ਼ਦਰ ਕਾਵਿ ਅਜ਼ਾਦੀ ਦੀ ਲਹਿਰ ਦੀ ਦ੍ਰਿਸ਼ਟੀ ਤੋਂ ਲਿਖਿਆ ਇਕ ਸੁਹਜ ਭਰਭੂਰ ਕਾਵਿ ਹੈ ਜਿਹੜਾ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਲੈ ਕੇ ਤੀਜੇ ਦਹਾਕੇ ਤੱਕ ਦੇ ਸਮੇਂ ਵਿਚ ਚੱਲੀਆਂ ਰਾਜਸੀ ਘਟਨਾਵਾਂ ਦਾ ਕਾਵਿ ਰੁਪਾਂਤਰਣ ਕਰਦਾ ਹੈ।

ਡਾ. ਵਿਨਾਇਕ ਸੈਨ

ਡਾਕਟਰ ਬਿਨਾਇਕ ਸੇਨ ਦੀ ਨਜਾਇਜ ਗਰਿਫਤਾਰੀ ਨੇ ਪੂੰਜੀਵਾਦੀ ਪ੍ਰਬੰਧ ਦੀ ਨਿਆਇਕ ਵਿਵਿਸਥਾ ਦਾ ਚਹਿਰਾ ਇਕ ਵਾਰ ਫਿਰ ਨੰਗਾ ਕਰ ਦਿੱਤਾ

ਪਹਿਲੀ ਸੰਸਾਰ ਜੰਗ

ਪਹਿਲੀ ਸੰਸਾਰ ਜੰਗ ਭਾਰਤੀ ਆਜ਼ਾਦੀ ਦੇ ਇਤਿਹਾਸ ਵਿਚ ਇਕ ਖਾਸ ਸਥਾਨ ਰੱਖਦੀ ਹੈ। ਇਕ ਮੌਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਬਾਬਾ ਸੋਹਣ ਸਿੰਘ ਭਕਨਾ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਖਿਆ ਜੋ ਪੂਰਾ ਨਹੀਂ ਸੀ ਹੋਇਆ

ਪੰਜਾਬੀ ਕਾਵਿ...ਚੇਤਨਾ

ਕਾਵਿ ਵਿਚ ਵਿਚਾਰਧਾਰਾਕ ਚੇਤਨਾ ਦੇ ਪੱਖ ਤੋਂ ਵਿਚਾਰ ਕਰਨ ਤੋਂ ਪਹਿਲਾਂ ਵਿਚਾਰਧਾਰਾ ਦੇ ਸੰਕਲਪ ਨੂੰ ਅਤੇ ਸਾਹਿਤ-ਸਿਰਜਣਾ ਵਿਚ ਵਿਚਾਰਧਾਰਾ ਦੇ ਰੋਲ ਇਤਿਹਾਸਕ ਪਰਿਪੇਖ ਵਿਚ ਰਖ ਕੇ ਸਮਝਣਾ ਬਹੁਤ ਜ਼ਰੂਰੀ ਹੈ।

ਪੰਜਾਬੀ ਲੋਕ ਬੋਲੀਆਂ

ਲੋਕਕਾਵਿ ਦਾ ਕੋਈ ਵੀ ਰੂਪ ਹੋਵੇ ਉਸ ਵਿੱਚ ਸਾਰੇ ਪੰਜਾਬੀ ਸਮਾਜ ਅਤੇ ਸਭਿਆਚਾਰ ਦਾ ਚਿਤਰਣ ਹੁੰਦਾ ਹੈ।

ਪੰਜਾਬਣਾਂ ਦੇ ਲੋਕ ਨਾਚ

ਗਿੱਧਾ ਪੰਜਾਬਣਾਂ ਦੀ ਰੂਹ ਦਾ ਗਾਉਂਦਾ ਤੇ ਨੱਚਦਾ ਪ੍ਰਤੀਬਿੰਬ ਹੈ। ਉਮਰ ਭਰ ਉਹ ਕੰਧਾਂ ਕੌਲਿਆਂ, ਘੁੰਡਾ. ਪਰਦਿਆਂ, ਚੁੱਪਾ ਤੇ ਅੱਥਰੂਆਂ ਦੇ ਓਹਲੇ ਸਾਹ ਲੈਂਦੀ ਹੈ।

ਪੰਜਾਬੀ ਫੁਲਕਾਰੀ

ਲੋਕ-ਕਲਾ ਮਨੁੱਖ ਦੀਆਂ ਮਾਨਸਿਕ ਲੋੜਾਂ ਅਤੇ ਸੁਹਜ ਦੀ ਤ੍ਰਿਪਤੀ ਵਿਚੋਂ ਹੀ ਉਤਪੰਨ ਹੁੰਦੀ ਹੈ। ਮਾਨਵ ਦੀ ਸੁਹਜ ਇੱਛਾ ਨੇ ਹੀ ਲੋਕ-ਕਲਾ ਨੂੰ ਜਨਮ ਦਿੱਤਾ।

ਸਾਹਿਤ ਤੇ ਵਿਚਾਰਧਾਰਾ

ਸਾਹਿਤ/ਕਾਵਿ ਮਨੁੱਖੀ ਜੀਵਨ ਅਤੇ ਪ੍ਰਕਿਰਤੀ ਦੇ ਅਨੁਭਵ ਦਾ ਸੁਹਜਾਤਮਕ ਰੂਪਾਂਤਰਣ ਹੈ। ਅਜਿਹੇ ਸੁਹਜਾਤਮਕ ਅਨੁਭਵ ਨੂੰ ਸਿਰਜਣ ਦਾ ਆਧਾਰ ਕਵੀ ਦੀ ਕਲਪਨਾ ਹੈ, ਜੋ ਮਨੁੱਖੀ ਜੀਵਨ ਦੇ ਤ੍ਰੈ-ਕਾਲ ਵਿਚ ਫੈਲੀ ਹੁੰਦੀ ਹੈ।

ਸ਼ੈਲੀ ਵਿਗਿਆਨਕ ਅਧਿਐਨ

ਆਧੁਨਿਕ ਭਾਸ਼ਾ ਵਿਗਿਆਨ ਤੋਂ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਦੀ ਮਦਦ ਨਾਲ ਸਾਹਿਤ ਅਧਿਅਨ ਦੇ ਖੇਤਰ ਵਿਚ ਕੁਝ ਬੁਨਿਆਦੀ ਪਰਿਵਰਤਨ ਆਏ, ਜਿਨ੍ਹਾਂ ਨੇ ਸਾਹਿਤ ਪ੍ਰਤੀ ਸਾਡੀ ਸੋਚ ਨੂੰ ਬਦਲ ਕੇ ਰੱਖ ਦਿੱਤਾ।

ਪੰਜਾਬੀ ਸਾਹਿਤ ਚਿੰਤਨ

ਪੰਜਾਬੀ ਸਾਹਿਤ ਚਿੰਤਨ ਵਿਚ ਗੰਭੀਰ ਰੂਪ ਵਿਚ ਸਿਧਾਂਤਕ ਸਾਹਿਤਕ ਆਲੋਚਨਾ ਸੇਖੋਂ ਦੀ ਪੁਸਤਕ ਸਾਹਿਤਆਰਥਤ ਨਾਲ 1957 ਦੇ ਵਿਚ ਆਰੰਭ ਹੋਈ ਮੰਨੀ ਜਾਂਦੀ ਹੈ…

ਨਵ-ਰਹੱਸਵਾਦ

ਹਰ ਉਹ ਵਸਤੂ ਜੋ ਇੰਦ੍ਰਿਆਵੀ ਅਨੁਭਵ ਤੋਂ ਪਾਰ ਹੈ ਦੀ ਅਨੁਭੂਤੀ ਤੇ ਅਭਿਵਿਅਕਤੀ ਸਾਹਿਤਕ ਖੇਤਰ ਅੰਦਰ ਰਹੱਸਵਾਦ ਨਾਲ ਆ ਜੁੜਦੀ ਹੈ।

ਪੰਜਾਬੀ ਕਾਵਿ ਚੇਤਨਾ

ਪਰਵਾਸੀ ਕਾਵਿ ਸੰਵੇਦਨਾ ਦਾ ਵਿਕਾਸ ਬ੍ਰਹਿੰਮਡੀ ਚੇਤਨਾ (Cosmic Consciousness) ਤੱਕ ਦਾ ਵਿਕਾਸ ਹੈ।