ਪੰਜਾਬੀ ਲੋਕਧਾਰਾ- ਲੇਖ

ਰਜਨੀਸ਼ ਦੇ ਝੂਠ-ਕ. ਕੈਲਡਰ

ਕ੍ਰਿਸ਼ਨਾਮੂਰਤੀ ਨਾਲ ਰਜਨੀਸ਼ ਦੀ ਤੁਲਨਾ ਕਰਦਾ ਹੋਇਆ ਕੈਲਡਰ ਰਜਨੀਸ਼ ਨੂੰ ਬੇਹੱਦ ਮਿੱਠ-ਬੋਲੜਾ ਮੰਨਦਾ ਹੈ। ਪਰ ਨਾਲ ਹੀ ਇਹ ਵੀ ਮੰਨਦਾ ਹੈ ਕਿ ਕ੍ਰਿਸ਼ਨਾਮੂਰਤੀ ਰਜਨੀਸ਼ ਵਾਂਗ ਅਪਰਾਧੀ ਨਹੀਂ ਸੀ ਅਤੇ ਨਾਂ ਹੀ ਉਸਨੇ ਆਪਣੇ ਆਪ ਨੂੰ ਜੋ ਉਹ ਸੀ ਉਸਤੋਂ ਵੱਧ ਦਿਖਾਉਣ ਦਾ ਯਤਨ ਕੀਤਾ। ਰਜਨੀਸ਼ ਵਾਂਗ ਉਸਨੇ ਆਦਮੀਆਂ ਨੂੰ ਨਿੱਜੀ ਫਾਇਦੇ ਲਈ ਵੀ ਨਹੀਂ ਵਰਤਿਆ। ਕੈਲਡਰ ਦੀ ਦ੍ਰਿਸ਼ਟੀ ਵਿਚ ਰਜਨੀਸ਼ ਚੰਗਿਆਂ ਵਿਚੋਂ ਸਭ ਤੋਂ ਚੰਗਾ ਅਤੇ ਭੈੜਿਆਂ ਵਿਚੋਂ ਸਭ ਤੋਂ ਭੈੜਾ ਸੀ।