ਪੰਜਾਬੀ ਲੋਕਧਾਰਾ- ਲੇਖ

ਜਪੁਜੀ ਦਾ ਅਧਿਐਨ

ਗੁਰੂ ਨਾਨਕ ਦੇਵ ਦੀ ਸਾਹਿਤ-ਸਾਧਨਾ ਦਾ ਮੁੱਖ ਲੱਛਣ ਇਹ ਹੈ ਕਿ ਉਨ੍ਹਾਂ ਨੇ ਜੀਵਨ ਪਰਮਾਰਥਕ ਸਰੋਕਾਰਾਂ ਨੂੰ ਆਪਣੀ ਸਿਰਜਣਾ ਦਾ ਆਧਾਰ ਬਣਾਇਆ ਹੈ। ਇਸੇ ਲਈ ਉਨ੍ਹਾਂ ਦੀ ਰਚਨਾ ਵਿਚ ਦਾਰਸ਼ਨਿਕ ਚਿੰਤਨ ਵੀ ਹੈ ਅਤੇ ਰੂਹਾਨੀ ਚੇਤਨਾ ਵੀ। ਇਹ ਰੂਹਾਨੀ ਦ੍ਰਿਸ਼ਟੀ ਇਕ ਉਤਕ੍ਰਿਸ਼ਟ ਜੀਵਨ-ਜਾਚ ਦਾ ਸੰਦੇਸ਼ ਸੰਚਾਰਿਤ ਕਰਨ ਵਲ ਰੁਚਿਤ ਹੁੰਦੀ ਹੈ। (ਡਾ. ਜਗਬੀਰ ਸਿੰਘ)

ਫ਼ਰੀਦ ਬਾਣੀ-ਸਰੋਕਾਰ

ਸੂਫ਼ੀਵਾਦ ਮੂਲ ਰੂਪ ਵਿਚ ਇਸਲਾਮ ਦੀ ਰਹੱਸਵਾਦੀ ਵਿਆਖਿਆ ਵਜੋਂ ਸਾਮ੍ਹਣੇ ਆਈ ਰੂਹਾਨੀ ਲਹਿਰ ਹੈ। ਸਮਕਾਲੀ ਭਾਰਤੀ ਚਿੰਤਕ ਅਸਗ਼ਰ ਅਲੀ ਇੰਜੀਨੀਅਰ ਨੇ ਇਸ ਨੂੰ ਇਕ ਅਜਿਹੀ ਵਿਚਾਰਧਾਰਾ ਆਖਿਆ ਹੈ ਜੋ ਗਿਆਨ ਅਤੇ ਪ੍ਰੇਮ ਉੱਤੇ ਬਲ ਦਿੰਦੀ ਹੈ।ਅਰਥਾਤ ਸੂਫ਼ੀਆਂ ਦਾ ਰੱਬ ਪ੍ਰੇਮ ਦਾ ਰੱਬ ਹੈ। ਇਹ ਇਸਲਾਮੀ ਧਰਮ-ਸ਼ਾਸਤਰ ਅਨੁਸਾਰ ਉਲੀਕੇ ਗਏ ਰੱਬ ਦੇ ਸੰਕਲਪ ਨਾਲੋਂ ਬਿਲਕੁਲ ਵੱਖਰੀ ਧਾਰਣਾ ਹੈ। (ਡਾ. ਜਗਬੀਰ ਸਿੰਘ)