ਪੰਜਾਬੀ ਲੋਕਧਾਰਾ- ਲੇਖ

ਲੋਕਗੀਤਾਂ ਦੇ ਨਾਲ ਨਾਲ

ਅਸੀਂ ਚਾਹਾਂਗੇ ਕਿ ਇਸ ਵੈਬਸਾਈਟ `ਤੇ ਪੰਜਾਬੀ ਲੋਕਧਾਰਾ ਨਾਲ਼ ਸੰਬੰਧਿਤ ਸਮੱਗ੍ਰੀ ਉਪਲੱਬਦ ਹੋਵੇ ਤਾਂ ਕਿ ਪੰਜਾਬੀ ਲੋਕਧਾਰਾ ਨੂੰ ਸਹੀ ਰੂਪ ਵਿਚ ਸਮਝਿਆ ਜਾ ਸਕੇ ਅਤੇ ਵੱਖ ਵੱਖ ਅਦਾਰਿਆਂ ਵਿਚ ਲੋਕਧਾਰਾ ਉਪਰ ਖੋਜ ਕਰ ਰਹੇ ਖੋਜਾਰਥੀਆਂ ਨੂੰ ਇਸਦਾ ਲਾਭ ਹੋ ਸਕੇ ਤੇ ਸੰਸਾਰ ਭਰ ਵਿਚ ਬੈਠੇ ਪੰਜਾਬੀਆਂ ਨਾਲ਼ ਪੰਜਾਬੀ ਲੋਕਧਾਰਾ ਦੀ ਜਾਣ ਪਛਾਣ ਕਰਵਾਈਜਾ ਸਕੇ।

ਟਾਵਰਜ਼

ਅਸੀਂ ਚਾਹਾਂਗੇ ਕਿ ਇਸ ਵੈਬਸਾਈਟ `ਤੇ ਪੰਜਾਬੀ ਲੋਕਧਾਰਾ ਨਾਲ਼ ਸੰਬੰਧਿਤ ਸਮੱਗ੍ਰੀ ਉਪਲੱਬਦ ਹੋਵੇ ਤਾਂ ਕਿ ਪੰਜਾਬੀ ਲੋਕਧਾਰਾ ਨੂੰ ਸਹੀ ਰੂਪ ਵਿਚ ਸਮਝਿਆ ਜਾ ਸਕੇ ਅਤੇ ਵੱਖ ਵੱਖ ਅਦਾਰਿਆਂ ਵਿਚ ਲੋਕਧਾਰਾ ਉਪਰ ਖੋਜ ਕਰ ਰਹੇ ਖੋਜਾਰਥੀਆਂ ਨੂੰ ਇਸਦਾ ਲਾਭ ਹੋ ਸਕੇ ਤੇ ਸੰਸਾਰ ਭਰ ਵਿਚ ਬੈਠੇ ਪੰਜਾਬੀਆਂ ਨਾਲ਼ ਪੰਜਾਬੀ ਲੋਕਧਾਰਾ ਦੀ ਜਾਣ ਪਛਾਣ ਕਰਵਾਈਜਾ ਸਕੇ।

ਹੀਰ ਕਾਬਲ-ਵਿਰਕ

ਕਾਬਲ ਵਿਰਕ ਨੇ ਵਾਰਿਸ ਨੂੰ ਆਪਣਾ ਆਦਰਸ਼ ਮੰਨਿਆ ਹੈ ਅਤੇ ਕਿੱਸੇ ਦੇ ਅੰਤ ਉਪਰ ਪਰੰਪਰਾਗਤ ਕਿੱਸਾਕਾਰਾਂ ਵਾਂਗ ਆਪਣੇ ਬਾਰੇਂ ਤੇ ਕਿੱਸੇ ਬਾਰੇ ਕੁਝ ਟਿੱਪਣੀਆਂ ਵੀ ਕੀਤੀਆਂ ਹਨ ਜਿਸ ਤੋਂ ਇਹ ਸਮਝ ਬਣਦੀ ਹੈ ਕਿ ਕਾਬਲ ਵਿਰਕ ਵਾਰਿਸ ਦੀਆਂ ਕਮੀਆਂ ਨੂੰ ਛੱਡ ਕੇ ਉਸ ਤੋਂ ਅਗਾਂਹ ਦੀ ਰਚਨਾ ਕਰਨ ਦਾ ਇਛੁੱਕ ਹੈ।

ਆਧੁਨਿਕ ਹੋਣ ਤੋਂ ਪਹਿਲਾਂ

ਦੂਜੀ ਸੰਸਾਰ ਜੰਗ ਦੇ ਦਿਨਾਂ ਵਿਚ ਜੰਗੀ ਜਹਾਜ਼ ਜਿੱਤੇ ਹੋਏ ਸ਼ਹਿਰਾਂ ਵਿਚ ਕਈ ਵਾਰ ਇਹੋ ਜਿਹੇ ਰੰਗ - ਬਿਰੰਗੇ ਪਰਚੇ ਤੇ ਗੁਬਾਰੇ ਸੁੱਟਦੇ ਸਨ ਜਿਨ੍ਹਾਂ ਉਪਰ ਗੁਲਾਮੀ ਦੇ ਫੁਰਮਾਨ ਲਿਖੇ ਹੁੰਦੇ ਸਨ । ਬੱਚੇ ਜੰਗੀ ਜਹਾਜ਼ਾਂ ਦੀ ਕੰਨ ਪਾੜਵੀਂ ਆਵਾਜ਼ ਤੋਂ ਸਹਿਮ ਜਾਂਦੇ ਸਨ । ਪਰ ਹੌਲੀ - ਹੌਲੀ ਉਹ ਇਸ ਦੇ ਆਦੀ ਹੋ ਗਏ ਅਤੇ ਉਨ੍ਹਾਂ ਨੂੰ ਇਨ੍ਹਾਂ ਪਰਚਿਆਂ ਤੇ ਗੁਬਾਰਿਆਂ ਨਾਲ ਖੇਲ੍ਹਣ ਦਾ ਆਨੰਦ ਆਉਣ ਲੱਗ ਪਿਆ ।

ਕੂਕਾ ਲਹਿਰ....

ਕੋਈ ਵੀ ਲਹਿਰ ਇਕ ਇਤਿਹਾਸਕ ਸਮੇਂ ਵਿਚ ਉਪਜਦੀ ਤੇ ਵਿਕਿਸਤ ਹੁੰਦੀ ਹੈ। ਇਹ ਲਹਿਰ ਭੂਤਕਾਲ ਦੇ ਗਰਭ ਵਿਚੋਂ ਪੈਦਾ ਹੁੰਦੀ , ਵਰਤਮਾਨ ਵਿਚ ਆਪਣਾ ਪ੍ਰਭਾਵ ਛੱਡਦੀ, ਭਵਿੱਖ ਵਿਚ ਵੀ ਪ੍ਰਭਾਵ ਪਾਉਣ ਦੀ ਸਮਰੱਥਾ ਰੱਖ ਸਕਦੀ ਹੈ। ਹਰ ਲਹਿਰ ਆਪਣੀ ਸਮਕਾਲੀ ਸਭਿਆਚਾਰ ਵਿਚ ਹੀ ਦਖਲ ਨਹੀਂ ਦਿੰਦੀ ਸਗੋਂ ਭੂਤਕਾਲੀ ਸਭਿਆਚਾਰ ਨਾਲ ਸੰਵਾਦ ਰਚਾਉਂਦੀ ਹੋਈ ਆਪਣੀ

ਭਗਤ ਸਿਂਘ....

ਭਾਰਤੀ ਸੰਦਰਭ ਵਿਚ ਭਗਤ ਸਿੰਘ ਸਮਕਾਲੀ ਸਮੇਂ ਵਿਚ ਸਭ ਤੋਂ ਵੱਡਾ ਨਾਂ ਹੈ। ਹੁਣ ਤਕ ਅਸੀਂ ਇਸ ਗੱਲ ਬਾਰੇ ਸੁਚੇਤ ਹੋ ਚੁੱਕੇ ਹਾਂ ਕਿ ਇਸ ਵੱਡੇ ਨਾਂ ਨੂੰ ਸੰਪ੍ਰਦਾਇਕ ਤਾਕਤਾਂ ਆਪਣੇ ਬੌਣੇ ਕੱਦ ਦੇ ਬਰਾਬਰ ਕਰਨਾ ਚਾਹੁੰਦੀਆਂ ਹਨ ਇਸ ਲਈ ਉਹ ਭਗਤ ਸਿੰਘ ਦੇ ਬਾਹਰੀ ਰੂਪ ਉੱਪਰ ਕੇਂਦ੍ਰਿਤ ਹਨ। ਭਗਤ ਸਿੰਘ ਨੂੰ ਕਲੀਨ ਸ਼ੇਵਨ ਮੰਨ ਕੇ ਹਿੰਦੂਵਾਦੀ ਸੰਗਠਨ ਆਰ. ਐਸ. ਐਸ. ਦਾ ਬਾਣਾ ਪਹਿਨਾਉਣਾ ਚਾਹੁੰਦੇ ਹਨ।

ਔਮ੍ਰਿਤਾ....

ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇਕ ਸਦੀ ਉਪਰ ਫੈਲਿਆ ਨਾਮ ਹੈ। ਸੰਨ 1919 ਤੋਂ 2005 ਤਕ ਪੂਰੇ ਸੰਸਾਰ ਦੀ ਉੱਥਲ ਪੁੱਥਲ ਦੇਖਦੀ ਅੰਮ੍ਰਿਤਾ, ਹਿੰਦੁਸਤਾਨ ਦੇ ਅਨੇਕਾਂ ਉਤਰਾਵਾਂ ਚੜ੍ਹਾਂਵਾਂ ਵਿਚੋਂ ਦੀ ਲੰਘਦੀ ਅੰਮ੍ਰਿਤਾ। ਮਰਦ ਪ੍ਰਧਾਨ ਸਮਾਜ ਦੀਆਂ ਧਾਰਿਮਕ, ਸਿਭਆਚਾਰਕ ਅਤੇ ਸਮਾਜਿਕ ਵਲਗਣਾਂ ਮਾਲ਼ ਖਿਹੰਦੀ ਅੰਮ੍ਰਿਤਾ ਤੇ ਆਪਣੇ ਅੰਦਰ ਦੇ ਨਾਲ਼ ਲੜਦੀ ਪਰੰਪਰਾ ਤੋਂ ਤੁਰ ਕੇ.......

ਧੀ ਦਾ ਧਬਾ....

ਸਭਿਆਚਾਰ ਕਿਸੇ ਵੀ ਸਮੂਹ ਦਾ ਸਮੁੱਚਾ ਜੀਊਣ ਦਾ ਸਲੀਕਾ ਹੁੰਦਾ ਹੈ। ਪਰ ਇਹ ਸਲੀਕਾ ਕੇਵਲ ਹਾਂ ਪੱਖੀ ਜਾਂ ਰੰਗੀਨ ਹੀ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਇਸ ਵਿਚ ਉਹ ਖਾਲੀ ਜਾਂ ਧੱਬਾ ਨੁਮਾ ਥਾਵਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਪਛਾਣ ਕੀਤੇ ਬਗੈਰ ਇਸ ਦੀ ਤਸਵੀਰ ਪੂਰੀ ਨਹੀਂ ਹੰਦੀ। ਅਸਲ ਵਿਚ ਸਮਾਜ ਵਿਚ ਬਹੁਤ ਕੁਝ ਅਜਿਹਾ ਹੈ ਜਿਸਦਾ ਸਾਹਮਣਾ ਇਹ ਸਮਾਜ ਆਪ ਹੀ ਨਹੀਂ ਕਰਨਾ ਚਾਹੁੰਦਾ।

ਗੁਰੂ ਮਿੱਤਰ ਡਾ. ਕੇਸਰ ਨਾਲ

ਪੀ. ਜੀ. ਆਈ. ਦੀ ਦੂਸਰੀ ਮੰਜ਼ਿਲ ਤੇ ਜਾ ਰਹੇ ਸਾਂ। ਮੇਰੇ ਨਾਲ ਤੇਜਿੰਦਰ ਸਿੰਘ ਕੈਨੇਡਾ ਤੋਂ ਸੀ। ਅਸੀਂ ਡਾ ਕੇਸਰ ਹੁਰਾਂ ਦਾ ਹਾਲ ਪੁੱਛਣ ਜਾ ਰਹੇ ਸੀ। ਪ੍ਰਈਵੇਟ ਕਮਰੇ ਵਿਚ ਦਾਖਲ ਹੋਏ ਤਾਂ ਹਸਪਤਾਲੀ ਮੰਜੇ ਤੇ ਡਾ. ਕੇਸਰ ਹੁਰਾਂ ਨੂੰ ਅੱਖਾਂ ਮੀਟੀ ਪਏ ਦੇਖਿਆ। ਮੈਡਮ ਜਸਬੀਰ ਕੇਸਰ ਹੋਰਾਂ ਬੁਲਾਉਣ ਤੋਂ ਮਨ੍ਹਾ ਕਰ ਦਿੱਤਾ। - ਕਰਮਜੀਤ ਸਿੰਘ

ਪ੍ਰਗਤੀਵਾਦੀ ਪੰਜਾਬੀ ਕਵਿਤਾ

ਬਲਜਿੰਦਰ ਪਾਲ ਨੇ ਪੰਜਾਬੀ ਅਧਿਐਨ ਦੀ ਲੋੜ ਨੂੰ ਸਮਝਦਿਆਂ ਹੋਇਆਂ ਪ੍ਰਗਤੀਵਾਦੀ ਕਵਿਤਾ ਸੁਹਜ ਸ਼ਾਸਤਰੀ ਅਧਿਐਨ ਵਿਸ਼ੇ ਨੂੰ ਹੱਥ ਪਾਇਆ ਹੈ। ਉਸਨੇ ਸੁਹਜ ਸ਼ਾਸਤਰ ਦੀਆਂ ਆਦਰਸ਼ਵਾਦੀ ਅਤੇ ਪ੍ਰਗਤੀਵਾਦੀ ਦ੍ਰਿਸ਼ਟੀਆਂ ਦਾ ਅਧਿਐਨ ਕਰਦੇ ਹੋਏ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ। ਸਮੁੱਚੀ ਪ੍ਰਗਤੀਵਾਦੀ ਕਵਿਤਾ ਦੇ ਸੰਖੇਪ ਅਧਿਐਨ ਉਪਰੰਤ ਕਲਪਨਾ, ਬਿੰਬ ਅਤੇ ਭਾਵਨਾ ਦੇ ਸੁਹਜ ਨੂੰ...

ਕ. ਵਿਚਾਰਧਾਰਕ ਪਰਿਪੇਖ

ਕਿਸੇ ਸਮਾਜ ਦੇ ਵਿਭਿੰਨ ਇਤਿਹਾਸਕ ਪੜਾਵਾਂ `ਤੇ ਵਰਗ ਸੰਘਰਸ਼ ਦੇ ਸਮਾਂਨੰਤਰ ਇਕ ਵਿਸ਼ੇਸ਼ ਪ੍ਰਕਾਰ ਦਾ ਵਿਚਾਰਧਾਰਕ ਸੰਘਰਸ਼ ਵੀ ਉਸਰ ਰਿਹਾ ਹੁੰਦਾ ਹੈ ਜੋ ਸਮਾਜਿਕ-ਆਰਥਿਕ ਰਿਸ਼ਤਿਆਂ ਅਤੇ ਸਾਹਿਤਕ/ਸਭਿਆਚਾਰਕ ਸਿਰਜਣਾਵਾਂ ਨੂੰ ਵਿਆਪਕ ਤੌਰ ਤੇ ਪ੍ਰਭਾਵਿਤ ਕਰਦਾ ਹੈ। ਵਿਚਾਰਧਾਰਾ ਲੇਖਕ ਦੀਆਂ ਕਿਰਤਾਂ ਵਿਚ ਪ੍ਰਵੇਸ਼ ਕਰਨ, ਉਨ੍ਹਾਂ ਵਿਚਲੇ ਵਸਤੂ ਜਗਤ ਤੇ ਸਿਰਜਣਾ ਮਾਡਲ ਨੂੰ ...ਜਸਵੰਤ ਸਿੰਘ ਵਿਰਦੀ

ਕਹਾਣੀ : ਸਮਾਜਿਕ ਸਰੋਕਾਰ

ਮੈਂ ਇਸ ਪੁਸਤਕ ਵਿਚ ਕਹਾਣੀ ਦੇ ਸਮਾਜਿਕ ਸਰੋਕਾਰ ਨੂੰ ਸੱਤ ਹਿੱਸਿਆਂ ਵਿਚ ਵੰਡਿਆ ਹੈ। ਹਰ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਕੀਤੀ ਹੈ ਇਸ ਲਈ ਮੈਂ ਆਪਣੇ ਪਹਿਲੇ ਅਧਿਆਇ ਦਾ ਵਿਸ਼ਾ ਰੱਖਿਆ ਹੈ ਕਹਾਣੀ ਤੇ ਸਮਾਜਿਕ ਯਥਾਰਥ। ਇਸ ਪੁਸਤਕ ਵਿਚ ਮੈਂ ਰਘਬੀਰ ਢੰਡ, ਲਾਲ ਸਿੰਘ, ਅਤਰਜੀਤ, ਵਰਿਆਮ ਸੰਧੂ ਅਤੇ ਪ੍ਰੇਮ ਗੋਰਖੀ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ। - ਭੁਪਿੰਦਰ ਕੌਰ

ਬੇਸੁਰਾ ਮੌਸਮ ਪ੍ਰਗਤੀਵਾਦੀ...

ਅਜੋਕਾ ਪ੍ਰਗਤੀਵਾਦੀ ਕਵੀ ਬਹੁਤਾ ਕਰਕੇ ਯਥਾਰਥ ਦੀ ਭੂਮੀ ਉਪਰ ਹੀ ਰਹਿੰਦਾ ਹੈ।ਉਹ ਜਾਣਦਾ ਹੈ ਕਿ ਸੱਚ ਕੋਈ ਨਿਰਪੇਖ ਵਸਤੂ ਨਹੀਂ ਸਗੋਂ ਸਾਪੇਖ ਚੀਜ਼ ਹੈ ਜਿਸਨੂੰ ਬਹੁਪਰਤੀ ਸਮਾਜਿਕ ਯਥਾਰਥ ਵਿਚੋਂ ਪਛਾਨਣਾ ਪੈਂਦਾ ਹੈ। ਤੇ ਇਹ ਪਛਾਣ ਇਕ ਇਕ ਵਿਸ਼ੇਸਲ ਦ੍ਰਿਸ਼ਟੀਕੋਣ ਦੀ ਮੰਗ ਕਰਦੀ ਹੈ।

ਸੁਲੱਖਣ ਸਰਹੱਦੀ

ਚਾਰੇ ਗ਼ਜ਼ਲ ਸੰਗ੍ਰਹਿਆਂ ਦੇ ਵਾਚਣ ਤੋਂ ਬਾਅਦ ਸਮੁੱਚਾ ਨਤੀਜਾ ਇਹ ਨਿਕਲ਼ਦਾ ਹੈ ਕਿ ਸਰਹੱਦੀ ਦੇ ਪਹਿਲੇ ਸੰਗ੍ਰਹਿ ਵਿਚ ਭਾਵੇਂ ਅਜੇ ਵਿਚਾਰਧਾਰਕ ਕਚਿਆਈ ਰੜਕਦੀ ਹੈ ਪਰ ਉਸਦੀ ਸ਼ੁਰੂਆਤ ਬੜੀ ਠੋਸ ਹੈ। ਦੂਜੇ ਸੰਗ੍ਰਹਿ ਵਿਚ ਅਤਿਵਾਦੀ ਦੌਰ ਦੀ ਭਿਆਨਕਤਾ ਦੇ ਦ੍ਰਿਸ਼ ਬੜੇ ਮਾਰਮਿਕ ਹਨ ਅਤੇ ਆਸ਼ਾ ਦੇ ਦੀਪ ਜਲ਼ਦੇ ਰੱਖੇ ਗਏ ਹਨ।

ਕੌਰਵ ਪਾਂਡਵ

ਕੌਰਵ ਪਾਂਡਵ ਨਾਵਲ ਦੀ ਵਿਸ਼ੇਸ਼ਤਾ ਇਹ ਹੈ ਕਿ ਕੁਝ ਇਕ ਥਾਵਾਂ ਨੂੰ ਛੱਡ ਕੇ ਸਾਰੀਆਂ ਘਟਨਾਵਾਂ ਦੇ ਪਾਤਰਾਂ ਨੂੰ ਤਰਕ ਸੰਗਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਕੁਝ ਅਜਿਹੇ ਨੁਕਤੇ ਉਭਾਰੇ ਗਏ ਹਨ ਜੋ ਆਮ ਤੌਰ ਤੇ ਨਜ਼ਰ ਅੰਦਾਜ਼ ਕੀਤੇ ਜਾਂਦੇ ਰਹੇ ਹਨ। ਜਿਵੇਂ ਵਿਦੁਰ ਸ਼ੂਦਰ ਮਾਂ ਦਾ ਪੁੱਤਰ ਸੀ ਪਰ ਕਿਉਂਕਿ ਪਿਤਾ ਉੱਚੀ ਕੁੱਲ ਦਾ ਸੀ ਇਸ ਲਈ ਕੌਰਵ ਪਾਂਡਵਾਂ ਵਿਚ ਉਸ ਨੂੰ ਸਤਿਕਾਰ ਦਿੱਤਾ ਜਾਂਦਾ ਹੈ।

ਬਲ਼ਦੀ ਬਰਫ ਦਾ ਸੇਕ

ਖਾਲਿਦ ਹੁਸੈਨ ਦੇ ਬਲ਼ਦੀ ਬਰਫ ਦਾ ਸੇਕ ਕਹਾਣੀ ਸੰਗ੍ਰਹਿ ਦੀਆਂ 28 ਚੋਣਵੀਆਂ ਕਹਾਣੀਆਂ ਪੜ੍ਹਦਿਆਂ ਇਨ੍ਹਾਂ ਦੀ ਪੰਜਾਬੀ ਕਹਾਣੀ ਵਿੱਚ ਵੱਖਰੀ ਪਛਾਣ ਦਾ ਅਹਿਸਾਸ ਹੁੰਦਾ ਹੈ। ਸਭ ਤੋਂ ਪਹਿਲਾਂ ਪਾਠਕ ਦਾ ਧਿਆਨ ਫ਼ਖ਼ਰ ਜ਼ਮਾਂ, ਡਾ:ਸੁਤਿੰਦਰ ਸਿੰਘ ਨੂਰ ਅਤੇ ਕਹਾਣੀਕਾਰ ਵਰਿਆਮ ਸੰਧੂ ਵਲੋਂ ਲਿਖੇ ਤਿੰਨ ਮੁੱਖਬੰਧਾਂ ਵਲ ਜਾਂਦਾ ਹੈ। ਆਮ ਤੌਰ ਤੇ ਮੁਖਬੰਧ ਪੁਸਤਕ ਦੀ ਜਾਣ ਪਛਾਣ ਕਰਵਾ ਕੇ ਸਿਫ਼ਤ ਸਲਾਹ ਤਕ ਸੀਮਤ ਹੁੰਦੇ ਹਨ।

ਐਸ ਤਰਸੇਮ

ਐਸ ਤਰਸੇਮ ਭਾਵੇਂ ਨਜ਼ਮ ਤੇ ਗੀਤ ਵੀ ਲਿਖੇ ਹਨ ਪਰੰਤੂ ਪੰਜਾਬੀ ਜਗਤ ਵਿਚ ਉਸਦੀ ਪਛਾਣ ਇਕ ਗ਼ਜ਼ਲਗੋ ਦੇ ਤੌਰ `ਤੇ ਹੀ ਹੈ। ਕਿਰਮਚੀ ਹਰਫ਼ ਕਾਲ਼ੇ ਹਾਸ਼ੀਏ (1990), ਸੂਹੀ ਮਹਿਕ ਸਿਆਹ ਮੌਸਮ (1991) ਤੇ ਢਾਈ ਅੱਖਰ (1999) ਉਸਦੇ ਤਿੰਨਾਂ ਕਾਵਿ ਸੰਗ੍ਰਹਿਆਂ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ। ਐਸ ਤਰਸੇਮ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦਾ ਕਵੀ ਹੈ।...

ਪੰਜਾਬੀ ਰੁਬਾਈ ਨਿਕਾਸ...

ਡਾ.ਕਰਮਜੀਤ ਸਿੰਘ ਆਪਣੀ ਨਵੀਂ ਪੁਸਤਕ �ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ� ਲੈ ਕੇ ਹਾਜ਼ਰ ਹੈ। ਡਾ.ਕਰਮਜੀਤ ਸਿੰਘ ਇਕ ਆਲੋਚਕ ਵਜੋਂ ਲੋਕਧਾਰਾ ਨਾਲ ਜੁੜੇ ਸਾਹਿਤ ਕਾਰਨ ਪੰਜਾਬੀ ਸਾਹਿਤ ਖੇਤਰ ਵਿਚ ਆਪਣਾ ਇਕ ਵੱਖਰਾ ਸਥਾਨ ਰੱਖਦੇ ਹਨ। ਇਸ ਪੁਸਕਤ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਈ ਪੁਸਤਕਾਂ ਲੋਕ ਧਾਰਾ ਨਾਲ ਜੁੜੀਆਂ ਪ੍ਰਕਾਸ਼ਿਤ ਹੋ ਚੁਕੀਆਂ ਹਨ।

ਪ੍ਰਤਿਬੱਧਤਾ ਦਾ ਕਵੀ ਹੁੰਦਲ

ਹਰਭਜਨ ਸਿੰਘ ਹੁੰਦਲ ਪ੍ਰਤਿਬੱਧ ਕਵੀ ਹੈ। ਪ੍ਰਤਿਬੱਧ, ਮਾਰਕਸਵਾਦੀ ਵਿਚਾਰਧਾਰਾ ਪ੍ਰਤਿ। ਇਸੇ ਵਿਚਾਰ ਨਾਲ ਪ੍ਰਤਿਬੱਧਤਾ ਕਾਰਣ ਉਹ ਜੁੜਿਆ ਹੋਇਆ ਹੈ ਆਮ ਲੋਕਾਂ ਨਾਲ। ਉਨ੍ਹਾਂ ਆਮ ਲੋਕਾਂ ਨਾਲ ਜੋ ਦੁਖੜੇ ਸਹਿੰਦੇ ਹਨ ਤੇ ਜ਼ੁਲਮ ਸਹਾਰਦੇ ਹਨ। ਉਨ੍ਹਾਂ ਲੋਕਾਂ ਨਾਲ ਜੋ ਹੱਥੀਂ ਕੰਮ ਕਰਦੇ ਹਨ ਅਤੇ ਫਿਰ ਵੀ ਭੁੱਖੇ ਮਰਦੇ ਹਨ।

ਗੁਰਮਤਿ ਦੀ ਪ੍ਰਸੰਗਿਗਤਾ

ਗੁਰਬਾਣੀ ਦੀ ਬੌਧਿਕਤਾ, ਇਤਿਹਾਸਕ, ਸਮਾਜਿਕ ਅਨੁਭਵ ਸਾਡੇ ਲਈ ਵਧੇਰੇ ਸਾਰਥਕ ਹਨ। ਸਿੱਖ ਧਰਮ ਛੋਟੇ ਵਪਾਰੀ ਵਰਗ ਦੀ ਅਗਵਾਈ ਵਿਚ ਦਲਿਤਾਂ ਦਾ ਅੰਦੋਲਨ ਸੀ। ਦੂਜੇ ਸ਼ਬਦਾਂ ਵਿਚ ਵੈਸ਼ ਤੇ ਸ਼ੂਦਰ ਇੱਕਠੇ ਜਾਗੀਰਦਾਰੀ (ਭਾਰਤੀ ਤੇ ਸਾਮਰਾਜੀ) ਦੇ ਵਿਰੁੱਧ ਵਿਚ ਉੱਠਦੇ ਹਨ। ਗੁਰੁ ਗੋਬਿੰਦ ਸਿੰਘ ਤੋਂ ਬਾਅਦ ਬਿਖਰਾਅ ਦੀ ਸਥਿਤੀ ਵਿਚੋਂ ਲੰਘਕੇ ਮੁੜ ਜਾਗੀਰਦਾਰੀ ਸਥਾਪਿਤ ਹੋ ਜਾਂਦੀ ਹੈ।

ਲੋਕਧਾਰਾ ਅਤੇ ਉੱਤਰ....

ਉਤੱਰਆਧੁਨਿਕਤਾ ਅਤੇ ਉੱਤਰਆਧੁਨਿਕਵਾਦ ਬਾਰੇ ਇਨੇ ਵੱਖ ਵੱਖ ਵਿਚਾਰ ਆਏ ਹਨ ਕਿ ਸ਼ਬਦਾਂ ਦੇ ਸੰਕਲਪਾਂ ਨੂੰ ਸਮਝਣਾ ਇਕ ਟੇਢੀ ਖੀਰ ਬਣ ਗਿਆ ਹੈ। ਡੇਵਿਡ ਲੀਅਨ ਕਹਿੰਦਾ ਹੈ ਕਿ; ਮੈਂ ਇਸਨੂੰ (ਉੱਤਰਆਧੁਨਿਕਤਾ ਨੂੰ) ਇਕ ਸੰਕਲਪ ਸਮਝਦਾ ਹਾਂ ਜਿਹੜਾ ਸਮਕਾਲੀ ਸਮਾਜਾਂ ਦੀ ਪਕ੍ਰਿਤੀ ਅਤੇ ਦਿਸ਼ਾ ਬਾਰੇ ਵਿਸ਼ਵੀ ਸੰਦਰਭ ਵਿਚ ਬਿਹਸ ਵਿਚ ਹਿੱਸੇਦਾਰੀ ਕਰਨ ਲਈ ਸੱਦਾ ਦਿੰਦਾ ਹੈ।

ਮੇਰੇ ਬੋਲ-ਹੁੰਦਲ

ਪੰਜਾਬੀ ਦਾ ਪ੍ਰਤਿਬੱਧ ਕਵੀ ਹਰਭਜਨ ਸਿੰਘ ਹੁੰਦਲ ਬਹੁ-ਸਿਰਜਕ ਲੇਖਕ ਹੈ। ਨਿਰੰਤਰ ਕਾਵਿ ਸਿਰਜਣਾ ਦੇ ਨਾਲ਼ ਨਾਲ਼ ਉਹ ਸਦਾ ਵਿਕਾਸਮਈ ਵੀ ਹੈ। ਨਵੀਂ ਛਪੀ ''ਮੇਰੇ ਬੋਲ" ਪੁਸਤਕ ਵਿਚ ਹੁੰਦਲ ਆਪਣੇ ਪਹਿਲੇ ਵਿਚਾਰਾਂ ਨੂੰ ਨਿਰੰਤਰਤਾ ਵਿਚ ਅਗਾਂਹ ਤੋਰਦਾ ਦਿਖਾਈ ਦਿੰਦਾ ਹੈ। ਇਸ ਪੁਸਤਕ ਵਿਚ ਉਸ ਨੇ ਸਭ ਤੋਂ ਵਧੇਰੇ ਥਾਂ ਕਾਵਿ-ਸਿਧਾਂਤਾਂ ਨੂੰ ਦਿੱਤੀ ਹੈ।

ਫ਼ੈਜ਼ ਦੀ ਪੰਜਾਬੀ ਕਵਿਤਾ

ਗ਼ਾਲਿਬ ਤੇ ਇਕਬਾਲ ਦੇ ਪਾਏ ਦਾ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ (1911_1984) ਆਪਣੀ ਪ੍ਰਗਤੀਵਾਦੀ ਪ੍ਰਤਿਬੱਧਤਾ ਕਰਕੇ ਉਰਦੂ ਸ਼ਾਇਰੀ ਵਿਚ ਤੇ ਵਿਸ਼ਵ_ਪੱਧਰ ਤੇ ਵਿਖਿਆਤ ਹੈ। ਕਿਹਾ ਜਾਂਦਾ ਹੈ ਜਿੱਥੇ ਫੁੱਲਾਂ ਦੀ ਖੁਸ਼ਬੂ ਦੇ ਨਾਲ ਨਾਲ ਅੱਗ ਵੀ ਵਿਖਾਈ ਦੇਵੇ ਉਹ ਫ਼ੈਜ਼ ਦੀ ਸ਼ਾਇਰੀ ਹੈ। ਪੰਜਾਬੀ ਪਾਠਕ ਲਈ ਇਹ ਅਚੰਭੇ ਦੀ ਗੱਲ ਹੋਵੇਗੀ ਕਿ ਫ਼ੈਜ਼ ਨੇ ਪੰਜਾਬੀ ਵਿਚ ਵੀ ਕੁਝ ਕਵਿਤਾਵਾਂ ਲਿਖੀਆਂ ਹਨ।

ਦੁਆਬੇ ਦੀ ਕਵਿਤਾ...

ਕਿਸੇ ਇੱਕ ਖਿੱਤੇ ਦੀਆਂ ਸਾਹਿਤਕ ਵੰਨਗੀਆਂ ਸੰਗ੍ਰਹਿਤ ਕਰਨ ਪਿੱਛੇ ਦੋ ਪ੍ਰਮੁੱਖ ਪ੍ਰਵਿਰਤੀਆਂ ਕੰਮ ਕਰਦੀਆਂ ਹਨ। ਪਹਿਲੀ ਪ੍ਰਵਿਰਤੀ ਹੈ ਛਾਵਨਵਾਦੀ ਪ੍ਰਵਿਰਤੀ। ਇਹ ਪ੍ਰਵਿਰਤੀ ਕਿਸੇ ਵੀ ਸਾਹਿਤ ਦਾ ਬਾਹਰਮੁਖੀ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਦੇ ਰਾਹ ਵਿਚ ਬਾਧਕ ਬਣਦੀ ਹੈ ਕਿਉਂਕਿ ਇਹ ਜੋ ਨਹੀਂ ਹੈ, ਉਸਨੂੰ ਵੀ ਹੈ ਸਿੱਧ ਕਰਨ ਦੇ ਯਤਨ ਵਿਚ ਖੋਜ ਦੇ ਮੁੱਖ ਕਾਰਜ ਨੂੰ ਹੀ ਗੰਧਲਾ ਕਰ ਦਿੰਦੀ ਹੈ।

ਕੁ. ਯੂ. ਵਿਚ ਖੋਜ ਕਾਰਜ

ਹਰਿਆਣੇ/ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਹੋ ਰਹੇ ਖੋਜ ਕਰਜ ਨੂੰ ਵਿਚਾਰਨ ਤੋਂ ਪਹਿਲਾਂ ਇਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸਥਿਤੀ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰਿਆਣਾ ਬਣਨ ਤੋਂ ਚਾਰ ਦਹਾਕੇ ਬਾਅਦ ਵੀ ਪੰਜਾਬੀ ਨੂੰ ਪੂਰੀ ਤਰ੍ਹਾਂ ਦੂਸਰੀ ਭਾਸ਼ਾ ਦਾ ਦਰਜਾ ਪ੍ਰਾਪਤ ਨਹੀਂ ਹੋ ਸਕਿਆ। ਚੋਣਾ ਤੋਂ ਪਹਿਲਾਂ ਵਿਧਾਨ ਸਭਾ ਵਿਚ ਦੂਜੀ ਭਾਸ਼ਾ ਦਾ ਬਿਲ ਪਾਸ ਹੋ ਗਿਆ ਸੀ।

ਹਰਿਆਣੇ ਦਾ ਪੰਜਾਬੀ ਸਾਹਿਤ

ਹਰਿਆਣੇ ਦੀ ਪੰਜਾਬੀ ਕਵਿਤਾ ਨੂੰ ਹਰਿਆਣਾ ਪੰਜਾਬੀ ਕਵਿਤਾ ਜਿਹੇ ਵਿਸ਼ੇਸ਼ਣ ਰਾਹੀਂ ਪੰਜਾਬੀ ਕਵਿਤਾ ਤੋਂ ਵਖਰਿਆਇਆ ਨਹੀਂ ਜਾ ਸਕਦਾ ਕਿਉਂਕਿ ਇਸ ਕਵਿਤਾ ਦਾ ਅਜਿਹਾ ਕੋਈ ਵਿਲੱਖਣ ਮੁਹਾਂਦਰਾ ਉਘੜਦਾ ਨਜ਼ਰ ਨਹੀਂ ਆਉਂਦਾ ਜੋ ਇਸ ਨੂੰ ਇਕ ਵਿਲੱਖਣ ਆਂਚਲਿਕ ਉਸਾਰ ਵਜੋਂ ਪੰਜਾਬੀ ਕਵਿਤਾ ਤੋਂ ਨਿਖੇੜਦਾ ਹੋਵੇ। - ਡਾ. ਸੁਖਦੇਵ ਸਿੰਘ

ਕਿੱਸਾ ਭਗਤ ਸਿੰਘ-ਦੀਦਾਰ

ਪ੍ਰੋ. ਦੀਦਾਰ ਸਿੰਘ ਦੀ ਰਚਨਾ ਸ਼ਹੀਦ ਭਗਤ ਸਿੰਘ` ਪਹਿਲਾਂ ਪਹਿਲ ਨਵਾਂ ਜ਼ਮਾਨਾ` ਵਿਚ ਛਪਦੀ ਰਹੀ ਤੇ ਬਾਦ ਵਿਚ ਕਿੱਸੇ ਦੇ ਰੂਪ ਵਿਚ ਕਾਫ਼ੀ ਮਾਤਰਾ ਵਿਚ ਛਪੀ ਵੀ ਤੇ ਵਿਕੀ ਵੀ, ਪਰ ਇਨ੍ਹਾਂ ਦੋਨਾਂ ਹਾਲਤਾਂ ਵਿਚ ਪੋ੍ਰ. ਦੀਦਾਰ ਸਿੰਘ ਦਾ ਨਾਮ ਇਸ ਉਪਰ ਅੰਕਿਤ ਨਹੀਂ ਸੀ। ਹੁਣ ਦੁਬਾਰਾ ਛਪੀ ਰਚਨਾ ਨੂੰ ਕਾਵਿ-ਪ੍ਰਮਾਣ ਤੇ ਮਹਾਂਕਾਵਿ ਵੀ ਕਿਹਾ ਗਿਆ ਹੈ, ਜਿਸ ਕਾਰਣ ਇਕ ਵੱਖਰਾ ਵਿਵਾਦ ਛਿੜਨ ਦੀ ਸੰਭਾਵਨਾ ਵੀ ਮੌਜੂਦ ਹੈ।

ਭੂਮਿਕਾ ਤੋਂ ਬਗ਼ੈਰ-ਰੈਣੂ

ਹਰਭਜਨ ਸਿੰਘ ਰੈਣੂ ਹੁਣ ਤਕ ਪੰਜਾਬੀ ਕਾਵਿ ਸੰਸਾਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਉਸਨੂੰ ਸਹਿਜੇ ਹੀ ਦਾਰਸ਼ਨਿਕ ਕਵੀ ਕਿਹਾ ਜਾ ਸਕਦਾ ਹੈ। ਦਾਰਸ਼ਨਿਕ ਕਵੀ ਕੇਵਲ ਗੰਭੀਰ ਮੁਦਰਾ ਬਣਾਉਣ ਨਾਲ਼ ਹੀ ਦਾਰਸ਼ਨਿਕ ਨਹੀਂ ਬਣਦਾ ਸਗੋਂ ਉਹ ਸਮਕਾਲੀ ਸਮਿਆ ਨੂੰ ਉਲੀਕਦਾ, ਉਲੰਘਦਾ ਸਦੀਵੀ ਮਨੁੱਖੀ ਸਰੋਕਾਰਾ ਨਾਲ਼ ਜਾ ਜੁੜਦਾ ਹੈ।

ਹਰਿਆਣੇ ਵਿਚ ਸਾਹਿਤਕ ਖੋਜ

ਖੋਜ-ਪ੍ਰਬੰਧਾਂ ਦੀ ਸੰਖੇਪ ਜਿਹੀ ਪੁਣਛਾਣ ਹੀ ਕਈ ਤੱਥ ਸਾਹਮਣੇ ਲੈ ਆਉਂਦੀ ਹੈ। ਪਹਿਲਾ ਇਹ ਕਿ ਗਿਣਾਤਮਕ ਪੱਖ ਤੋਂ ਤਾਂ ਸਥਿਤੀ ਸੰਤੋਖਜਨਕ ਹੈ, ਪਰੰਤੂ ਗੁਣਾਤਮਕ ਪੱਖ ਤੋਂ ਚਾਰ ਪੰਜ ਖੋਜ-ਪ੍ਰਬੰਧਾਂ ਨੂੰ ਛੱਡ ਕੇ ਬਾਕੀ ਖੋਜ-ਪ੍ਰਬੰਧ ਨਿਰਾਸ਼ ਕਰਦੇ ਹਨ। ਮੌਲਿਕਤਾ ਦੀ ਘਾਟ ਆਮ ਰੜਕਦੀ ਹੈ।

ਰਾਗਮਾਲ਼ਾ ਸੰਬੰਧੀ ਅਸ਼ੋਕ ਦੀ ਖੋਜ

ਮੂਲ ਰੂਪ ਵਿਚ ਕਿੱਸਾ ਪੜ੍ਹਨ ਤੋਂ ਬਾਅਦ ਅਤੇ ੍ਹਮ੍ਹੇਰ ਸਿੰਘ ਅ੍ਹੋਕ ਅਤੇ ਰਤਨ ਸਿੰਘ ਦੇ ਤਰਕਾਂ ਨੂੰ ਵਾਚਣ ਤੋਂ ਬਾਅਦ ਇਹ ਮੰਨਣਾ ਪੈਂਦਾ ਹੈ ਕਿ ਰਾਗਮਾਲ.ਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ|

ਗੁਰੂ ਨਾਨਕ ਜੀ ਦੀ ਵਿਚਾਰਧਾਰਾ

ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਵਰ੍ਹਾ ਮਨਾ ਰਹੇ ਹਾਂ । ਮਹਾਂਪੁਰਸ਼ਾਂ ਦੇ ਦਿਨ ਮਨਾਉਣਾ ਕਿਸੇ ਵੀ ਸਭਿਆਚਾਰ ਦਾ ਵਧੀਆ ਗੁਣ ਹੈ ।