ਪੰਜਾਬੀ ਲੋਕਧਾਰਾ- ਲੇਖ

ਬਾਵਾ ਬਲਵੰਤ ਦੀ ਦ੍ਰਿਸ਼ਟੀ

ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ, ਲਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿਚ ਆਪਣਾ ਪੂਰਾ ਧਿਆਨ ਨਾ ਲਾ ਸਕੇ। ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ ਨੇ ਉਨ੍ਹਾਂ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ। (ਡਾ. ਸਰਬਜੀਤ ਸਿੰਘ)

ਬਾਵਾ ਬਲਵੰਤ-ਸਰੋਕਾਰ

ਬਾਵਾ ਬਲਵੰਤ ਬੁਨਿਆਦੀ ਤੌਰ ਤੇ ਸਮਾਜਿਕ ਧਰਾਤਲ ਵਿਚੋਂ ਕਵਿਤਾ ਦੀ ਉਸਾਰੀ ਕਰਦਾ ਹੈ। ਇਸੇ ਕਰਕੇ ਉਸ ਦੀ ਕਵਿਤਾ ਸਮਾਜਿਕ ਪਰਿਵੇਸ਼ ਨੂੰ ਪ੍ਰਮੁੱਖਤਾ ਦਿੰਦੀ ਹੋਈ ਮਨੁੱਖ ਹਿਤੈਸ਼ੀ ਸਮਾਜ ਤੇ ਉਸ ਦੀ ਜ਼ਿਹਨੀ ਆਜ਼ਾਦੀ ਦੀ ਹਮਾਇਤੀ ਹੈ। ਉਸ ਦੀ ਕਾਵਿ-ਦ੍ਰਿਸ਼ਟੀ ਵਿਚ ਮਨੁੱਖੀ ਕਲਿਆਣ ਤੇ ਜਨ-ਚੇਤਨਾ ਵਾਲੀ ਕਵਿਤਾ ਨਾਹਰੇ ਦਾ ਰੂਪ ਨਹੀਂ ਧਾਰਦੀ ਸਗੋਂ ਸੂਖ਼ਮ ਭਾਵਾਂ ਰਾਹੀਂ ਵਿਚਾਰਧਾਰਕ ਪਰਪੱਕਤਾ ਦੀ ਪੇਸ਼ਕਾਰੀ ਬਣਦੀ ਹੈ। (ਡਾ. ਸਰਬਜੀਤ ਸਿੰਘ)

ਬਾਵਾ ਬਲਵੰਤ-ਕਾਵਿ ਕਲਾ

ਬਾਵਾ ਬਲਵੰਤ ਕਲਾ ਵਿਚੋਂ ਜੋ ਕਵਿਤਾ ਦਾ ਦ੍ਰਿਸ਼ਟੀਕੋਣ ਬਣਾਉਂਦਾ ਹੈ ਉਹ ਮਾਨਵ ਕਲਿਆਣਕਾਰੀ ਅਤੇ ਸਮਾਜਮੁਖੀ ਹੈ। ਉਸ ਦੀ ਕਾਵਿ-ਸਿਰਜਣਾ ਵਿਚ ਜਿੱਥੇ ਵਿਚਾਰ ਦੀ ਮੌਲਿਕਤਾ ਹੈ ਉਥੇ ਕਾਵਿ-ਕਲਾ ਦੀ ਸੁੰਦਰਤਾ ਵੀ ਦਿਖਾਈ ਦਿੰਦੀ ਹੈ। ਇਸੇ ਕਰਕੇ ਉਹ ਕਲਾ ਨੂੰ ਇਕ ਅਜਿਹੇ ਪ੍ਰਤਿਮਾਨ ਵਿਚ ਬਦਲ ਦਿੰਦਾ ਹੈ ਜਿਹੜਾ ਪੈਸੇ ਅਤੇ ਧਨ ਦੌਲਤ ਦੀ ਥਾਵੇਂ ਮਨੁੱਖ ਨੂੰ ਅਹਿਮੀਅਤ ਦਿੰਦਾ ਹੈ। (ਡਾ. ਸਰਬਜੀਤ ਸਿੰਘ)