ਪੰਜਾਬੀ ਲੋਕਧਾਰਾ- ਲੇਖ

ਪਾਤਰ-ਕਵਿ ਦ੍ਰਿਸ਼ਟੀਕੋਣ

ਸੁਰਜੀਤ ਪਾਤਰ ਨੂੰ ਭਾਵੇਂ ਬਹੁਤੀ ਪ੍ਰਿਸੱਧੀ ਗ਼ਜ਼ਲਕਾਰ ਵਜੋਂ ਪ੍ਰਾਪਤ ਹੋਈ ਹੈ ਪਰ ਉਸ ਦੀਆਂ ਸਭ ਤੋਂ ਪਿਹਲਾਂ ਨਜ਼ਮਾਂ ਛਪੀਆਂ ਸਨ। ਇਹ ਨਜ਼ਮਾਂ ਕੋਲਾਜ਼ ਨਾਂ ਦੀ ਸਾਂਝੀ ਪੁਸਤਕ ਵਿਚ ਛਪੀਆਂ ਸਨ। ਇਹ ਪੁਸਤਕ ਜਿਵੇਂ ਨਾਂ ਹੀ ਸੁਝਾਉਂਦਾ ਹੈ ਵਖ ਵਖ ਲੇਖਕਾਂ ਅਤੇ ਵਖ ਵਖ ਵਿਧਾਵਾਂ ਦਾ ਸੰਗ੍ਰਿਹ ਸੀ। ਇਹ ਪੁਸਤਕ ਪ੍ਰਿਮੰਦਰਜੀਤ ਅਤੇ ਜੋਗਿੰਦਰ ਕੈਰੋਂ ਨਾਲ ਸਾਂਝੀ ਸੀ। (ਰਾਜਿੰਦਰ ਪਾਲ ਸਿੰਘ) ਚਿੱਤਰਕਾਰ-ਅਮਾਜੀਤ ਟਾਂਡਾ

ਪਾਤਰ ਕਾਵਿ-ਵਸਤੂ

ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਨੇ ਪੰਜਾਬ ਸੰਕਟ ਦੇ ਯਥਾਰਥ ਦਾ ਸੰਵੇਦਨਾ ਸਹਿਤ ਸੁਹਿਰਦ ਚਿੱਤਰਣ ਕੀਤਾ ਸੀ। ਉਹ ਦੋਹਾਂ ਪਾਸਿਆਂ ਦੀ ਦਿਹਸ਼ਤਗਰਦੀ ਤੋਂ ਦੁਖੀ ਸੀ। ਉਸਨੇ ਕਿਸੇ ਇੱਕ ਧਿਰ ਨਾਲ ਖੜਨ ਦੀ ਥਾਂ ਮਾਨਵਤਾ ਨਾਲ ਖੜਨ ਦਾ ਅਹਿਦ ਨਿਭਾਇਆ। ਉਸਦੀਆਂ ਰਚਨਾਵਾਂ ਵਿਚ ਪਿੰਜੇ ਜਾ ਰਹੇ ਮਾਨਵ ਦੇ ਦਰਦ ਨੂੰ ਪੇਸ਼ ਕੀਤਾ ਹੈ। (ਰਾਜਿੰਦਰ ਪਾਲ ਸਿੰਘ) ਚਿੱਤਰਕਾਰ-ਅਮਾਜੀਤ ਟਾਂਡਾ

ਪਾਤਰ-ਕਵਿ ਕਲਾ

ਪਾਤਰ ਦੀ ਗ਼ਜ਼ਲ ਨੂੰ ਜਾਣਨ ਤੋਂ ਪਿਹਲਾਂ ਉਸ ਦੇ ਗ਼ਜ਼ਲ ਬਾਰੇ ਵਿਚਾਰ ਜਾਣ ਲੈਣੇ ਯੋਗ ਹੋਣਗੇ। ਗ਼ਜ਼ਲ ਨੂੰ ਆਪਣੀ ਪੇਸ਼ਕਾਰੀ ਦੇ ਮਾਧਿਅਮ ਵਜੋਂ ਅਪਨਾਉਣ ਸਮੇਂ ਤਾਂ ਉਹ ਦੁਬਿਧਾਗ੍ਰਸਤ ਸੀ ਜਿਸ ਦੀ ਗਵਾਹੀ ਪਹਿਲੇ ਗ਼ਜ਼ਲ ਸੰਗ੍ਰਿਹ ਦੀ ਭੂਮਿਕਾ ਵਿਚੋਂ ਮਿਲਦੀ ਹੈ। ਪਿਛੋਂ ਗ਼ਜ਼ਲ ਕਾਵਿ ਰੂਪ ਨੂੰ ਮਿਲੀ ਵਿਆਪਕ ਪ੍ਰਵਾਨਗੀ ਕਾਰਨ ਉਹ ਸ਼ਾਇਦ ਇਸ ਨੂੰ ਬੌਧਿਕ ਤੌਰ ਤੇ ਵੀ ਪ੍ਰਵਾਨ ਕਰਨ ਲੱਗ ਪਿਆ ਹੋਵੇ ਪਰ ਉਹ ਗਜ਼ਲ ਲਹਿਰ ਦੇ ਆਪਣੇ ਉਪਰ ਪ੍ਰਭਾਵ ਨੂੰ ਚੇਤਨ ਤੌਰ ਤੇ ਨਕਾਰਦਾ ਹੈ।(ਰਾਜਿੰਦਰ ਪਾਲ ਸਿੰਘ) ਚਿੱਤਰਕਾਰ-ਅਮਾਜੀਤ ਟਾਂਡਾ

ਸੁਰਜੀਤ ਪਾਤਰ ਅਤੇ ਲੋਕਧਾਰਾ

ਸੁਰਜੀਤ ਪਾਤਰ ਸਮਕਾਲੀ ਪੰਜਾਬੀ ਕਵਿਤਾ ਵਿਚ ਇਕ ਵ੍ਹ੍ਹੇ ਨਾਮ ਹੈ| ਆਲੋਚਕਾਂ ਨੇ ਸੁਰਜੀਤ ਪਾਤਰ ਦੀ ਕਵਿਤਾ ਉ~ਪਰ ਵਿਚਾਰ ਕਰਦਿਆਂ ਹੋਇਆਂ ਇਹ ਗੱਲ ਵ੍ਹ੍ਹੇ ਤੌਰ *ਤੇ ਨੋਟ ਕੀਤੀ ਹੈ ਕਿ ਉਸ ਦਾ ਉਦੈ ਉਦੋਂ ਹੁੰਦਾ ਹੈ ਜਦੋਂ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦਾ ਦੌਰ ਸਮਾਪਤ ਹੋ ਚੁੱਕਾ ਸੀ ਅਤੇ ਆਧੁਨਿਕਤਾਵਾਦੀ ਪ੍ਰਯੋਗ੍ਹੀਲਤਾ ਦੀਆਂ ਸੀਮਾਵਾਂ ਪ੍ਰਗਟ ਹੋ ਰਹੀਆਂ ਸਨ|