ਪੰਜਾਬੀ ਲੋਕਧਾਰਾ- ਲੇਖ

ਅੰਮ੍ਰਿਤਾ ਦੀ ਰਚਨਾ ਦ੍ਰਿਸ਼ਟੀ

ਇਸ ਪ੍ਰਕਾਰ ਕਾਗਜ਼ ਤੇ ਕੈਨਵਸ ਵਿਚਲੀ ਕਵਿਤਾ ਦਾ ਕੇਂਦਰੀ ਵਿਸ਼ਾਵਸਤੂ ਪਿਆਰ ਤੇ ਨਾਰੀ ਅਨੁਭਵ ਤੋਂ ਫੈਲਦਾ ਹੋਇਆ, ਮਾਨਵੀ ਹੋਂਦ ਨਾਲ ਅਤੇ ਸਮਕਾਲੀ ਸਥਿਤੀਆਂ ਨਾਲ ਜਾ ਜੁੜਦਾ ਹੈ। ਉਸ ਸਮੇਂ ਦੌਰਾਨ ਜਦੋਂ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦ, ਉੱਤਰਪ੍ਰਗਤੀਵਾਦ, ਪ੍ਰਯੋਗਵਾਦ ਤੇ ਸੁਹਜਵਾਦ ਦਾ ਬੋਲਬਾਲਾ ਸੀ, ਅੰਮ੍ਰਿਤਾ ਦੀ ਇਹ ਕਾਵਿਪੁਸਤਕ ਵਾਕਮੁਕਤ ਕਵਿਤਾ ਪੰਜਾਬੀ ਸਾਹਿਤ ਨੂੰ ਪ੍ਰਦਾਨ ਕਰਦੀ ਹੈ।

ਕਾਗਜ਼ ਤੇ ਕੈਨਵਸ ਦੀ ਵਸਤੂ

ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਦੇ ਵਿਸ਼ਾਵਸਤੂ ਨੂੰ ਕਵਿਤਾ ਦਾ ਰੂਪ ਦੇਣ ਲਈ ਵਿਅੰਗ, ਤਨਾਉ ਤੇ ਪਰਿਭਾਸ਼ਕ ਵਿਧੀਆਂ ਅਪਣਾਈਆਂ ਹਨ। ਉਸ ਦੀ ਕਵਿਤਾ ਵਿੱਚ ਖੰਡਿਤ ਰੂਪਕ ਵੀ ਮਿਲਦਾ ਹੈ ਅਤੇ ਇਹ ਵੀ ਉਸ ਦੀ ਇੱਕ ਵਿਸ਼ੇਸ਼ ਕਾਵਵਿਧੀ ਹੈ ਨਿਬੜਦੀ ਹੈ। ਅੰਮ੍ਰਿਤਾ ਦੀ ਛੰਦਮੁਕਤ ਕਵਿਤਾ ਦੀ ਬਿੰਬਾਵਲੀ ਵੀ ਬਹੁਪੱਖੀ ਹੈ ਅਤੇ ਆਪਣੇ ਪਾਠਕਾਂ ਅੱਗੇ ਬੜੇ ਸਜੀਵ ਬਿੰਬ ਚਿਤ੍ਰਦੀ ਹੈ।

ਅੰਮ੍ਰਿਤਾ ਕਾਵਿ ਦਾ ਸੁਹਜ

ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀਆਂ ਸਾਰੀਆਂ ਕਾਵਿਧਾਰਾਵਾਂ ਦੇ ਹਾਣ ਦੀ ਸੀ, ਪਰ ਉਹ ਕਿਸੇ ਕਾਵਿਧਾਰਾ ਵਿਚ ਪੂਰੀ ਤਰ੍ਹਾਂ ਵਹੀ ਨਹ॥। ਕਾਵਿਧਾਰਾ ਦਾ ਪ੍ਰਭਾਵ ਜਰੂਰ ਕਬੂਲਿਆ। ਪੰਜਾਬੀ ਦੇ ਨਾਰੀਕਾਵਿ ਦਾ ਅਰੰਭ ਤੇ ਵਿਕਾਸ ਵੀ ਅੰਮ੍ਰਿਤਾ ਦੇ ਹੱਥਾਂ ਵਿਚ ਹੋਇਆ।

ਅੰਮ੍ਰਿਤਾ ਕਾਵਿ ਦਾ ਵਿਕਾਸ

ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਇਕ ਸਦੀ ਉਪਰ ਫੈਲਿਆ ਨਾਮ ਹੈ। ਸੰਨ 1919 ਤੋਂ 2005 ਤਕ ਪੂਰੇ ਸੰਸਾਰ ਦੀ ਉੱਥਲ ਪੁੱਥਲ ਦੇਖਦੀ ਅੰਮ੍ਰਿਤਾ, ਹਿੰਦੁਸਤਾਨ ਦੇ ਅਨੇਕਾਂ ਉਤਰਾਵਾਂ ਚੜ੍ਹਾਂਵਾਂ ਵਿਚੋਂ ਦੀ ਲੰਘਦੀ ਅੰਮ੍ਰਿਤਾ। ਮਰਦ ਪ੍ਰਧਾਨ ਸਮਾਜ ਦੀਆਂ ਧਾਰਿਮਕ, ਸਿਭਆਚਾਰਕ ਅਤੇ ਸਮਾਜਿਕ ਵਲਗਣਾਂ ਮਾਲ਼ ਖਿਹੰਦੀ ਅੰਮ੍ਰਿਤਾ ਤੇ ਆਪਣੇ ਅੰਦਰ ਦੇ ਨਾਲ਼ ਲੜਦੀ ਪਰੰਪਰਾ ਤੋਂ ਤੁਰ ਕੇ.......�