ਪੰਜਾਬੀ ਲੋਕਧਾਰਾ- ਲੇਖ

ਪੰਜਾਬੀ ਭਾਸ਼ਾ ਬਿੱਲ

ਜਦੋਂ ਇਹ ਬਿੱਲ ਪਾਸ ਹੋਇਆ ਸੀ ਤਾਂ ਸਾਡੇ ਵਲੋਂ ਕੀਤੀ ਗਈ ਟਿੱਪਣੀ ਜਲਦ ਬਾਜ਼ੀ ਵਿਚ ਕੀਤੀ ਗਈ ਕਹੀ ਜਾ ਸਕਦੀ ਸੀ। ਪਰ ਹੁਣ ਸਾਲ ਤੋਂ ਵੀ ਉਪਰ ਸਮਾਂ ਬੀਤ ਜਾਣ ਤੇ ਸਾਡੇ ਵਲੋਂ ਕਹੀਆ ਗਈਆਂ ਗੱਲਾਂ ਸੱਚੀਆਂ ਹੋ ਰਹੀਆਂ ਹਨ। ਪਰਾਈਵੇਟ ਅਦਾਰੇ ਨਾ ਕੇਵਲ ਇਸ ਬਿੱਲ ਨੂੰ ਲਾਗੂ ਹੀ ਨਹੀਂ ਕਰ ਰਹੇ ਸਗੋਂ ਕਈ ਪ੍ਰਈਵੇਟ ਸਕੂਲ ਅਜੇ ਵੀ ਪੰਜਾਬੀ ਵਿਚ ਗੱਲ ਕਰਨ ਤੇ ਵੀ ਬੱਚਿਆ ਨੂੰ ਜੁਰਮਾਨਾ ਕਰ ਰਹੇ ਹਨ।