ਪੰਜਾਬੀ ਲੋਕਧਾਰਾ- ਲੇਖ

ਅਤਿਥੀ ਦੇਵੋ ਭਵ

ਅਬਦੁੱਲ ਬਿਸਮਿੱਲਾ ਦੇ, ਸਮਰ ਸ਼ੇਸ਼ ਹੈ (ਆਤਮ ਕਥਾਤਮਕ ਨਾਵਲ), ਟੂਟਾ ਹੂਆ ਪੰਖ, ਕਿਤਨੇ-ਕਿਤਨੇ ਸਵਾਲ, ਰੈਨ ਬਸੇਰਾ ਅਤੇ ਅਤਿਥੀ ਦੇਵੋ ਭਵ (ਕਹਾਣੀ ਸੰਗ੍ਰਹਿ), ਕਿਸੇ ਨਾ ਕਿਸੇ ਰੂਪ ਵਿਚ ਚਰਚਿਤ ਰਹੇ ਹਨ। ਝੀਨੀ ਝੀਨੀ ਬੀਨੀ ਚਦਰੀਆ ਨਾਵਲ ਬਨਾਰਸ ਦੇ ਸਾੜ੍ਹੀ ਬੁਨਕਰਾਂ ਦੇ ਜੀਵਨ ਉਪਰ ਲਿਖਿਆ ਬਹੁਤ ਹੀ ਮਹੱਤਵਪੂਰਣ ਨਾਵਲ ਹੈ।

ਕੀ ਗੱਲਾਂ ਕਰ ਰਹੀਆਂ ਸਨ ਕੁੜੀਆ

ਚਾਰ ਕੁੜੀਆਂ ਜਦੋਂ ਇਕ ਦੂਜੇ ਨੂੰ ਮਿਲਦੀਆਂ ਹੋਣਗੀਆਂ ਤਾਂ ਉਹ ਕੀ ਗੱਲਾਂ ਕਰਦੀਆਂ ਹੋਣਗੀਆਂ? ਮੰਨ ਲਉ ਚਾਰੋਂ ਕੁੜੀਆਂ ਕਿਸੇ ਕਾਲਜ ਦੀਆਂ ਜਮਾਤਣਾਂ ਹਨ। ਮੰਨ ਲਉ ਉਹ ਐਮ.ਏ. ਫਾਈਨਲ ਵਿਚ ਪੜ੍ਹਦੀਆਂ ਹਨ। ਜਾਂ ਇਉਂ ਮੰਨ ਲਉ ਕਿ ਤਿੰਨ ਐਮ.ਏ. ਦੇ ਆਖਿਰੀ ਸਾਲ ਵਿਚ ਹਨ ਅਤੇ ਇਕ ਐਮ.ਐਸਸੀ. ਕਮਿਸਟਰੀ ਦੇ ਆਖਰੀ ਸਾਲ ਵਿਚ।...