ਪੰਜਾਬੀ ਲੋਕਧਾਰਾ- ਲੇਖ

ਸਾਹਿਤ ਵਿਚ ਨਾਰੀ ਚੇਤਨਾ

ਇਤਿਹਾਸਕ ਪੜਾਅ ਤੋਂ ਸਮਾਜ ਵਿਚ ਜੋ ਸਥਿਤੀ ਔਰਤ ਦੀ ਹੋਵੇਗੀ ਉਸਦਾ ਸਿੱਧਾ ਵਰਣਨ, ਨਾਰੀ ਪ੍ਰਤੀ ਵਰਗ ਦ੍ਰਿਸ਼ਟੀਕੋਣ, ਲੇਖਕ ਦੇ ਚੇਤੰਨ ਵਿਚਾਰ ਅਤੇ ਸਾਮੂਹਿਕ ਅਵਚੇਤਨ ਵਿਚੋਂ ਅਚੇਤ ਗ੍ਰਹਿਣ ਕੀਤੇ ਵਿਚਾਰਾਂ ਨੂੰ ਇਕੋ ਸਮੇਂ ਕਲਾ ਸਿਰਜਣਾ ਦਾ ਹਿੱਸਾ ਬਣ ਕੇ ਅਨੇਕਾਂ ਧੁਨੀਆਂ ਪੈਦਾ ਕਰਨੀਆ ਹੁੰਦੀਆਂ ਹਨ।

ਬਿਆਨ ਹਲਫੀਆ-ਸੁਰਿੰਦਰ ਸ਼ਾਂਤ

ਸ਼ਾਂਤ ਨੇ ਬਿਰਤਾਂਤ ਦੀਆਂ ਲੋੜਾਂ ਅਨੁਸਾਰ, ਦੁਬਿਧਾ, ਜੋਬਨ ਅਤੇ ਗੁਰਬਤ ਜਿਹੇ ਉਪ_ਵਿਸ਼ਿਆਂ ਨੂੰ ਵੀ ਪਰਭਾਸ਼ਿਤ ਕਰਨ ਦਾ ਯਤਨ ਕੀਤਾ ਹੈ। ਸਮੁੱਚੇ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸ਼ਾਂਤ ਨੇ ਸਮਕਾਲੀ ਲੋੜੀਂਦੇ ਵਿਸ਼ੇ ਨੂੰ ਹੱਥ ਪਾ ਕੇ ਇਸਦੇ ਅਨੇਕਾਂ ਪਹਿਲੂਆਂ ਨੂੰ ਤਰਕ ਸੰਗਤ ਸਮਾਜਿਕ ਆਧਾਰ ਪ੍ਰਦਾਨ ਕੀਤਾ ਹੈ। ਕਵੀ ਨੇ ਕਾਵਿਕ ਉਚਾਈਆਂ ਵੱਲ ਵੀ ਪੁਲਾਂਘਾਂ ਪੁੱਟੀਆਂ ਹਨ।

ਔਰਤ : ਇਤਿਹਾਸਕ ਪਰਿਪੇਖ

ਸੂਤਰਾਂ, ਸਿਮਰਤੀਆਂ, ਬ੍ਰਾਹਮਣ ਗ੍ਰੰਥਾਂ ਅਤੇ ਮਹਾਂਕਾਵਿ ਕਾਲ ਵਿਚ ਇਸਤਰੀਆਂ ਦੀ ਸਥਿਤੀ ਵਧੇਰੇ ਨਿੱਘਰਦੀ ਗਈ। ਇਸਤ੍ਰੀਆਂ ਤੇ ਕਈ ਤਰ੍ਹਾਂ ਦੇ ਬੰਧਨ ਅਤੇ ਅਵਰੋਧ ਲਾਏ ਗਏ। ਉਹਨਾਂ ਦੀਆਂ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਵਿਅਕਤੀਗਤ ਸਾਰੀਆਂ ਸਥਿਤੀਆਂ ਤੇ ਪ੍ਰਤੀਬੰਧ ਲੱਗ ਗਏ।

ਲੋਕਗੀਤ : ਨਾਰੀ ਸੰਵੇਦਨਾ

ਸੰਵੇਦਨਾ ਇਕ ਅਜਿਹਾ ਸ਼ਬਦ ਹੈ ਜਿਸ ਵਿਚ ਅਨੁਭਵ ਜਾਂ ਮਹਿਸੂਸ ਕਰਨ ਦੀ ਯੋਗਤਾ ਅਤੇ ਸ਼ਕਤੀ ਸ਼ਾਮਿਲ ਹੈ। ਸਮਝ ਵੀ ਸੰਵੇਦਨਾ ਤੋਂ ਵੱਖ ਨਹੀਂ। ਅਨੁਭਵ ਦੀ ਤੀਖਣਤਾ, ਹਮਦਰਦੀ ਪ੍ਰਾਪਤ ਕਰਨਾ ਜਾਂ ਹੋਣਾ, ਨਰਮਦਿਲੀ ਤੇ ਨਜ਼ਾਕਤ ਦਾ ਪ੍ਰਗਟਾਵਾ, ਇਹ ਸਾਰੇ ਪੱਖ ਸੰਵੇਦਨਾ ਵਿਚ ਸ਼ਾਮਿਲ ਹਨ। ਨਾਜ਼ੁਕ ਤੇ ਭਾਵੁਕ ਪ੍ਰਗਟਾਅ ਤੇ ਇਹਨਾਂ ਨਾਜ਼ੁਕ ਤੇ ਭਾਵੁਕ ਪ੍ਰਗਟਾਵਾਂ ਦੀ ਗ੍ਰਹਿਣ ਯੋਗਤਾ ਹੀ ਸੰਵੇਦਨਾ ਹੈ।