ਪੰਜਾਬੀ ਲੋਕਧਾਰਾ- ਲੇਖ

ਦੇਸ ਦੁਆਬਾ

ਪਹਾੜ` ਆਪਣੇ ਆਪ ਵਿਚ ਚੰਦਰਾ` ਨਹੀਂ (ਪਹਾੜੀ ਖਿੱਤੇ ਦੇ ਲੋਕਾਂ ਲਈ ਪਹਾੜੇ ਦਾ ਜੀਣ` ਹੀ ਸਭ ਤੋ ਵਧੀਆ ਜੀਣ ਹੈ), ਕੇਵਲ ਉਸ ਲਈ ਚੰਦਰਾ ਹੈ ਜਿਸ ਦਾ ਆਪਣਾ ਦੇਸ ਦੁਆਬਾ` ਹੈ। ਦੇਸ ਦੁਆਬਾ` ਪੁਸਤਕ ਦੇ ਲਗਭਗ ਸਾਰੇ ਗੀਤ ਔਰਤਾਂ ਦੇ ਗਾਏ ਹੋਏ ਹਨ ਤੇ ਇਨ੍ਹਾਂ ਦਾ ਬਹੁਤਾ ਸੰਬੰਧ ਵਿਆਹ_ਸ਼ਾਦੀਆਂ ਨਾਲ ਜਾਂ ਦੁਆਬਣ` ਮੁਟਿਆਰ ਦੇ ਸਹੁਰੇ ਘਰ ਦੇ ਜੀਵਨ ਨਾਲ ਹੈ ਤੇ ਉਸ ਦੇ ਜੀਵਨ ਵਿਚ ਬਾਬਲ ਦੇ ਦੇਸ ਦਾ ਉਦਰੇਵਾਂ ਭਰਪੂਰ ਰੂਪ ਵਿਚ ਮੌਜੂਦ ਹੈ। (ਡਾ. ਕੇਸਰ)

ਟਾਵਰਜ਼ ਵਸਤੂ ਵਿਧੀ...

ਇਸ ਪੁਸਤਕ ਦੇ ਸੰਪਾਦਕਾਂ ਵੱਲੋਂ ਇਕ ਨੇ ਟਾਵਰਜ਼ ਦੀਆਂ ਕਹਾਣੀਆਂ ਵਿਚੋਂ ਦੋ ਸਭਿਆਚਾਰਾਂ ਦੀ ਡਾਇਆਲੈਕਟਿਕਸ ਨੂੰ ਪਹਿਚਾਣਿਆ ਹੈ ਜੋ ਕੇਵਲ ਬਾਹਰੀ ਹੀ ਨਹੀਂ ਸਗੋਂ ਜੋ ਪੰਜਾਬੀਆਂ ਦੇ ਘਰਾਂ ਵਿਚ ਅਤੇ ਮਨੁੱਖ ਦੇ ਧੁਰ ਅੰਦਰ ਤੱਕ ਫੈਲੀ ਹੋਈ ਹੈ। ਦੂਸਰੇ ਸੰਪਾਦਕ ਨੇ ਆਪਣੇ ਲੇਖ ਵਿਚ ਸਾਮਰਾਜੀ ਸੁਪਰ ਸੱਤਾ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੀ ਬਾਤ ਪਾਈ ਹੈ।

ਦੇਵਿੰਦਰ ਸਤਿਆਰਥੀ ਦਾ...

ਦੇਵਿੰਦਰ ਸਿਤਆਰਥੀ ਜਿਉਂਦੇ ਜੀਅ ਦੰਤ ਕਥਾ ਬਣ ਗਿਆ। ਉਹ ਲੋਕ ਗੀਤਾਂ ਦੀ ਭਾਲ ਵਿਚ ਪੂਰੇ ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਘੁੰਮਿਆਂ।ਉਸਦੇ ਆਪਣੇ ਕਹਿਣ ਮੁਤਾਬਿਕ ਉਸਨੇ ਤਿੰਨ ਲੱਖ ਤੋਂ ਉਪਰ ਗੀਤ ਇਕੱਠੇ ਕੀਤੇ। ਇਉਂ ਉਸਨੇ ਏਨਾ ਵਡਾ ਕੰਮ ਕੀਤਾ ਹੈ ਜੋ ਕਈ ਸੰਸਥਾਵਾਂ ਵੀ ਨਹੀਂ ਕਰਵਾ ਸਕੀਆਂ। ਦੇਵਿੰਦਰ ਸਤਿਆਰਥੀ ਨੇ ਸਭ ਤੋਂ ਪਹਿਲੀ ਪੁਸਤਕ ਗਿੱਧਾ ਪ੍ਰਕਾਸ਼ਿਤ ਕੀਤੀ।

ਕੇਸਰ ਸਿਮ੍ਰਤੀ ਗ੍ਰੰਥ-II

ਡਾ. ਕੇਸਰ ਸਿੰਘ ਕੇਸਰ ਦਾ ਵਿਛੋੜਾ ਪੰਜਾਬੀ ਦੇ ਸਾਹਿਤਕ ਖੇਤਰ ਵਿਚ ਇਕ ਬਹੁਤ ਵੱਡਾ ਖਲਾਅ ਪੈਦਾ ਕਰ ਗਿਆ ਹੈ। ਜਿਸ ਨਾਲ਼ ਵੀ ਗੱਲ ਕਰੋ ਉਸ ਕੋਲ਼ ਹੀ ਡਾ. ਕੇਸਰ ਹੁਰਾਂ ਦੀਆਂ ਯਾਦਾਂ ਦੇ ਭੰਡਾਰ ਭਰੇ ਪਏ ਹਨ। ਕਾਰਣ? ਸਭ ਤੋਂ ਪਹਿਲਾਂ ਤਾਂ ਉਹ ਇਕ ਸੁਹਿਰਦ ਇਨਸਾਨ ਸਨ। ਘਰ ਆਇਆਂ ਨੂੰ ਛੋਟੇ ਹੋਣ ਜਾਂ ਵੱਡੇ ਜੀ ਆਇਆਂ ਆਖਣਾ, ਇਕ ਅਦਿੱਸ ਮੁਹੱਬਤ ਦੇ ਬੀਜ ਬੀਜ ਦਿੰਦਾ ਸੀ।

ਲੋਕਗੀਤਾਂ ਵਿਚ ਨਾਰੀ ਸਰੋਕਾਰ

ਪੰਜਾਬੀ ਲੋਕ-ਗੀਤਾਂ ਵਿਚ ਜਿੰਨੇ ਵੀ ਪੁਰਸ਼ ਪਾਤਰ ਆਏ ਹਨ ਉਹਨਾਂ ਤੇ ਵਿਸਤਾਰ ਨਾਲ ਚਰਚਾ ਉੱਪਰ ਕੀਤੀ ਹੈ। ਜੋ ਵੀ ਸਰੂਪ ਇਹਨਾਂ ਪੁਰਸ਼ ਪਾਤਰ ਦੇ, ਇਹਨਾਂ ਲੋਕ-ਗੀਤਾਂ ਵਿਚ ਉੱਭਰੇ ਹਨ, ਉਹ ਮੈਂ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਹੈ। ਇਹ ਗੀਤ ਕਿਸੇ ਇਕ ਇਸਤਰੀ ਜਾਂ ਗੀਤਕਾਰਾਂ ਨੇ ਨਹੀਂ ਲਿਖੇ ਸਗੋਂ ਕਈ ਨਸਲਾਂ ਇਹਨਾਂ ਨੂੰ ਜੋੜਦੀਆਂ, ਸੰਵਾਰਦੀਆਂ, ਮਾਂਜਦੀਆਂ ਅਤੇ ਲਿਸ਼ਕਾਉਂਦੀਆਂ ਰਹੀਆਂ ਹਨ।