ਪੰਜਾਬੀ ਲੋਕਧਾਰਾ- ਲੇਖ

ਹਕੀਰ ਦਾ ਕਾਵਿ ਚਿੰਤਨ

ਅੰਤ ਵਿਚ ਮੈਂ ਆਪਣੀ ਵਲੋਂ ਸਾਹਿਤ ਸਭਾਵਾਂ ਨੂੰ ਇਕ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ ਕਿ ਉਹ ਨਿਰੋਲ ਵਿਅਕਤੀਵਾਦੀ ਰੁਚੀਆਂ ਦਾ ਤਿਆਗ ਕਰਕੇ ਸਾਂਝੇ ਤੌਰ ਤੇ ਆਪਣੀ ਇਕ ਸੇਧ ਨਿਸ਼ਚਿਤ ਕਰਨ, ਜਿਸਦਾ ਸੰਬੰਧ ਜਨ-ਸਾਧਾਰਣ ਦੀਆਂ ਮਾਨਸਿਕ ਤੇ ਬੌਧਿਕ ਲੋੜਾਂ ਨਾਲ ਹੋਵੇ। ਕਵੀ ਨਿੱਜੀ ਮੁਨਾਫ਼ਾਖੋਰਾਂ ਵਾਂਗ ਕੇਵਲ ਆਪਣੀ ਨਿੱਜੀ-ਤ੍ਰਿਪਤੀ ਤਕ ਹੀ ਸੀਮਿਤ ਨਾ ਰਹਿਣ।

ਪ੍ਰਯੋਗ ਵਾਦ ਦੇ ਪਰਦੇ ਹੇਠ

ਪ੍ਰਯੋਗਵਾਦੀ ਜਦੋਂ ਵੀ ਆਪਣੇ ਪ੍ਰਯੋਗਾਂ ਦੀ ਗੱਲ ਤੋਰਦੇ ਹਨ ਤਾਂ ਅੰਮ੍ਰਿਤਾ-ਮੋਹਣ ਸਿੰਘ ਧਾਰਾ ਦਾ ਭੋਗ ਪਾਉਣਾ ਅਵੱਸ਼ ਸਮਝਦੇ ਹਨ। ਇਸ ਤਰ੍ਹਾਂ ਅੰਮ੍ਰਿਤਾ-ਮੋਹਣ ਸਿੰਘ ਤੋਂ ਬਾਅਦ ਪ੍ਰਗਤੀਵਾਦੀ ਧਾਰਾ ਦੇ ਮੁਹਾਂਦਰਾ ਪਛਾਨਣ ਵਿਚ ਬੜੀ ਰੁਕਾਵਟ ਖੜ੍ਹੀ ਕਰ ਦਿੱਤੀ ਗਈ ਹੈ।

ਚੁੱਪ ਦੇ ਬੋਲ-ਕਿਰਤੀ

ਪੁਸਤਕ ਦੀ ਪਹਿਲੀ ਪੰਗਤੀ ਤੋਂ ਲੈ ਕੇ ਅੰਤਲੀ ਪੰਗਤੀ ਤਕ ਵਿਅੰਗ ਪ੍ਰਧਾਨ ਹੈ । ਅਜਿਹੇ ਵਿਅੰਗ ਦੇ ਮਾਹਿਰ ਕਵੀ ਦੇ ਪਹਿਲੇ ਕਾਵਿ ਸੰਗ੍ਰਹਿ ਨੂੰ ਜੀ ਆਇਆਂ । ਕਿਰਤੀ ਤੋਂ ਇਹ ਆਸ ਰੱਖਣੀ ਕੁਥਾਂ ਨਹੀਂ ਹੋਵੇਗੀ ਕਿ ਉਹ ਛੇਤੀ ਹੀ ਹੋਰ ਸੂਖਮ ਵਿਅੰਗ ਨਾਲ ਲੈਸ ਹੋ ਕੇ ਅਗਲੇ ਸੰਗ੍ਰਹਿ ਨਾਲ ਪਾਠਕਾਂ ਦੇ ਰੂਬਰੂ ਹੋਵੇਗਾ ।

ਭੂਮਿਕਾ ਤੋਂ ਬਗ਼ੈਰ-ਰੈਣੂ

ਹਰਭਜਨ ਸਿੰਘ ਰੈਣੂ ਹੁਣ ਤਕ ਪੰਜਾਬੀ ਕਾਵਿ ਸੰਸਾਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਉਸਨੂੰ ਸਹਿਜੇ ਹੀ ਦਾਰਸ਼ਨਿਕ ਕਵੀ ਕਿਹਾ ਜਾ ਸਕਦਾ ਹੈ। ਦਾਰਸ਼ਨਿਕ ਕਵੀ ਕੇਵਲ ਗੰਭੀਰ ਮੁਦਰਾ ਬਣਾਉਣ ਨਾਲ਼ ਹੀ ਦਾਰਸ਼ਨਿਕ ਨਹੀਂ ਬਣਦਾ ਸਗੋਂ ਉਹ ਸਮਕਾਲੀ ਸਮਿਆ ਨੂੰ ਉਲੀਕਦਾ, ਉਲੰਘਦਾ ਸਦੀਵੀ ਮਨੁੱਖੀ ਸਰੋਕਾਰਾ ਨਾਲ਼ ਜਾ ਜੁੜਦਾ ਹੈ।

ਹਰਫਾਂ ਦੀ ਮਹਿਕ

ਹਥਲੇ ਸੰਗ੍ਰਹਿ ਵਿਚ ਕਲਿਆਣਕਾਰੀ ਰੁਚੀਆਂ, ਅਗਾਂਹਵਧੂ ਭਾਵਨਾਵਾਂ ਅਤੇ ਵਿਸਾਲ ਮਾਨਵ ਪ੍ਰੇਮ ਦੇ ਸਰੋਕਾਰਾਂ ਨਾਲ਼ ਹੁਸਿਆਰਪੁਰ ਸਾਹਿਤ ਸਭਾ ਪ੍ਰਣਾਈ ਹੋਈ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਤ ਸਭਾ ਹੁਸਿਆਰਪੁਰ ਦਾ ਪ੍ਰਵਾਹ ਲਗਾਤਾਰ ਪ੍ਰਵਾਹਮਾਨ ਹੈ ਤੇ ਇਸ ਦੇ ਨਾਲ਼ ਹੀ ਇਹ ਤੱਥ ਵੀ ਬੜਾ ਮਹੱਤਵਪੂਰਣ ਹੈ ਕਿ ਨਵੇਂ ਕਵੀਆ ਨੇ ਬੌਧਿਕ ਅਤੇ ਸੁਹਜਾਤਮਕ ਦੋਨਾਂ ਪੱਧਰਾਂ ਤੇ ਵਿਕਾਸ ਕੀਤਾ ਹੈ।

ਮਦਨਵੀਰਾ ਦੀ ਪ੍ਰਗਤੀਵਾਦੀ-ਦਲਿਤ ਕਵਿਤਾ

ਮਦਨਵੀਰਾ ਦੀ ਪ੍ਰਗਤੀਵਾਦੀ-ਦਲਿਤ ਕਵਿਤਾ

ਗ਼ਜ਼ਲ ਸੰਵੇਦਨਾ...ਸੁਲੱਖਣ ਸਰਹੱਦੀ

“ਗ਼ਜ਼ਲ-ਸੰਵੇਦਨਾ ਦੀ ਅੱਧੀ ਸਦੀ : ਸੁਲੱਖਣ ਸਰਹੱਦੀ” ਡਾ. ਬਲਦੇਵ ਸਿੰਘ ‘ਬੱਦਨ’ ਦੁਆਰਾ ਸੰਪਾਦਿਤ 871 ਪੰਨਿਆਂ ਦੀ ਵੱਡ-ਆਕਾਰੀ ਕਿਤਾਬ ਇਸੇ ਨੰਗੇ ਪੈਰੀਂ ਤੁਰੇ ਗ਼ਜ਼ਲਕਾਰ ਦੇ ਬੀਤੇ ਦੇ ਕਾਰਜ ਦੀ ਸੰਭਾਲ ਦਾ ਸਾਰਥਿਕ ਯਤਨ/ਕਾਰਜ ਹੈ।