ਪੰਜਾਬੀ ਲੋਕਧਾਰਾ- ਲੇਖ

ਯਾਤਰੀ ਦੀ ਅੱਖ-ਹੁੰਦਲ

ਹਰਭਜਨ ਸਿੰਘ ਹੁੰਦਲ ਪ੍ਰਮੁੱਖ ਤੌਰ ਤੇ ਕਵੀ ਹੈ ਪਰੰਤੂ ਘਸਮੈਲੇ ਚਿਹਰੇ, ਕਾਲੇ ਦਿਨਾਂ ਦੇ ਨਕਸ਼ ਅਤੇ ਜੇਲ੍ਹ ਅੰਦਰ ਜੇਲ੍ਹ ਤੋਂ ਬਾਅਦ ਯਾਤਰੀ ਦੀ ਅੱਖ (ਸਫ਼ਰਨਾਮਾ) ਦੇ ਪ੍ਰਕਾਸ਼ਨ ਤੇ ਉਸਦੀ ਵਾਰਤਕ ਵੱਲ ਵੀ ਧਿਆਨ ਜਾਂਦਾ ਹੈ। ਪ੍ਰਗਤੀਵਾਦੀ ਲੇਖਕਾਂ ਦੀ ਵਾਰਤਕ ਦਾ ਇੱਕ ਸਾਂਝਾ ਲੱਛਣ ਇਹ ਹੈ ਕਿ ਇਹ ਤਰਕਮਈ, ਵਿਆਖਿਆਮਈ, ਸਰਲ ਤੇ ਸਪੱਸ਼ਟ ਹੁੰਦੀ ਹੈ।

ਲੋਕਗੀਤਾਂ ਦੀ ਪੈੜ੍ਹ-ਧੀਰ

ਲੋਕ-ਗੀਤਾਂ ਦੀ ਪੈੜ ਚਿਹਨਕ_ਸਮੂਹ ਦੇ ਰੂਪ ਵਿਚ ਸਮਾਜ ਸ਼ਾਸਤਰੀ ਦ੍ਰਿਸ਼ਟੀ ਤੋਂ ਮੈਂ ਦੋਹਰੇ ਚਿਹਨਿਤ ਪੱਧਰ ਨਾਲ ਜੋੜਦਾ ਪ੍ਰਤੀਤ ਹੋਇਆ ਹੈ। ਪਹਿਲੇ ਪੱਧਰ ਉਤੇ ਲੋਕ-ਗੀਤਾਂ ਦੇ ਕਿਸੇ ਜਗਿਆਸੂ ਜਾਂ ਸੰਕਲਨ ਕਰਤਾ ਦੇ ਲੋਕ ਗੀਤਾਂ ਦੇ ਸੰਕਲਨ ਹਿਤ ਥਾਂ ਥਾਂ ਜਾ ਕੇ ਇਨ੍ਹਾਂ ਲੋਕ-ਗੀਤਾਂ ਦੀ ਪੈੜ ਨਪਦੇ ਹੋਏ ਇਨ੍ਹਾਂ ਭਾਲਣਾ, ਸੰਭਾਲਣਾ।

ਫਿਲਮ ਬਾਰਡਰ ਦੀ ਨਫ਼ਰਤ

ਅਸਲ ਗੱਲ ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ, ਉਹ ਹੈ ਇਸ ਫ਼ਿਲਮ ਦਾ ਅੰਧ-ਰਾਸ਼ਟਰਵਾਦ। ਜਿਸ ਵਿਚੋਂ ਪੈਦਾ ਹੁੰਦੀ ਹੈ ਅੰਨ੍ਹੀ ਨਫ਼ਰਤ। ਨਾਇਕ ਕੁਲਦੀਪ ਆਪਣੇ ਬਰਾਬਰ ਦੇ ਪਾਕਿਸਤਾਨੀ ਅਫ਼ਸਰ ਨੂੰ ਵੰਗਾਰਦਾ ਹੋਇਆ ਸਾਲੇ ਦੀ ਗਾਲ ਤੱਕ ਕੱਢ ਦਿੰਦਾ ਹੈ ਤੇ ਉਸ ਨੂੰ ਲਾਹੌਰ ਦੇ ਗੰਦ ਵਿਚੋਂ ਪੈਦਾ ਹੋਇਆ ਕੀੜਾ ਕਹਿੰਦਾ ਹੈ।

ਪੰਜਾਬ ਸੰਕਟ-ਸੂਫ਼ੀ

ਪੰਜਾਬ ਸੰਕਟ : ਇਕ ਵਿਸ਼ਲੇਸ਼ਣ, ਪੁਸਤਕ ਦੀ ਪ੍ਰਵੇਸ਼ਕਾ ਵਿਚ ਹੀ ਸੂਫ਼ੀ ਅਮਰਜੀਤ ਨੂੰ ਇਹ ਸਵੀਕਾਰ ਕੀਤਾ ਹੈ ਕਿ ਉਸ ਦੀ ਇਸ ਪੁਸਤਕ ਦਾ ਆਧਾਰ ਡਾ. ਰਵਿੰਦਰ ਰਵੀ ਦਾ ਲੇਖ ਪੰਜਾਬ ਦੀ ਅਜੋਕੀ ਸਥਿਤੀ ਅਤੇ ਪੰਜਾਬੀ ਲੇਖਕ (ਸਿਰਜਣਾ ਅਪ੍ਰੈਲ-ਜੂਨ, 1589) ਹੈ ਇਹ ਲੇਖ ਸੂਤ੍ਰ ਰੂਪ ਵਿਚ ਅਜਿਹੀਆਂ ਸਥਾਪਨਾਵਾਂ ਕਰਦਾ ਹੈ ਜਿਨ੍ਹਾਂ ਦੀ ਵਿਆਖਿਆ ਜ਼ਰੂਰੀ ਹੈ

ਚੋਅ ਦੀਆਂ ਛੱਲਾਂ

ਚੋਅ ਦੀਆਂ ਛੱਲਾਂ ਦੀਆਂ ਕੁਝ ਕਵਿਤਾਵਾਂ ਮੈਂ ਪਹਿਲਾਂ ਵੀ ਪੜ੍ਹ ਤੇ ਸੁਣ ਚੁੱਕਾ ਹਾਂ। ਪਰ ਜਦੋਂ ਇਹ ਦੂਸਰੀਆਂ ਛੱਲਾਂ ਦੇ ਨਾਲ ਮਿਲ ਕੇ ਸਾਮੂਹਿਕ ਰੰਗ ਵਿਚ ਪੇਸ਼ ਹੋ ਰਹੀਆਂ ਹਨ ਤਾਂ ਇਨ੍ਹਾਂ ਦਾ ਇਕ ਵੱਖਰਾ ਰੰਗ ਉਭਰ ਕੇ ਸਾਹਮਣੇ ਆਇਆ ਹੈ। ਇਸ ਸੰਗ੍ਰਹਿ ਦੀ ਪਹਿਲੀ ਪ੍ਰਾਪਤੀ ਹੀ ਇਹ ਹੈ ਕਿ ਵੱਖਰੇ ਰੰਗ ਇਕ ਰੰਗ ਹੋ ਕੇ ਵੱਖਰੀ ਤਸਵੀਰ ਉਭਾਰਦੇ ਹਨ।

ਜੜ੍ਹਾਂ ਦੀ ਭਾਲ-ਹੰਸਪਾਲ

ਪੁਸਤਕ ਦੀ ਪਹਿਲੀ ਪੰਗਤੀ ਤੋਂ ਹੀ ਕਵੀ ਦੀਆਂ ਜੜ੍ਹਾਂ ਨਾਲ ਜੁੜਨ ਦੀ ਛਟਪਟਾਹਟ ਵੇਖੀ ਜਾ ਸਕਦੀ ਹੈ। ਇਹ ਮਨੁੱਖ ਦੀ ਹੋਂਦ ਹੈ ਕਿ ਇਕ ਥਾਂ ਦੀ ਘੁਟਣ ਤੋਂ ਬਚਣ ਲਈ ਉਹ ਦੂਸਰੀ ਥਾਂ ਭੱਜਦਾ ਹੈ ਪਰ ਜਦੋਂ ਦੂਸਰੀ ਥਾਂ ਕਿਸੇ ਹੋਰ ਤਰ੍ਹਾਂ ਦੀ ਘੁਟਣ ਆ ਘੇਰਦੀ ਹੈ ਤਾਂ ਉਹ ਕਿਸੇ ਹੋਰ ਸਥਾਨ ਦੀ ਭਾਲ ਕਰਦਾ ਹੈ ਜਾਂ ਪਿੱਛੇ ਵਲ ਪਰਤ ਜਾਂਦਾ ਹੈ।

ਕਤਲਾਂ ਦੀ ਰੁੱਤ...

ਹੁੰਦਲ ਕਈ ਸਾਲਾਂ ਤੋਂ ਪੰਜਾਬ ਦੇ ਸੰਤਾਪ ਨੂੰ ਪਿੰਡੇ ਉਤੇ ਭੋਗਦਾ ਇਸਨੂੰ ਆਪਣੇ ਵਿਸ਼ਵ ਦ੍ਰਿਸ਼ਟੀਕੋਣ ਤੋਂ ਨਿਹਾਰਦਾ ਤੇ ਕਾਵਿ ਅਨੁਭਵ ਵਿਚ ਢਾਲਦਾ ਰਿਹਾ ਹੈ। ਜਿੰਨੀ ਸ਼ਿੱਦਤ ਨਾਲ ਉਸਨੇ ਇਸ ਸੰਤਾਪ ਨੂੰ ਮਹਿਸੂਸਿਆ ਹੈ, ਉਨੀ ਹੀ ਸ਼ਿੱਦਤ ਨਾਲ ਇਸਨੂੰ ਬਿਆਨ ਵੀ ਕੀਤਾ ਹੈ ।

ਰੰਗ ਆਪੋ ਆਪਣਾ

ਰੰਗ ਆਪੋ ਆਪਣਾ ਦੀਆਂ ਕੁਝ ਕਵਿਤਾਵਾਂ ਕੇਵਲ ਕਵਿਤਾ ਦੀ ਸਿਰਜਣਾ ਪ੍ਰਕ੍ਰਿਆ ਨਾਲ ਸੰਬੰਧਿਤ ਨਜ਼ਰ ਆਉਂਦੀਆਂ ਹਨ, ਇਸੇ ਲਈ ਇਨ੍ਹਾਂ ਉਪਰ ਵੱਖਰੀ ਚਰਚਾ ਵੀ ਹੋਣੀ ਜ਼ਰੂਰੀ ਹੈ। ਕਵਿਤਾ ਦੀ ਤਲਾਸ਼, ਕਵਿਤਾ ਤੇ ਸ਼ਿਕਾਇਤ ਅਸਲੀ ਘਰ ਤੇ ਜਦੋਂ ਵਰਗੀਆਂ ਕਵਿਤਾਵਾਂ ਇਸ ਦ੍ਰਿਸ਼ਟੀ ਤੋਂ ਵਾਚਣੀਆਂ ਪੈਣਗੀਆਂ।

ਇਕ ਸੁਰਤਾ ਦੀ ਭਾਲ਼ ਵਿਚ

ਆਉਂਦੇ ਦਿਨੀਂ ਸੁਰਜੀਤ ਜੱਜ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਪਰਿੰਦੇ ਘਰੀਂ ਪਰਤਣਗੇ ਅਤੇ ਘਰੀਂ ਮੁੜਦੀਆਂ ਪੈੜਾਂ ਸੰਗ੍ਰਹਿਾਂ ਨਾਲ ਪੰਜਾਬੀ ਕਵਿਤਾ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ। ਵਿਸ਼ੇਸ਼ ਤੌਰ ਤੇ ਕਾਲੇ ਸਮਿਆਂ ਦੀ ਕਾਲ਼ਖ਼ ਤੇ ਇਸ ਵਿਚ ਨਜ਼ਰ ਆਉਂਦੀਆਂ ਆਸ਼ਾਵਾਂ ਦੀਆਂ ਕਿਰਣਾਂ ਨੂੰ ਉਹ ਘਰੀਂ ਮੁੜਦੀਆਂ ਪੈੜਾਂ ਦੇ ਗੀਤਾਂ ਰਾਹੀਂ ਲੋਅ ਪ੍ਰਦਾਨ ਕਰ ਚੁੱਕਾ ਹੈ।

ਗੱਲ ਤੇਰੇ ਸ਼ਹਿਰ ਦੀ-ਮੱਖਣ ਸਿੰਘ

ਅੰਤਲੀ ਕਵਿਤਾ ਵਿਚ ਕਵੀ ਆਸਤਿਕਤਾ ਵਿਰੁੱਧ ਨਾਸਤਿਕਤਾ ਦਾ ਝੰਡਾ ਉੱਚਾ ਕਰਦਾ ਹੈ। ਇੱਥੇ ਮਸਲਾ ਦਾਰਸ਼ਨਿਕ ਵਿਚਾਰਧਾਰਾ ਦਾ ਹੈ, ਜਿਸਦੇ ਪਿੱਛੇ ਠੋਸ ਵਿਗਿਆਨਕ ਦਲੀਲ ਕੰਮ ਕਰਦੀ ਹੈ, ਜਿਸਦੀ ਅਣਹੋਂਦ ਵਡੇਰੀ ਸ਼ੰਕਾ ਪੈਦਾ ਕਰ ਸਕਦੀ ਹੈ।