ਪੰਜਾਬੀ ਲੋਕਧਾਰਾ- ਲੇਖ

ਲਿਪੀ ਦੀ ਰਾਜਨੀਤੀ

ਹਰ ਭਾਸ਼ਾ ਆਪਣਾ ਸੁਰ ਪ੍ਰਬੰਧ ਹੁੰਦਾ ਹੈ। ਭਾਸ਼ਾ ਨੂੰ ਬੋਲਣ ਵਾਲਾ ਸਮੂਹ ਕੁਝ ਵਿਸ਼ੇਸ਼ ਸ਼ਬਦਾਂ/ਧੁਨੀਆਂ ਦੀ ਵਰਤੋਂ ਕਰਦਾ ਹੈ ਜੋ ਕਈ ਵਾਰੀ ਦੂਸਰੀਆ ਭਾਸ਼ਾਵਾ ਤੋਂ ਅੱਡਰੀਆਂ ਵੀ ਹੁੰਦੀਆਂ ਹਨ। ਇਕ ਇਤਿਹਾਸਕ ਪੜਾਅ ਤੇ ਇਹਨਾਂ ਧੁਨੀਆਂ ਲਈ ਲਿਖਤੀ ਕੋਡ ਤਿਆਰ ਕੀਤੇ ਜਾਂਦੇ ਹਨ, ਪਹਿਲਾਂ ਤਸਵੀਤਾਂ ਵਿਚ ਤੇ ਬਾਦ ਵਿਚ ਵਰਣ ਚਿਨ੍ਹਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਇਨਾਮਾਂ ਦੀ ਰਾਜਨੀਤੀ

ਪਿਛਲੇ ਦਿਨੀਂ ਮਿੱਤਰ ਸੈਨ ਮੀਤ ਵਲੋਂ ਆਰ. ਆਈ. ਟੀ. ਰਾਹੀਂ ਭਾਸ਼ਾ ਵਿਭਾਗ ਵਲੋਂ ਮਿਲ਼ੀ ਜਾਣਕਾਰੀ ਦੇ ਆਧਾਰ ਤੇ ਇਨਾਮਾਂ ਸੰਬੰਧੀ ਉੱਠੇ ਪ੍ਰਸ਼ਨਾਂ ਦੀ ਕਾਫ਼ੀ ਚਰਚਾ ਹੋਈ ਹੈ। ਮਿੱਤਰ ਸੈਨ ਮੀਤ ਵਲੋਂ ਉਠਾਏ ਗਏ ਪ੍ਰਸ਼ਨ ਵਧੇਰੇ ਇਨਾਮ ਦੇਣ ਦੀ ਪ੍ਰਕ੍ਰਿਆ ਨਾਲ਼ ਸੰਬੰਧਿਤ ਹਨ ਭਾਵੇਂ ਉਨ੍ਹਾਂ ਰਾਹੀਂ ਉਨ੍ਹਾਂ ਪਿੱਛੇ ਦੀ ਰਾਜਨੀਤੀ ਤਕ ਵੀ ਪਹੁੰਚਿਆ ਜਾ ਸਕਦਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ

ਕੇਂਦਰੀ ਸਾਹਿਤ ਸਭਾ ਅਤੇ ਉਸ ਨਾਲ਼ ਜੁੜੀਆਂ ਸਾਹਿਤ ਸਭਾਵਾਂ ਦਾ ਰਿਸ਼ਤਾ ਇਕ ਤਰ੍ਹਾਂ ਨਾਲ ਕੇਂਦਰ ਤੇ ਰਾਜਾਂ ਦੇ ਰਿਸ਼ਤੇ ਨਾਲ ਜੁੜਿਆ ਹੋਇਆ ਹੈ। ਜਿਵੇਂ ਕੇਂਦਰ ਦੇ ਮਜਬੂਤ ਹੋਣ ਨਾਲ ਰਾਜ ਵੀ ਮਜਬੂਤ ਹੁੰਦੇ ਹਨ ਅਤੇ ਰਾਜਾਂ ਦੀ ਮਜਬੂਤੀ ਕੇਂਦਰ ਨੂੰ ਮਜਬੂਤ ਕਰਦੀ ਹੈ ਇਵੇਂ ਹੀ ਕੇਂਦਰੀ ਲੇਖਕ ਸਭਾ ਦੀ ਮਜਬੂਤੀ, ਸੰਬੰਧਿਤ ਸਾਹਿਤ ਸਭਾਵਾਂ ਨੂੰ ਮਜਬੂਤੀ ਪ੍ਰਦਾਨ ਕਰਦੀ ਹੈ

ਪ੍ਰਗਤੀਵਾਦ ਤੇ ਦਲਿਤ

ਜਦੋਂ ਵੀ ਸਾਮਾਜ ਦਾ ਕੋਈ ਹਿੱਸਾ ਵਿਦਰੋਹੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਆਪਣੀ ਵੱਖਰੀ ਪਛਾਣ ਨਿਸਚਿਤ ਕਰਨੀ ਪੈਂਦੀ ਹੈ। ਇਸੇ ਪਛਾਣ ਦੇ ਆਧਾਰ ਤੇ ਸੰਘਰਸ਼ ਅਗਾਂਹ ਵੱਧਦਾ ਹੈ ਤੇ ਕਈ ਵਾਰੀ ਦੇਸ਼ ਤੇ ਸਮਾਜ ਦੇ ਬਟਵਾਰੇ ਵੀ ਹੁੰਦੇ ਹਨ। ਇਹ ਪਛਾਣਾਂ ਧਰਮ ਦੇ ਆਧਾਰ ਤੇ ਵੀ ਕੀਤੀਆਂ ਜਾਂਦੀਆਂ ਹਨ ਤੇ ਜਾਤ ਬਰਾਦਰੀ ਦੇ ਆਧਾਰ ਤੇ ਵੀ।

ਤਕਨੀਕੀ ਕ੍ਰਾਂਤੀ ਅਤੇ ਪੰਜਾਬੀ..

ਅਜੋਕੀ ਸਥਿਤੀ ਵਿਚ ਸਭਿਆਚਾਰ ਦਾ ਬਾਜ਼ਾਰੀਕਰਣ ਹੋ ਰਿਹਾ ਹੈ। ਭਾਸ਼਼ਾ ਜੋ ਸਭਿਆਚਾਰ ਦਾ ਇਕ ਅੰਗ ਹੈ, ਨੂੰ ਵੀ ਇਸੇ ਦ੍ਰਿਸ਼ਟੀ ਤੋਂ ਦੇਖਿਆ ਜਾਣਾ ਚਾਹੀਦਾ ਹੈ। ਇੱਥੇ ਸਾਡਾ ਮੰਤਵ ਅਜੋਕੀ ਸਥਿਤੀ ਵਿਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਖਤਰਿਆਂ ਦੀ ਨਿਸਾਨਦੇਹੀ ਕਰਨਾ ਹੈ।

ਯੂਨੀਵਰਸਿਟੀਆਂ ਚਾਨਣ ਮੁਨਾਰਾ?

ਪੰਜਾਬੀ ਭਾਸਾ ਨਾਲ਼ ਜੁੜੇ ਮਸਲਿਆਂ ਉਪਰ ਹੁਣ ਜਦੋਂ ਤਿੱਖੇ ਰੂਪ ਵਿਚ ਵਿਚਾਰ ਵਰਾਂਦਰਾ ਹੋ ਰਿਹਾ ਹੈ ਤਾਂ ਨਾਲ ਲੱਗਦੇ ਕਈ ਸਵਾਲ ਵੀ ਪੈਦਾ ਹੋ ਰਹੇ ਹਨ। ਜਿਵੇਂ ਇਕ ਸਵਾਲ ਤਾਂ ਇਹ ਹੈ ਕਿ ਕੀ ਜਿਹੜੀਆਂ ਯੂਨੀਵਰਸਿਟੀਆਂ ਚਾਨਣ ਮੁਨਾਰਾ ਬਣਨ ਦਾ ਦਾਅਵਾ ਕਰਦੀਆ ਹਨ ਉਨ੍ਹਾਂ ਦੇ ਆਪਣੇ ਪੰਜਾਬੀ ਵਿਭਾਗਾਂ ਵਿਚ ਪੰਜਾਬੀ ਭਾਸ਼ਾ/ਸਾਹਿਤ ਪੜ੍ਹਨ ਪੜਾਉਣ ਦੀ ਕੀ ਸਥਿਤੀ ਹੈ?

ਪ੍ਰਕਾਸ਼ਨ ਦਾ ਉਦੇਸ਼

ਭਾਵੇਂ ਅਜੇ ਵੀ ਇਹ ਗੱਲ ਸੱਚ ਹੈ ਕਿ ਪੰਜਾਬੀ ਵਿਚ ਗੰਭੀਰ ਲੇਖਨ ਨੂੰ ਪੜ੍ਹਨਾ, ਆਦਤ ਵਿਚ ਸਾਮਿਲ ਨਹੀੰ ਹੋਇਆ ਪਰ ਨੈਸ਼ਨਲ ਪੱਧਰ ਦੀ ਪੁਸਤਕ ਪ੍ਰਦਰਸ਼ਨੀ ਨੇ ੲਹ ਸਿੱਧ ਕੀਤਾ ਹੈ ਕਿ ਪੰਜਾਬੀ ਵਿਚ ਇਕ ਅਜਿਹਾ ਸਮੂਹ ਪੈਦਾ ਹੋ ਚੁੱਕਾ ਹੈ ਜੋ ਆਪਣੀ ਕਿਤਾਬ ਖਰੀਦ ਕੇ ਪੜਹਦਾ ਵੀ ਹੈ।

ਸਮਾਜ ਅਤੇ ਸਾਹਿਤ

ਲੇਖਕ ਸਮਾਜ ਦਾ ਮਾਨਯੋਗ ਤੇ ਸਨਮਾਨਯੋਗ ਵਿਅਕਤੀ ਹੈ, ਸਭਿਆ ਸਮਾਜ ਵਿਚ ਉਸ ਨੂੰ ਸਤਿਕਾਰਿਆ ਹੀ ਨਹੀਂ ਜਾਂਦਾ, ਸਗੋਂ ਉਸ ਨੂੰ ਅਦਭੁਤ ਸ਼ਕਤੀਆਂ ਦਾ ਮਾਲਕ ਮੰਨ ਕੇ, ਦੈਵੀ ਜੀਵ ਵੀ ਮੰਨਿਆ ਜਾਂਦਾ ਹੈ। ਉਸ ਸਮਾਜ ਵਿਚ ਜਿਥੇ ਰਹੱਸਵਾਦੀ ਵਿਚਾਰਾਂ ਦਾ ਬੋਲਬਾਲਾ ਹੈ, ਉਥੇ ਤਾਂ ਉਹ ਦੈਵੀ_ਬਾਣੀ ਨੂੰ ਧਰਤੀ ਉਪਰ ਲਿਆਉਣ ਦਾ ਸਾਧਨ ਬਣਦਾ ਹੈ

ਗੁ. ਸਿੰਘ ਦੀ ਪ੍ਰਸੰਗਿਕਤਾ

ਜਦੋਂ ਅਸੀਂ ਗੁਰਬਖਸ਼ ਸਿੰਘ ਉੱਪਰ ਇਸ ਦ੍ਰਿਸ਼ਟੀ ਤੋਂ ਵਿਚਾਰ ਕਰਦੇ ਹਾਂ ਤਾਂ ਉਸਦੇ ਸਿਰਜਣ_ਕਾਲ ਫ਼ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਮੁੱਢਲੇ ਕਾਲ ਵਿਚ ਗੁਰਬਖਸ਼ ਸਿੰਘ ਵਿਅਕਤੀਵਾਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ ਜੋ ਉਸਦੀ ਮੱਧਵਰਗੀ ਸਥਿਤੀ ਦੇ ਅਨੁਕੂਲ ਹੈ। ਇਥੇ ਉਸਦਾ ਸਾਰਾ ਜ਼ੋਰ ਸ਼ਖਸੀਅਤ ਦੀ ਉਸਾਰੀ ਉੱਪਰ ਹੈ।

ਅੰਗ੍ਰੇਜ਼ੀ ਦਾ ਹਊਆ

ਸਿਰਜਣਾ` 108 ਵਿਚ ਡਾ. ਰਘਬੀਰ ਸਿੰਘ ਹੋਰਾਂ ਅੰਗਰੇਜ਼ੀ ਦੇ ਪੱਖ ਵਿਚ ਜੋ ਸੰਪਾਦਕੀ ਲਿਖਿਆ, ਉਸਦੇ ਪ੍ਰਤਿਕਰਮ ਵਜੋਂ ਪਾਠਕਾਂ ਨੇ ਵੀ ਤਿੱਖੇ `ਤੇ ਬਾਦਲੀਲ ਪੱਤਰ_ਵਿਹਾਰ ਰਾਹੀਂ ਆਪਣੇ ਵਿਚਾਰ ਪ੍ਰਗਟਾਏ ਹਨ, ਪਰੰਤੂ ਡਾ: ਸਾਹਿਬ ਨੇ ਉਨ੍ਹਾਂ ਨੂੰ ਆਪਣੇ ਉਪਰ ਕੱਸਿਆ ਵਿਅੰਗ ਸਮਝ ਕੇ ਇਕ ਹੋਰ ਸੰਪਾਦਕੀ ਲਿਖ ਮਾਰਿਆ ਸਿਰਜਣਾ` 109 ਵਿਚ।

ਸਾਹਿਤਕ ਪ੍ਰਦੂਸ਼ਣ

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਦਾ ਹਰ ਮੈਗ਼ਜ਼ੀਨ ਕਿਸੇ ਨਾ ਕਿਸੇ ਬਹਾਨੇ ਜਾਂ ਕਿਸੇ ਨਾ ਕਿਸੇ ਪੱਧਰ ਤੇ ਸਾਹਿਤਕ ਪ੍ਰਦੂਸ਼ਣ ਉਪਰ ਚਰਚਾ ਕਰਦਾ ਆ ਰਿਹਾ ਹੈ। ਹਰ ਜਣੇ-ਖਣੇ ਨੇ ਇਸਦੀ ਆਪਣੇ ਆਪਣੇ ਢੰਗਾਂ ਨਾਲ਼ ਪ੍ਰੌੜਤਾ ਵੀ ਕੀਤੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਦਾ ਨਿਸ਼ਾਨਾ ਸਾਹਿਤ ਤੇ ਸਾਹਿਤਕਾਰ ਬਣਿਆ ਹੈ।

ਸੰਪ੍ਰਦਾਇਕਤਾ ਦਾ ਹਮਲਾ

ਹਿੰਦੁਸਤਾਨ ਦੁਨੀਆਂ ਦਾ ਇਕ ਵੱਡਾ ਲੋਕ-ਤੰਤਰੀ ਦੇਸ਼ ਅਖਵਾਉਂਦਾ ਹੈ, ਜਿਸ ਵਿਚ ਕੌਮੀਅਤਾਂ ਤੇ ਧਰਮ ਅਨੇਕ ਹਨ ਪਰ ਭਾਰਤੀ ਕੌਮ ਇਕ ਹੋਣ ਦਾ ਸੰਕਲਪ ਇੱਥੇ ਅਕਸਰ ਦੁਹਰਾਇਆ ਜਾਂਦਾ ਰਹਿੰਦਾ ਹੈ। ਆਜ਼ਾਦੀ ਉਪਰੰਤ ਦੇਸ਼ ਅੰਦਰ ਹਜ਼ਾਰਾਂ ਫਿਰਕੂ ਦੰਗੇ ਹੋਏ ਹਨ, ਜਿਹਨਾਂ ਵਿਚ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਸਭਿਆਚਾਰ/ਸੰਚਾਰ ਮਾਧਿਅਮ

ਸਭਿਆਚਾਰ ਦੀ ਗੱਲ ਕਰਦਿਆਂ ਆਮ ਤੌਰ ਤੇ ਇਸ ਨੂੰ ਭੂਤ ਕਾਲ ਦੀ ਵਸਤੂ ਮੰਨ ਲਿਆ ਜਾਂਦਾ ਹੈ। ਇਸ ਪ੍ਰਤਿ ਭਾਵੁਕ ਲਗਾਉ ਕਾਰਣ ਇਸਦੇ ਨਕਾਰਾਤਮਕ ਪੱਖਾਂ ਨੂੰ ਵੀ ਆਦਰਸ਼ਿਆ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਨੂੰ ਪਰਿਵਰਤਨ ਰਹਿਤ ਸਵੀਕਾਰ ਕੀਤਾ ਜਾਂਦਾ ਹੈ। ਸਭਿਆਚਾਰ ਪ੍ਰਤਿ ਇਹ ਤਿੰਨੋਂ ਵਿਚਾਰ ਭਰਮ ਪੈਦਾ ਕਰਨ ਵਾਲੇ ਹਨ।

ਪੰਜਾਬੀ-ਹੇਜ ਅਤੇ ਯਥਾਰਥ

ਲੋੜ ਤਾਂ ਇਹ ਹੈ ਕਿ ਇਸ ਮਸਲੇ ਨਾਲ ਸੰਬੰਧਿਤ ਰਾਜਾਂ, ਪੰਜਾਬ, ਹਿਮਾਚਲ, ਹਰਿਆਣਾ ਆਦਿ ਨੂੰਵਿਸ਼ਵਾਸ ਵਿਚ ਲੈ ਕੇ ਇਕ ਵਿਆਪਕ, ਨੀਤੀ ਬਣਾਈ ਜਾਂਦੀ, ਪਰੰਤੂ ਅਜਿਹਾ ਹੋ ਨਹੀਂ ਰਿਹਾ ਤੇ ਸਥਾਨਕ ਰਾਜਨੀਤਕ ਹਿੱਤ ਅਜਿਹਾ ਹੋਣ ਨਹੀਂ ਦੇ ਰਹੇ।

ਲੇਖਕ ਸਭਾਂ ਦੀਆਂ ਚੋਣਾਂ

ਹੁਣੇ ਜਿਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਸੰਪੰਨ ਹੋਈਆਂ ਹਨ। ਇਸ ਦੇ ਨਤੀਜੇ ਲੋਕ ਪੱਖੀ ਸਾਹਿਤਕਾਰਾਂ ਦੇ ਹੱਕ ਵਿਚ ਗਏ ਹਨ। ਪਰ ਚੋਣਾਂ ਦੌਰਾਨ ਬੜੀ ਗਹਿਮਾ ਗਹਿਮੀ ਰਹੀ, ਗੁੱਟਬੰਦੀਆਂ ਹੋਈਆਂ, ਇਕ ਦੂਜੇ ਉਪਰ ਚਿੱਕੜ ਉਛਾਲੇ ਗਏ, ਫਰਜ਼ੀ ਭਰਤੀ ਕੀਤੀ ਗਈ ਤੇ ਅਜਿਹਾ ਹੋਰ ਬਹੁਤ ਕੁਝ ਹੋਇਆ।

ਪਾਪੂਲਰ ਸਾਹਿਤ ਬਾਰੇ

ਸਾਹਿਤ ਦੀ ਗੱਲ ਕਰਦਿਆਂ ਸਾਡਾ ਧਿਆਨ ਇਕ ਵਿਸ਼ੇਸ਼ ਤਰ੍ਹਾਂ ਦੀਆਂ ਲਿਖਤਾਂ ਵੱਲ ਜਾਂਦਾ ਹੈ ਜਿਨ੍ਹਾਂ ਵਿਚ ਕਵਿਤਾ, ਨਾਟਕ, ਨਾਵਲ, ਕਹਾਣੀ ਆਦਿ ਸ਼ਾਮਿਲ ਹਨ। ਜਿਸ ਪਾਪੂਲਰ ਸਾਹਿਤ ਵਿਸ਼ੇਸ਼ ਤੌਰ ਤੇ ਗੀਤਾਂ ਦੀ ਗੱਲ ਅਸੀਂ ਕਰਨ ਲੱਗੇ ਹਾਂ ਉਸ ਨੂੰ ਵਿਦਵਾਨ ਹਿਕਾਰਤ ਨਾਲ ਨੱਕ ਚੜ੍ਹਾ ਕੇ ਵੇਖਦੇ ਹਨ।

ਝੂਠੀ ਕਲਾ ਇਸ਼ਤਿਹਾਰਬਾਜ਼ੀ

ਇਥੇ ਹੀ ਬੱਸ ਨਹੀਂ ਵਿਸ਼ਵ ਸੁੰਦਰੀਆਂ, ਲੋਕਪ੍ਰਿਅ ਕਲਾਕਾਰਾਂ, ਫ਼ਿਲਮੀ ਅਭਿਨੇਤਰੀਆਂ, ਅਭਿਨੇਤਾਵਾਂ, ਲੋਕਪ੍ਰਿਅ ਸੀਰੀਅਲਾਂ ਦੇ ਕਲਾਕਾਰਾਂ, ਖਿਡਾਰੀਆਂ ਤੇ ਲੇਖਕਾਂ ਸਭ ਨੂੰ ਵਰਤ ਲਿਆ ਜਾਂਦਾ ਹੈ। ਕੰਪਨੀਆਂ ਕਰੋੜਾਂ ਰੁਪਏ ਮਸ਼ਹੂਰੀਆਂ ਉੱਪਰ ਖਰਚ ਕਰਦੀਆਂ ਹਨ। ਉਨ੍ਹਾਂ ਅਨੁਸਾਰ ਚੀਜ਼ਾਂ ਬਣਾਉਣਾ ਉਨ੍ਹਾਂ ਲਈ ਸਮੱਸਿਆ ਨਹੀਂ, ਵੇਚਣਾ ਸਮੱਸਿਆ ਹੈ।

ਦੇਸ਼ ਵੰਡ ਤੇ ਪੰਜਾਬੀ ਸਾਹਿਤ

... ਜੋ ਕੁਝ 1946-47 ਵਿਚ ਵਾਪਰਿਆ ਉਸਨੂੰ ਘੱਲੂਘਾਰਾ ਜਾ ਕਤਲੇ-ਆਮ ਕਿਹਾ ਜਾ ਸਕਦਾ ਹੈ। ਲਿੰਗ_ਭੇਦ ਜਾ ਉਮਰ ਦੇ ਲਿਹਾਜ਼ ਛਿੱਕੇ ਤੇ ਟੰਗੇ ਗਏ। ਅਤੀਤ ਦੇ ਦੰਗਿਆ ਵਿਚ ਗੁੰਡੇ ਪ੍ਰਧਾਨ ਹੁੰਦੇ। ਪਰ 1947 ਦੇ ਫਸਾਦਾ ਦੀ ਵਿਉਤ ਸਿਆਸਤਦਾਨਾ ਦੇ ਦਿਮਾਗ ਦੀ ਕਾਢ ਸੀ ਅਤੇ ਇਸ ਤੇ ਅਮਲ ਕਰਨ ਵਾਲੇ ਜੱਥੇ ਹਰ ਜਮਾਤ ਦੇ ਸਨ, ਜਿਹੜੇ ਹਰ ਪ੍ਰਕਾਰ ਦੇ ਆਧੁਨਿਕ ਹਥਿਆਰਾ ਨਾਲ ਲੈਸ ਸਨ।