ਪੰਜਾਬੀ ਲੋਕਧਾਰਾ- ਲੇਖ

ਉੱਤਰਆਧੁਨਿਕਤਾ-ਗ੍ਰੇਵਾਲ

ਡਾ: ਓ.ਪੀ.ਗਰੇਵਾਲ 30 ਜੂਨ 1997 ਨੂੰ ਅੰਗਰੇਜ਼ੀ ਵਿਭਾਗ ਕੁਰੂਕੇਸ਼ਤਰ ਤੋਂ ਸੇਵਾ ਮੁਕਤ ਹੋਏ। ਉਹ ਅੰਗਰੇਜ਼ੀ ਦੇ ਅਧਿਆਪਕ ਰਹੇ ਪਰੰਤੂ ਉਨ੍ਹਾਂ ਦੀ ਹਿੰਦੀ ਆਲੋਚਨਾ ਵਿਚ ਆਪਣੀ ਪਹਿਚਾਣ ਸੀ। ਉਹਨਾਂ ਨਾਲ ਇਹ ਲੰਬੀ ਇੰਟਰਵਿਊ ਹਿੰਦੀ ਵਚ ਟੇਪ ਕੀਤੀ ਗਈ ਸੀ। ਅਨੁਵਾਦ ਸਮੇਂ ਮੂਲ ਸਥਾਪਨਾਵਾਂ ਨੂੰ ਬਿਨਾਂ ਛੇੜੇ ਪੰਜਾਬੀ ਮੁਹਾਵਰਾ ਲਿਆਉਣ ਦਾ ਯਤਨ ਕੀਤਾ ਗਿਆ ਹੈ।

ਵਸਤੂ ਤੇ ਰੂਪ-ਓ.ਪੀ. ਗ੍ਰੇਵਾਲ

ਵਸਤੂ ਤੇ ਰੂਪ ਦਾ ਵਿਵਾਦ ਕਾਫ਼ੀ ਪੁਰਾਣਾ ਹੈ। ਇਹ ਵਿਵਾਦ ਬਾਰ ਬਾਰ ਥੋੜੇ੍ਹ ਥੋੜੇ ਅੰਤਰ ਨਾਲ ਉਭਰਦਾ ਰਿਹਾ ਹੈ। ਜਦੋਂ ਕਦੇ ਇਹ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਲੋਕਾਂ ਦਾ ਧਿਆਨ ਇਸ ਪ੍ਰਸ਼ਨ ਤੋਂ ਹਟਾਇਆ ਜਾਵੇ ਕਿ ਸਾਹਿਤ ਕਹਿੰਦਾ ਕੀ ਹੈ, ਤਾਂ ਅਜਿਹਾ ਵਿਵਾਦ ਖੜਾ ਕਰ ਦਿੱਤਾ ਜਾਂਦਾ ਹੈ। ਸਾਹਿਤ ਨੂੰ ਜੀਵਨ ਤੋਂ ਕਿਸੇ ਨਾ ਕਿਸੇ ਰੂਪ ਵਿਚ ਕੱਟਣ ਕੀ ਕੋਸ਼ਿਸ਼ ਕੀਤੀ ਜਾਂਦੀ ਹੈ।

ਮੁਲਾਕਾਤ ਡਾ. ਕੇਸਰ ਨਾਲ

ਇਹ ਗੱਲ ਤਾਂ ਮੈਂ ਨਹੀਂ ਮੰਨਦਾ ਕਿ ਪੰਜਾਬੀ ਮਾਰਕਸਵਾਦੀ ਆਲੋਚਨਾ ਦਾ ਕੋਈ ਸਮੁੱਚਾ ਤੇ ਭਰਵਾਂ ਪ੍ਰਭਾਵ ਨਹੀਂ ਪਿਆ। ਸਮੁੱਚਾ ਵੀ ਪਿਆ ਹੈ ਤੇ ਬੱਝਵਾਂ ਜਾਂ ਭਰਵਾਂ ਵੀ ਇਸ ਪ੍ਰਭਾਵ ਦਾ ਪਤਾ ਵਿਰੋਧੀਆਂ ਦੇ ਹਮਲਿਆਂ ਤੇ ਇਸ ਪ੍ਰਭਾਵ ਤੋਂ ਬਚਣ-ਬਚਾਉਣ ਦੇ ਹੀਲਿਆਂ ਤੋਂ ਲੱਗਦਾ ਹੈ। ਪੰਜਾਬੀ ਵਿਚ ਅਜੇ ਤੱਕ ਮਾਰਕਸਵਾਦੀ ਆਲੋਚਨਾ_ਪ੍ਰਵਿਰਤੀ ਹੀ ਪੂਰੀ ਤਰ੍ਹਾਂ ਸਥਾਪਿਤ ਹੋ ਸਕੀ ਹੈ।