ਪੰਜਾਬੀ ਲੋਕਧਾਰਾ- ਲੇਖ

ਪੰਜਾਬੀ ਲੋਕ ਗੀਤ

ਪਾਨੀਪਤ ਵਿਚ ਚਲਾਏ ਜਾ ਰਹੇ ਉੱਤਰ ਸਾਖਰਤਾ ਪ੍ਰੋਗਰਾਮ ਦੇ ਅੰਤਰਗਤ ਜਿੱਥੇ ਇਕ ਪਾਸੇ ਨਾ-ਸਾਖਰਾਂ ਦੇ ਗਿਆਨ ਨੂੰ ਅਗਾਂਹ ਵਧਾਉਣ ਦਾ ਨਿਸ਼ਾਨਾ ਹੈ, ਉੱਥੇ ਇਹ ਵੀ ਤੈਅ ਹੈ ਕਿ ਸਿਖਿਆ ਦੇ ਮਾਧਿਅਮ ਰਾਹੀਂ ਉਹ ਸਮਾਜਿਕ ਅਤੇ ਸਭਿਆਚਾਰਕ ਜਿੰਦਗੀ ਵਿਚ ਵੀ ਹਿੱਸੇਦਾਰ ਹੋਣ ਅਤੇ ਇਸ ਨੂੰ ਡੂੰਘਾਈ ਤਕ ਸਮਝਣ ਦੇ ਸਮਰੱਥ ਹੋਣ।

ਕਿਸੇ ਨੂੰ ਡੰਗਣਾ ਨਹੀਂ, ਫੁੰਕਾਰਾ ਛੱਡਣਾ ਨਹੀਂ

ਬੰਗਾਲ ਦੀ ਲੋਕ ਕਥਾ ਕਿਸੇ ਨੂੰ ਡੰਗਣਾ ਨਹੀਂ, ਫੁੰਕਾਰਾ ਛੱਡਣਾ ਨਹੀਂ ਦੇ ਲੇਖਕ ਵਾਯੂ ਨਾਇਡੂ ਹਨ ਅਤੇ ਇਸ ਦੀ ਮੂਲਪੁਸਤਕ ਅਤੇ ਇਸ ਹੱਥਲੀ ਪੁਸਤਕ ਦੇ ਚਿੱਤਰਕਾਰ ਮੁਗਧਾ ਸ਼ਾਹ ਹਨ। ਇਸ ਦਾ ਅਨੁਵਾਦ ਡਾ. ਕਰਮਜੀਤ ਸਿੰਘ ਨੇ ਕੀਤਾ ਹੈ ਅਤੇ ਇਸ ਦੇ ਪ੍ਰਕਾਸ਼ਕ, ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ, ਇੰਡੀਆ ਹੈ।

ਕਾਫ਼ੀਆਂ ਬੁੱਲ੍ਹੇ ਸ਼ਾਹ

ਪੰਜਾਬੀ ਸੂਫ਼ੀ ਕਵੀ ਬੁਲ੍ਹੇ ਸ਼ਾਹ (1680_1758 ਈ.) ਪੰਜਾਬੀ ਲੋਕ ਜੀਵਨ ਵਿਚ ਖੁਸ਼ਬੂ ਵਾਂਗ ਸਮਾਇਆ ਹੋਇਆ ਹੈ। ਪੰਜਾਬੀ ਸੂਫ਼ੀ ਕਵੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਲੋਕਾਂ ਦੀ ਭਾਸ਼ਾ ਵਿਚ ਆਪਣੀ ਗੱਲ ਕੀਤੀ। ਉਨ੍ਹਾਂ ਵਲੋਂ 17ਵੀਂ 18ਵੀਂ ਸਦੀ ਵਿਚ ਵਰਤੀ ਪੰਜਾਬੀ ਠੇਠ ਭਾਸ਼ਾ ਅੱਜ ਵੀ ਓਪਰੀ ਨਹੀਂ ਲੱਗਦੀ।

ਕੁਲਫੀ

ਸੁਜਾਨ ਸਿੰਘ ਵਰਗੇ ਪੰਜਾਬੀ ਕਹਾਣੀਕਾਰ ਦੀ ਮਸ਼ਹੂਰ ਕਹਾਣੀ ਨੂੰ ਸਰਚ (ਰਾਜਯ ਸੰਸਾਧਨ ਕੇਂਦਰ ਹਰਿਆਣਾ) ਹਰਿਆਣਾ ਦੇ ਪੰਜਾਬੀ ਨਵਸਾਖਰਾਂ ਤਕ ਪਹੁੰਚਾਉਣ ਲਈ ਇਸਦਾ ਪ੍ਰਕਾਸ਼ਨ ਕਰ ਰਿਹਾ ਹੈ। ਇਹ ਆਪਣੇ ਆਪ ਵਿਚ ਹੀ ਮਹੱਤਵ ਪੂਰਣ ਗੱਲ ਹੈ ਕਿਉਂਕਿ ਹਰਿਆਣਾ ਦੀ ਕੁੱਲ ਵਸੋਂ ਦਾ ਤਕਰੀਬਨ 35 ਪ੍ਰਤੀਸ਼ਤ ਪੰਜਾਬੀ ਹ ਜੋ ਪੰਜਾਬ ਨਾਲ਼ ਲੱਗਦੀ ਬੈਲਟ ਅਤੇ ਦੂਸਰੇ ਹਿੱਸਿਆਂ ਵਿਚ ਵੀ ਰਹਿ ਰਹੇ ਹਨ।