ਪੰਜਾਬੀ ਲੋਕਧਾਰਾ- ਲੇਖ

ਆਸ ਦੇ ਸੋਮੇਂ

ਜਦੋਂ ਅਸੀਂ ਵੀਹਵੀਂ ਸਦੀ ਵਿਚ ਹੋਏ ਇਨਕਲਾਬਾਂ ਅਤੇ ਲੋਕ-ਉਭਾਰਾਂ ਦੇ ਇਤਿਹਾਸ ਵਲ ਉਡਦੀ-ਉਡਦੀ ਨਜ਼ਰ ਮਾਰਦੇ ਹਾਂ ਤਾਂ ਬਾਰ-ਬਾਰ ਚਾਰ ਪੈਟਰਨ ਉਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਇਉਂ ਲੱਗਦਾ ਹੈ ਜਿਵੇਂ ਸ਼ਾਂਤੀ ਤੇ ਤੂਫ਼ਾਨ ਦੇ ਆਉਣ ਜਾਣ ਦਾ, ਜਾਂ ਸਹੀ ਢੰਗ ਨਾਲ ਕਹੀਏ ਤਾਂ ਐਂਟੈਨੀਉ ਗ੍ਰਾਮਸ਼ੀ ਦੇ ਸ਼ਬਦਾਂ ਵਿਚ ਰੈਵੋਲੂਸ਼ਨ/ਰੈਸਟਰੋਰੇਸ਼ਨ ਡਾਇਆਨੈਮਿਕ (ਇਨਕਲਾਬ ਤੇ ਵਾਪਸੀ ਦੀ ਗਤੀਆਤਮਕਤਾ) ਦਾ ਇਕ ਚੱਕਰ ਜਿਹਾ ਚੱਲਦਾ ਰਹਿੰਦਾ ਹੈ।

ਤਿਤਲੀਆਂ ਦੀ ਭਾਲ ਵਿਚ

ਨਰਜਿਸ ਨੇ ਚਿੱਟੇ ਦੁੱਧ ਵਾਲ਼ਾਂ ਵਾਲ਼ੀ ਅੰਮਾ ਨੂੰ ਦੇਖਿਆ ਜੋ ਸੀਖਾਂ ਵਾਲ਼ੇ ਦਰਵਾਜ਼ੇ ਦੇ ਦੂਜੇ ਪਾਸੇ ਬੈਠੀ ਸੀ ਅਤੇ ਜਿਸ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਗੀ ਹੋਈ ਸੀ। ਭਰਾ ਸਿਰ ਨਿਵਾਈ ਬੈਠਾ ਸੀ। ਨਰਜਿਸ ਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।

ਮਾਉ : ਸਾਹਿਤ ਅਤੇ ਕਲਾ

ਅੱਜ ਇਸ ਗੋਸ਼ਟੀ ਵਿਚ ਆਪਨੂੰ ਇਸ ਲਈ ਸੱਦਿਆ ਗਿਆ ਹੈ ਤਾਂ ਕਿ ਅਸੀਂ ਸਾਹਿਤਕ ਤੇ ਕਲਾਤਮਕ ਖੇਤਰਾਂ ਅਤੇ ਆਮ ਕ੍ਰਾਂਤੀਕਾਰੀ ਕੰਮ ਦੇ ਵਿਚਕਾਰ ਰਿਸ਼ਤਿਆਂ ਸੰਬੰਧੀ ਆਪਣਿਆਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕੀਏ ਅਤੇ ਉਨ੍ਹਾਂ ਨੂੰ ਪਰਖ ਸਕੀਏ। ਸਾਡਾ ਉਦੇਸ਼ ਇਸ ਗੱਲ ਦੀ ਗਰੰਟੀ ਕਰਨਾ ਹੈ ਕਿ ਕ੍ਰਾਂਤੀਕਾਰੀ ਸਾਹਿਤ ਅਤੇ ਕਲਾ ਵਿਕਾਸ ਦਾ ਸਹੀ ਰਾਹ ਅਪਣਾਏ।

ਨਾਗਾਰਜੁਨ : ਦਸ ਕਵਿਤਾਵਾਂ

ਮਨ ਕਰਦਾ ਹੈ; ਕੁਝ ਘੰਟਿਆਂ ਤੱਕ ਨੰਗਾ ਹੋ ਕੇ ਸਾਗਰ ਕੰਢੇ ਖੜਾ ਰਹਾਂ ਮੈਂ ਉਂਜ ਵੀ ਕਪੜਾ ਮਿਲਦਾ ਕਿੱਥੇ ? ਧਨਪਤੀਆਂ ਦੀ ਐਸੀ ਲੀਲਾ ! ਮਨ ਕਰਦਾ ਹੈ ਨੰਗਾ ਹੋ ਕੇ ਅੱਗ ਲਗਾ ਦਾਂ, ਪਹਿਨ ਰੱਖਿਆ ਹੈ ਉਸ ਸਭ ਨੂੰ ਵੀ

ਫੈਜ਼ : ਪੰਜਾਬੀ ਕਿਵਤਾਵਾਂ

ਕਿਹਾ ਜਾਂਦਾ ਹੈ ਜਿੱਥੇ ਫੁੱਲਾਂ ਦੀ ਖੁਸ਼ਬੂ ਦੇ ਨਾਲ ਨਾਲ ਅੱਗ ਵੀ ਵਿਖਾਈ ਦੇਵੇ ਉਹ ਫ਼ੈਜ਼ ਦੀ ਸ਼ਾਇਰੀ ਹੈ। ਪੰਜਾਬੀ ਪਾਠਕ ਲਈ ਇਹ ਅਚੰਭੇ ਦੀ ਗੱਲ ਹੋਵੇਗੀ ਕਿ ਫ਼ੈਜ਼ ਨੇ ਪੰਜਾਬੀ ਵਿਚ ਵੀ ਕੁਝ ਕਵਿਤਾਵਾਂ ਲਿਖੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ ਪਾਠਕਾਂ ਦੇ ਸਨਮੁਖ ਕਰਦਿਆਂ ਅਸੀਂ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ।

ਸੰਘ ਪਰਿਵਾਰ ਦਾ ਸੱਚ

ਸੰਘ ਪਰਿਵਾਰ ਪਿਛਲੇ 75 ਸਾਲਾਂ ਤੋਂ ਜੁ ਕੁਝ ਕਰ ਰਿਹਾ ਹੈ ਉਸਦੇ ਸਿਰ ਤੇ ਉਹ ਇਸ ਸਦੀ ਦੇ ਅੰਤਮ ਚਰਣ ਉਪਰ ਪਹੁੰਚ ਗਿਆ। 1925 ਈ. ਵਿਚ ਰਾਸ਼ਟਰੀ ਸਵਯਮ ਸੇਵਕ ਸੰਘ ਦੀ ਸਥਾਪਨਾ ਹੋਈ। ਸੰਘ ਦੇ ਸੁਪਨੇ ਦਾ ਪ੍ਰੇਰਣਾ ਸ੍ਰੋਤ ਹਿਟਲਰ ਸੀ ਜਿਸਦਾ ਪਤਨ ਹੋ ਗਿਆ। ਫਾਸ਼ੀਵਾਦੀ ਨਾਜ਼ੀ ਜਰਮਨੀ ਤਹਿਸ ਨਹਿਸ ਹੋ ਗਿਆ ਅਤੇ ਨਵੇਂ ਡੈਮੋਕ੍ਰੇਟਿਕ ਦੇਸ਼ ਦੇ ਰੂਪ ਵਿਚ ਹੀ ਉਸਦੀ ਦੁਬਾਰਾ ਸਥਾਪਤੀ ਹੋਈ।

ਝੁਸਮੁਸਾ-ਭੀਸ਼ਮ ਸਾਹਨੀ

ਕੱਲ੍ਹ ਤਾਂ ਗੱਲ ਹੀ ਕੁਝ ਹੋਰ ਸੀ। ਕੱਲ੍ਹ ਤਾਂ ਸਾਰਾ ਦਿਨ ਲੁੱਟ ਮਚੀ ਰਹੀ ਸੀ ਤੇ ਅੱਗਾਂ ਲਗਦੀਆਂ ਰਹੀਆਂ ਸਨ। ਹੁਣ ਅਜੇ ਝੁਸਮੁਸਾਾ ਜਿਹਾ ਸੀ। ਇਸ ਲਈ ਕੱਲ੍ਹ ਦੀਆਂ ਘਟਨਾਵਾਂ ਦੇ ਨਿਸ਼ਾਨ ਸਾਫ਼ ਸਾਫ਼ ਦਿਖਾਈ ਨਹੀਂ ਸੀ ਦੇ ਰਹੇ। ਬੂਥ ਤੋਂ ਥੋੜ੍ਹਾ ਪਰੇ ਚੁਰਾਹ ਵਿਚ ਜਲੀ ਹੋਈ ਮੋਟਰ ਦਾ ਕਾਲਾ ਜਿਹਾ ਪਿੰਜਰ ਪਿਆ ਹੋਇਆ ਸੀ। ਜਲਾਉਣ ਸਮੇਂ ਅੱਗ ਲਾਉਣ ਵਾਲੇ ਮੋਟਰ ਨੂੰ ਸੱਜੇ ਪਾਸੇ ਵਲ ਟੇਢਾ ਕਰ ਗਏ ਸਨ।

ਸਾਵਰਕਰ ਅਤੇ ਭਗਤ ਸਿੰਘ

ਪਰੰਤੂ ਗ਼ਦਰ ਦੇ ਅੰਦੋਲਕਾਰੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਗੰ੍ਰਥ ਪ੍ਰਕਾਸ਼ਨ ਦੀ ਸ਼ੁਰੂਆਤ ਹੋਣ ਤੱਕ ਸਾਵਰਕਰ ਨੇ ਬਰਤਾਨੀਆਂ ਹਕੂਮਤ ਨੂੰ ਦੂਸਰੀ ਬਾਰ (ਪਹਿਲੀ ਵਾਰ ਅੰਡੇਮਾਨ ਸੇਲੂਲਰ ਜੇਲ੍ਹ ਲਿਜਾਣ ਤੋਂ ਕੁਝ ਸਮਾਂ ਬਾਅਦ ਉਸਨੇ ਸੰਨ 1911 ਵਿੱਚ) ਮੁਆਫ਼ੀਨਾਮਾ ਦੇ ਕੇ ਜੇਲ੍ਹ ਵਿੱਚੋਂ ਰਿਹਾਅ ਹੋਣ ਦਾ ਯਤਨ ਕੀਤਾ ਸੀ। ਭਗਤ ਸਿੰਘ ਦੇ ਆਦਰਸ਼ ਕਰਤਾਰ ਸਿੰਘ ਵਰਗੇ ਵੀਹ ਸਾਲਾਂ ਦੇ ਨੌਜਵਾਨ ਕ੍ਰਾਂਤੀਕਾਰੀ ਨੇ ਹੱਸਦਿਆਂ ਹੋਇਆ ਫਾਂਸੀ ਦੇ ਰੱਸੇ ਨੂੰ ਚੁੰਮਿਆਂ।

ਵਨਫੂਲ ਦੇ ਕੁਝ ਦਿਨ

ਭੰਗੀ, ਸਾਡੀ ਉਸ ਭੰਗੀ ਬਸਤੀ ਦੀ ਕੁੜੀ ਹੈ। ਇਸ ਦੇ ਪਿਉ ਨੇ ਆ ਕੇ ਸਾਨੂੰ ਕਿਹਾ। ਬਾਬੇ ਦੇ ਜ਼ਮਾਨੇ ਤੋਂ ਉਹ ਸਾਡੇ ਘਰ ਦਾ ਸਵੀਪਰ ਹੈ। ਉਹ ਇਸ ਨੂੰ ਸ਼ਹਿਰ ਦੇ ਉਹਨਾਂ ਸਕੂਲਾਂ ਵਿਚ ਲੈ ਕੇ ਗਿਆ ਸੀ, ਜਿੱਥੇ ਸਾਡੇ ਬੱਚੇ ਪੜ੍ਹਦੇ ਹਨ। ਕਿਸਨੇ ਸੀਟ ਦੇਣੀ ਸੀ ਭਲਾ। ਵਿਚਾਰੀ `ਤੇ ਤਰਸ ਖਾ ਕੇ ਅਸੀਂ ਇਸ ਨੂੰ ਆਪਣੇ ਸਕੂਲ ਵਿੱਚ ਸੀਟ ਦੇ ਦਿੱਤੀ ਹੈ।

ਸਾਹਿਤ ਨੂੰ ਸਭਿਆਚਾਰ...

ਸਭਿਆਚਾਰ ਦੀ ਸਾਡੀ ਧਾਰਣਾ ਕੀ ਹੈ? ਇਸਦੇ ਨਿਰਮਾਣ ਤੇ ਵਿਕਾਸ ਦੀਆਂ ਪ੍ਰਕ੍ਰਿਆਵਾਂ ਵਿਚ ਸਾਡੀ ਸਮਝ ਕਿਸ ਤਰ੍ਹਾਂ ਦੀ ਹੈ ? ਅਤੇ ਇਸ ਪ੍ਰਕ੍ਰਿਆ ਵਿਚ ਹਿੱਸੇਦਾਰੀ ਕਰਨ ਦੀਆਂ ਸਾਡੀਆਂ ਪਰਿਕਲਪਨਾਵਾਂ ਕੀ ਹਨ ? ਇਨ੍ਹਾਂ ਸਵਾਲਾਂ ਦੇ ਆਧਾਰ ਤੇ ਵਿਭਿੰਨ ਕਿਰਤਾਂ ਦਾ ਪਾਠ ਤੈਅ ਹੁੰਦਾ ਹੈ। ਸਾਹਿਤਕਾਰਾਂ ਅਤੇ ਆਲੋਚਕਾਂ ਵਿਚ ਕਿਉਂਕਿ ਇਨ੍ਹਾਂ ਮਸਲਿਆਂ ਉਪਰ ਜਾਣੇ ਅਣਜਾਣੇ ਮੱਤ ਭੇਦ ਬਣੇ ਰਹਿੰਦੇ ਹਨ।

ਉੱਤਰਆਧੁਨਿਕਤਾ ਦੀ ਅਸਲੀਅਤ

ਉਤਰਆਧੁਨਿਕਤਾ ਦੇ ਇਕ ਆਧਾਰ ਸਤੰਭ ਫਰਾਂਸੀਸੀ ਸਿਧਾਂਤਕਾਰ ਜਾਂ ਫਰਾਂਕ ਲਿਉਤਾਰ ਉਤਰਆਧੁਨਿਕਤਾ ਨੂੰ ਪਰਿਭਾਸ਼ਿਤ ਕਰਦਿਆਂ ਹੋਇਆ ਕਹਿੰਦਾ ਹੈ ਕਿ ਇਹ ਮਹਾਂ ਬ੍ਰਿਤਾਂਤਾਂ ਦੇ ਪ੍ਰਤਿ ਇਕ ਅਵਿਸ਼ਵਾਸ ਹੈ। ਲਿਉਤਾਰ ਦੀ ਚਿੰਤਨ ਪ੍ਰਣਾਲੀ ਵਿੱਚ ਮਹਾਂਬ੍ਰਿਤਾਂਤ ਇਤਿਹਾਸ ਦਾ ਹੀ ਦੂਸਰਾ ਨਾਮ ਹੈ। ਇਸ ਤਰ੍ਹਾਂ ਇਤਿਹਾਸ ਨੂੰ ਨਿਸ਼ਾਨਾ ਬਣਾ ਕੇ ਹੀ ਉਤਰਆਧੁਨਿਕਤਾ ਦੀ ਸ਼ੁਰੂਆਤ ਹੁੰਦੀ ਹੈ।

ਇਕ ਆਜੜੀ ਦੀ ਕਹਾਣੀ

ਜ਼ੂਲਿੰਗਜੁਨ ਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਕਦੇ ਆਪਣੇ ਪਿਤਾ ਨੂੰ ਮਿਲ ਸਕੇਗਾ। ਤੇ ਹੁਣ ਉਹ ਉਸ ਨਾਲ ਗੱਲਾਂ ਕਰ ਰਿਹਾ ਹੈ। ਉਹ ਅਮੀਰੀ ਨਾਠ ਵਾਲੇ ਸੱਜੇ ਕਮਰੇ ਵਿਚ ਵਧੀਆ ਹੋਟਲ ਦੀ ਸੱਤਵੀਂ ਮੰਜ਼ਿਲ ਤੇ ਬੈਠਾ ਹੋਇਆ ਹੈ। ਤਾਕੀ ਤੋਂ ਬਾਹਰ ਨੀਲੇ ਆਕਾਸ਼ ਦੀ ਚਾਦਰ ਹੈ। ਜਿਸ ਉਤੇ ਤੈਰਦੇ ਬੱਦਲ ਦਿਖਾਈ ਦੇ ਰਹੇ ਹਨ। ਪਰੰਤੂ ਦੂਰ ਉਸਦੇ ਫਾਰਮ ਤੇ ਦ੍ਰਿਸ਼ ਬਿਲਕੁਲ ਵੱਖਰਾ ਸੀ।

ਆਧੁਨਿਕ ਹੋਣ ਤੋਂ ਪਹਿਲਾਂ...

ਸਮਾਜ ਵਿਚਾਰਧਾਰਾ ਦੇ ਸੰਕਟ ਰਾਹੀਂ ਗੁਜ਼ਰ ਰਿਹਾ ਹੈ। ਇਸਦਾ ਫਾਇਦਾ ਉਠਾ ਕੇ ਆਧੁਨਿਕਤਾ ਤੇ ਉਤਰਆਧੁਨਿਕਤਾ ਦੀ ਬਹਿਸ ਦੂਸਰੇ ਸਾਰੇ ਸਵਾਲਾਂ ਨੂੰ ਛੱਡ ਕੇ ਕੇਂਦਰ ਵਿਚ ਆਉਣ ਲਈ ਕਾਹਲੀ ਪੈ ਰਹੀ ਹੈ। ਜਿਵੇਂ ਪਹਿਲਾਂ ਪੁਰਾਤਨਤਾ ਨੂੰ ਪਿਛੜਿਆ ਕਿਹਾ ਜਾਂਦਾ ਸੀ ਉਵੇਂ ਹੀ ਹੁਣ ਆਧੁਨਿਕਤਾ ਨੂੰ ਪਿਛੜਿਆ ਕਿਹਾ ਜਾ ਰਿਹਾ ਹੈ।

ਪੰਜਾਬ ਦੇ ਲੋਕਗੀਤ

ਇਕ ਕੁੜੀ ਦਾ ਪਤੀ ਵਿਆਹ ਤੋਂ ਬਾਦ ਤੁਰੰਤ ਭਰਤੀ ਹੋ ਗਿਆ। ਕਈ ਸਾਲ ਗੁਜ਼ਰ ਗਏ। ਕੁੜੀ ਆਪਣੇ ਮਾਂ-ਪਿਉ ਕੋਲ ਹੀ ਰਹੀ। ਫਿਰ ਇਕ ਦਿਨ ਸਿਪਾਹੀ ਮੁੜਿਆ। ਮੌਕਾ ਮੇਲ ਕਿ ਪਿੰਡ ਤੋਂ ਬਾਹਰ ਹੀ ਉਸਨੂੰ ਉਹ ਕੁੜੀ ਮਿਲ ਗਈ। ਉਹ ਆਪਣੇ ਪਤੀ ਨੂੰ ਪਹਿਚਾਣ ਨਹੀਂ ਸਕੀ। ਪਤੀ ਨੇ ਉਸਦੀ ਪ੍ਰੀਖਿਆ ਲੈਣੀ ਚਾਹੀ। ਗੀਤ ਵਿਚ ਨਾਟਕੀ ਢੰਗ ਨਾਲ ਲੋਕ ਜੀਵਨ ਦੀ ਇਹ ਕਥਾ ਅਮਰ ਹੋ ਗਈ।

ਲੋਕਗੀਤਾਂ ਵਿਚ ਸੰਗੀਤ

ਜਿਵੇਂ ਕੋਈ ਬਹੂ ਨਹਾਉਣ ਤੋਂ ਬਾਦ ਨਵੇਂ ਕੱਪੜੇ ਪਾ ਕੇ ਮੇਲੇ ਜਾਣ ਲਈ ਤਿਆਰ ਹੋ ਜਾਏ, ਲੋਕਗੀਤਾਂ ਦੇ ਸਰਲ ਸ਼ਬਦਾਂ ਵਿਚ ਕੁਝ ਅਜਿਹਾ ਹੀ ਰੂਪ ਨਿਖਰਦਾ ਹੈ-ਬਸ ਉਨ੍ਹਾਂ ਨੂੰ ਥੋੜ੍ਹਾ ਜਿਹਾ ਸੰਗੀਤ ਦਾ ਸਪੱਰਸ਼ ਚਾਹੀਦਾ ਹੈ। ਪੰਜਾਬੀ ਲੋਕ ਗੀਤ ਦੇ ਅਧਿਐਨ ਵਿਚ ਇਹ ਗੱਲ ਕਈ ਬਾਰ ਮੇਰੇ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ।

ਹੀਰ ਰਾਂਝੇ ਦੇ ਗੀਤ

ਇਕ ਸੀ ਰਾਂਝਾ ਜੋ ਪ੍ਰੇਮ ਦਾ ਦੇਵਤਾ ਬਣ ਗਿਆ; ਇਕ ਸੀ ਹੀਰ ਸੁੰਦਰਤਾ ਦੀ ਦੇੇਵੀ। ਪੰਜਾਬ ਦੀ ਧਰਤੀ ਤੇ ਦੋਨਾਂ ਦਾ ਜਨਮ ਹੋਇਆ। ਤਦ ਬਾਬਰ ਭਾਰਤ ਵਿਚ ਆ ਚੁੱਕਾ ਸੀ; ਘੋੜਿਆਂ ਦਿਆਂ ਸੁੰਮਾਂ ਨਾਲ ਧਰਤੀ ਕੰਬ ਰਹੀ ਸੀ। ਇਤਿਹਾਸ ਦਾ ਧਿਆਨ ਰਾਜਨੀਤਕ ਉਥਲ-ਪੁਥਲ ਵਲ ਲਗਿਆ ਹੋਇਆ ਸੀ। ਹੀਰ ਦਾ ਜਨਮ ਕਿਸ ਤਾਰੀਖ ਨੂੰ ਹੋਇਆ, ਰਾਂਝੇ ਦੇ ਕਿੰਨੇ ਸਾਲ ਬਾਦ ਹੋਇਆ ਇਸ ਗੱਲ ਦਾ ਬਿਉਰਾ ਲਿਖਣ ਦੀ ਫੁਰਸਤ ਇਤਿਹਾਸ ਨੂੰ ਨਹੀਂ ਮਿਲੀ।

ਖੁਲ੍ਹੀਆਂ ਹਵਾਵਾਂ ਦੇ ਮੁੱਖ ਤੋਂ

ਬਚਪਨ ਵਿਚ ਸਾਡੇ ਪਿੰਡ ਵਾਲੇ ਹਵਾਵਾਂ ਦੀਆਂ ਗੱਲਾਂ ਕਰਦੇ ਨਹੀਂ ਸਨ ਥੱਕਦੇ। ਪੂਰੇ ਦੀ ਹਵਾ ਬਹੁਤ ਗਰਮ ਹੁੰਦੀ ਹੈ-ਇਸ ਤਰ੍ਹਾਂ ਇਉਂ ਪੁਰਵਾਈ ਜਾਂ ਪੁਰਵਈਆਂ ਦੀ ਗੱਲ ਸ਼ੁਰੂ ਹੁੰਦ। ਪੁਰਵਾਈ ਦਾ ਪੁਲਿੰਗ ਵਾਚਕ ਸ਼ਬਦ ਪੁਰਾ (ਪੁਰਵਾ ਦਾ ਪੰਜਾਬੀ ਰੂਪ) ਸ਼ਬਦ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਕੋਈ ਕਹਿ ਉੱਠਦਾ ਪੁਰੇ ਨੇ ਤਾਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ।

ਕਦ ਹੋਊ ਸਰਕਾਰੀ

ਬਲਕਾਰ ਸਿੰਘ ਦਾ ਨਾਂ ਹੁਣ ਕਾਰੀ ਪੱਕ ਗਿਆ ਸੀ। ਜਦੋਂ ਉਹ ਇਥੇ ਆਇਆ ਸੀ ਤਾਂ ਉਸਦੀ ਉਮਰ ਚੌਦਾਂ ਸਾਲ ਦੀ ਸੀ। ਸ਼ਹਿਰ ਦੀ ਗਹਿਮ-ਗਹਿਮੀ ਉਸਨੂੰ ਬੜੀ ਚੰਗੀ ਲੱਗੀ ਸੀ। ਛੇਤੀ ਹੀ ਇਸ ਗਹਿਮਾ ਗਹਿਮੀ ਵਿਚ ਰਮ ਗਿਆ। ਉਹ ਸਾਹਿਬ ਦੇ ਘਰ ਦੀਆਂ ਚੀਜ਼ਾਂ ਵਸਤਾਂ ਨੂੰ ਵੇਖ ਕੇ ਤਾੜੀਆਂ ਮਾਰਨ ਲੱਗਦਾ ਅਤੇ ਕਈ ਵਾਰ ਤਾਂ ਕਿਲਕਾਰੀਆਂ ਮਾਰਨ ਤੱਕ ਵੀ ਚਲਾ ਜਾਂਦਾ।

ਸਾਹਿਤ ਤੇ ਵਿਚਾਰਾਧਾਰਾ

ਮਾਰਕਸਵਾਦੀ ਸੁਹਜ ਸ਼ਾਸਤਰ ਦਾ ਇਕ ਮੁੱਖ ਕਰਤੱਵ ਇਹ ਹੈ ਕਿ ਪ੍ਰਤਿਕ੍ਰਿਆਵਾਦੀ ਬੁਰਜੁਆ ਚਿੰਤਕਾਂ ਵਲੋਂ ਸਾਹਿਤ ਦੇ ਸੰਬੰਧੀ ਵਿਚ ਜਿਹੜੀਆਂ ਕਰਾਂਤੀਪੂਰਣ ਧਾਰਨਾਵਾਂ ਪ੍ਰਚਲਿਤ ਤੇ ਸਥਾਪਿਤ ਕੀਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਦਾ ਸਹੀ ਵਿਸ਼ੇਲਣ ਰਾਹੀਂ ਖੰਡਨ ਕਰੇ ਅਤੇ ਆਮ ਪਾਠਕ ਸਾਹਮਣੇ ਸਾਹਿਤ ਦੇ ਵਾਸਤਵਿਕ ਸਰੂਪ ਨੂੰ ਸਪਸ਼ਟ ਕਰੇ।

ਫੈਜ਼ ਅਤੇ ਵਿਚਾਰਧਾਰਾ

ਫੈ਼ਜ਼ ਦਾ ਸਾਹਿਤ ਦੀ ਦੁਨੀਆਂ ਵਿਚ ਸਾਡੇ ਭਾਰਤੀ ਉਪ ਮਹਾਂਦੀਪ ਲਈ ਉਹੀ ਮਹੱਤਵ ਹੈ ਜੋ ਅਮਰੀਕਾ ਲਈ ਨੈਰੂਦਾ ਦਾ। ਇਸਦਾ ਕਾਰਣ ਇਹ ਨਹੀਂ ਕਿ ਇਹ ਦੋਨੋਂ ਸਮਕਾਲੀ ਰਾਜਨੀਤੀ ਅਤੇ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ ਸਨ ਸਗੋਂ ਇਸਦਾ ਕਾਰਣ ਇਹ ਹੈ ਕਿ ਇਹ ਦੋਨੋਂ ਆਪਣੇ_ਆਪਣੇ ਮਹਾਂਦੀਪ/ਉਪ_ਮਹਾਂਦੀਪ ਦੀ ਸਭਿਅਤਾ ਨਾਲ ਜੁੜੀ ਭਾਵ_ਸੰਰਚਨਾ ਦੀ ਵਿਸ਼ੇਸ਼ਤਾ ਨੂੰ ਸਭ ਤੋਂ ਵੱਧ ਪ੍ਰਗਟਾਵਾ ਦੇ ਸਕੇ।

ਅਲੀਆ ਧੋਬੀ ਤੇ...

ਵਿਹੜੇ ਵਿਚ ਚਾਨਣੀ ਵਿਛੀ ਹੋਈ ਸੀ। ਇਕ ਚੌਕੀ ਉਪਰ ਫੁੱਲਾਂ ਨਾਲ ਭਰੇ ਦੋ ਕੱਚ ਦੇ ਗਿਲਾਸ ਪਏ ਹੋਏ ਹਨ। ਵਿਚਕਾਰ ਚੌਲਾਂ ਦਾ ਭਰਿਆ ਇਕ ਕੱਪ ਵੀ ਪਿਆ ਹੋਇਆ ਸੀ। ਇਸ ਵਿਚ ਤਿੰਨ ਅਗਰਬੱਤੀਆਂ ਲੱਗੀਆਂ ਹੋਈਆਂ ਸਨ। ਫੁੱਲਾਂ ਅਤੇ ਅਗਰਬੱਤੀਆਂ ਦੀ ਮਿਲੀ-ਜੁਲੀ ਖੁਸ਼ਬੋ ਆਲੇ-ਦੁਆਲੇ, ਖੁਸ਼ਨੁਮਾ ਬਣਾ ਰਹੀ ਸੀ।

ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ

(ਆਰ.ਐਸ. ਸ਼ਰਮਾ (ਰਾਮ ਸ਼ਰਣ ਸ਼ਰਮਾ) ਪ੍ਰਾਚੀਨ ਭਾਰਤ ਨਾਲ ਸੰਬੰਧਿਤ ਸਿਰ ਕੱਢ ਵਿਦਵਾਨਾਂ ਵਿਚੋਂ ਇਕ ਹਨ। ਵਿਸ਼ੇਸ਼ਕਰ ਜਮਾਤੀ ਦ੍ਰਿਸ਼ਟੀ ਤੋਂ ਪੁਰਾਤਨ ਇਤਿਹਾਸ ਦੇਖਣ ਵਾਲੇ ਵਿਦਵਾਨਾਂ ਵਿਚੋਂ ਤਾਂ ਮੋਹਰਲੀ ਕਤਾਰ ਵਿਚ ਹਨ। ਉਨ੍ਹਾਂ ਨੇ, ਪ੍ਰਾਚੀਨ ਭਾਰਤ ਵਿਚ ਭੌਤਿਕ ਪ੍ਰਗਤੀ ਅਤੇ ਸਮਾਜਿਕ ਸੰਰਚਨਾਵਾਂ, ਭਾਰਤੀ ਸਾਮੰਤਵਾਦ, ਪ੍ਰਾਚੀਨ ਭਾਰਤ ਵਿਚ ਰਾਜਨੀਤਕ ਵਿਚਾਰ ਅਤੇ ਸੰਸਥਾਵਾਂ, ਭਾਰਤ ਵਿਚ ਪ੍ਰਾਚੀਨ ਨਗਰਾਂ ਦਾ ਪਤਨ ਅਤੇ ਸ਼ੂਦਰਾਂ ਦਾ ਪ੍ਰਾਚੀਨ ਇਤਿਹਾਸ ਆਦਿ ਵਿਦਵਤਾ ਪੂਰਣ ਪੁਸਤਕਾਂ ਦੀ ਰਚਨਾ ਕੀਤੀ ਹੈ।

ਫ਼ੈਜ਼ - ਪ੍ਰਣਯ ਕ੍ਰਿਸ਼ਣ

ਉਰਦੂ ਕਾਵਿ ਸ਼ਾਸਤਰ ਵਿਚ ਮਜ਼ਮੂਨ ਅਤੇ ਮਾਅਨੇ (ਕੰਟੈਂਟ ਅਤੇ ਮੀਨਿੰਗ) ਵਿਚ ਫ਼ਰਕ ਕੀਤਾ ਗਿਆ ਹੈ। ਇਸਨੂੰ ਸਮਝਣ ਵਾਸਤੇ ਸਾਨੂੰ “ਗੁਬਾੱਰੇ ਅਯਾੱਮ” ਵਿਚ ਸੰਕਲਿਤ ‘ਤਰਾਨਾ-2’ ਸੁਣਨਾ ਅਤੇ ਪੜ੍ਹਨਾ ਚਾਹੀਦਾ ਹੈ, ਜਿਸਨੂੰ ਫ਼ੈਜ਼ ਨੇ ਜਨਰਲ ਜਿ਼ਆ- ਉਲ-ਹੱਕ ਦੀ ਸੈਨਿਕ ਤਾਨਾਸ਼ਾਹੀ ਸਮੇਂ ਲਿਖਿਆ।