ਪੰਜਾਬੀ ਲੋਕਧਾਰਾ- ਲੇਖ

ਢੋਲਾ

ਢੋਲਿਆਂ ਦਾ ਅਧਿਐਨ ਕਰਨ ਉਪਰੰਤ ਇਹ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿਚ ਪ੍ਰੇਮ,ਜੀਵਨ,ਪਸ਼਼ੂਆਂ (ਮੱਝਾਂ ਤੇ ਊਠ) ਅਤੇ ਕੁਦਰਤ ਦੇ ਵਰਤਾਰਿਆਂ ਨੂੰ ਵਿਸ਼ਾ ਬਣਾਉਣ ਦੇ ਨਾਲ ਨਾਲ ਲੋਕ ਕਥਾਵਾਂ ਨੂੰ ਵੀ ਗਾਇਆ ਜਾਂਦਾ ਹੈ। ਇਹ ਵਿਸ਼ੇ ਹੀ ਦਸਦੇ ਹਨ ਕਿ ਲੋਕ ਕਵੀ ਲੋਕ ਜੀਵਨ ਨਾਲ ਸਿੱਧੇ ਜੁੜੇ ਹੋਏ ਹਨ। ਲੋਕ ਕਾਵਿ ਵਿਚ ਬਿਰਹਾ ਦਾ ਉਸੇ ਤਰ੍ਹਾਂ ਦਾ ਤਿੱਖਾ ਅਨੁਭਵ ਪੇਸ਼ ਹੈ ਜਿਵੇਂ ਢੋਲ ਸੰਮੀ ਦੀ ਕਥਾ ਵਿਚ ਹੈ।

ਦੇਸ ਦੁਆਬਾ

ਦੇਸ ਦੁਆਬਾ` ਪੁਸਤਕ ਦੇ ਲਗਭਗ ਸਾਰੇ ਗੀਤ ਔਰਤਾਂ ਦੇ ਗਾਏ ਹੋਏ ਹਨ ਤੇ ਇਨ੍ਹਾਂ ਦਾ ਬਹੁਤਾ ਸੰਬੰਧ ਵਿਆਹ-ਸ਼ਾਦੀਆਂ ਨਾਲ ਜਾਂ ਦੁਆਬਣ` ਮੁਟਿਆਰ ਦੇ ਸਹੁਰੇ ਘਰ ਦੇ ਜੀਵਨ ਨਾਲ ਹੈ ਤੇ ਉਸ ਦੇ ਜੀਵਨ ਵਿਚ ਬਾਬਲ ਦੇ ਦੇਸ ਦਾ ਉਦਰੇਵਾਂ ਭਰਪੂਰ ਰੂਪ ਵਿਚ ਮੌਜੂਦ ਹੈ। ਦੁਆਬੇ ਦੇ ਹੀ ਨਹੀਂ, ਸਮੁੱਚੇ ਪੰਜਾਬ ਦੇ ਲੋਕ ਗੀਤਾਂ ਦਾ ਇਹ ਸਾਂਝਾ ਅਨੁਭਵ ਹੈ.......ਕੇਸਰ

ਮਿਟੀ ਦੀ ਮਹਿਕ

ਦੇਸ ਦੁਆਬਾ, ਧਰਤ ਦੁਆਬੇ ਦੀ ਅਤੇ ਮਿੱਟੀ ਦੀ ਮਿਹਕ ਪੁਸਤਕਾਂ ਨੂੰ ਇਕੋ ਵੇਲੇ ਗਹੁ ਨਾਲ ਵੇਖਣ ਨਾਲ ਕਰਮਜੀਤ ਸਿੰਘ ਦੀ ਲੋਕਗੀਤਾਂ ਪ੍ਰਿਤ ਮੋਹ ਭਾਵਨਾ ਤੇ ਪ੍ਰਿਤਬੱਧਤਾ ਦਾ ਭਲੀ ਭਾਂਤ ਅੰਦਾਜ਼ਾ ਲਗ ਜਾਂਦਾ ਹੈ। ਉਹ ਸ਼ਾਇਦ ਇਕ ਦਹਾਕੇ ਤੋਂ ਵੀ ਵਧ ਅਰਸੇ ਤੋਂ ਪੂਰੀ ਸਿਦਕ ਦਿਲੀ ਤੇ ਸੁਹਿਰਦਤਾ ਸੰਗ ਇਸ ਖੇਤਰ ਨਾਲ ਜੁੜਿਆ ਹੋਇਆ ਹੈ।....ਕਰਨੈਲ ਸਿੰਘ ਥਿੰਦ

ਮਾਹੀਆ

ਮਾਹੀਏ ਦਾ ਆਪਣਾ ਹੀ ਇਕ ਵੱਖਰਾ ਰੂਪ ਹੈ। ਇਹ ਛੋਟੇ ਆਕਾਰ ਦਾ ਤਿੰਨ ਸਤਰਾਂ ਦਾ ਲੋਕ ਗੀਤ ਹੈ। ਕਈ ਇਸ ਦੀਆਂ ਸਤਰਾਂ ਨੂੰ ਦੋ ਮੰਨਦੇ ਹਨ। ਪਹਿਲੀ ਸਤਰ ਤਾਂ ਤੋਲ ਤੁਕਾਂਤ ਨੂੰ ਪੂਰਾ ਕਰਨ ਲਈ ਵਰਤੀ ਜਾਂਦੀ ਹੈ। ਇਸ ਵਿਚ ਕੌਈ ਚਿੱਤਰ ਜਾਂ ਦ੍ਰਿਸ਼ਟਾਂਤ ਪੈਦਾ ਕੀਤਾ ਗਿਆ ਹੂੰਦਾ ਹੈ। ਮਾਹੀਏ ਦਾ ਮੂਲ਼ ਭਾਵ ਤਾਂ ਦੂਜੀ ਤੇ ਤੀਜੀ ਤੁਕ ਵਿਚ ਸਮਾਇਆ ਹੁੰਦਾ ਹੈ। - ਜਸਵੰਤ

ਦੁਆਬੇ ਦੀ ਵੱਖਰੀ ਪਛਾਣ...

ਦੁਆਬਾ ਖੇਤਰ ਦੇ ਲੋਕ ਗੀਤ ਵੀ ਕਿਤਾਬਾਂ ਵਿਚ ਇਕੱਤਰ ਨਾ ਹੋ ਸਕਣ ਕਾਰਨ ਲੋਕਾਂ ਦੇ ਮਨਾਂ ਅੰਦਰ ਹੀ ਬਿਖ਼ਰੇ ਪਏ ਹਨ। ਜਿਨ੍ਹਾਂ ਨੂੰ ਸਾਧਨਾਂ, ਸਿਰੜ ਤੇ ਮਿਹਨਤ ਨਾਲ ਇਕੱਤਰ ਕਰਨ ਲਈ ਸਭ ਤੋਂ ਪਹਿਲੀ ਕੋਸ਼ਿਸ਼ ਡਾ. ਕਰਮਜੀਤ ਸਿੰਘ ਨੇ ਕੀਤੀ। ਦੁਆਬਾ ਖੇਤਰ ਦੇ ਲੋਕ-ਸਾਹਿਤ ਦੀ ਪਛਾਣ ਨੂੰ ਸਦੀਆਂ ਤੱਕ ਕਾਇਮ ਰੱਖਣ ਲਈ ਡਾ. ਕਰਮਜੀਤ ਸਿੰਘ ਨੇ.... ਰਵਿੰਦਰ ਕੌਰ

ਲੋਕ ਗੀਤਾਂ ਦੀ ਪੈੜ

ਲੋਕ ਗੀਤਾਂ ਦੀ ਪੈੜ ਡਾ. ਕਰਮਜੀਤ ਸਿੰਘ ਦੀ ਸਿਰਜਣਾਤਮਿਕ ਵਾਰਤਕ ਦੀ ਪੁਸਤਕ ਹੈ। ਇਸ ਵਿਚ ਉਸਨੇ ਖੇਤਰੀ ਕਾਰਜ ਦੇ ਅਨੁਭਵ ਕਲਪਨਾਤਮਿਕ ਢੰਗ ਨਾਲ਼ ਪ੍ਰਗਟਾਏ ਹਨ। ਖੇਤਰੀ ਕਾਰਜ ਦੌਰਾਨ ਉਸਨੂੰ ਆਈਆਂ ਅਨੇਕਾਂ ਮੁਸ਼ਕਲਾਂ ਦਾ ਸਹਮਣਾ ਵੀ ਕਰਨਾ ਪਿਆ। ਲੋਕਧਾਰਾ ਦੇ ਖੇਤਰੀ ਕਾਰਜ ਕਰਨ ਵਾਲਿਆਂ ਲਈ ਇਹ ਇਕ ਗਾਈਡ ਬੁੱਕ ਹੀ ਹੈ।

ਬੰਗਾਲ ਦੀ ਲੋਕਧਾਰਾ

ਬੰਗਾਲ ਦੀ ਲੋਕਧਾਰਾ ਪੁਸਤਕ ਆਸੂਤੋਸ਼ ਭੱਟਾਚਾਰੀਆ ਦੀ ਅੰਗ੍ਰੇਜ਼ੀ ਪੁਸਤਕ ਦਾ ਅੰਗ੍ਰੇਜ਼ੀ ਤੋਂ ਕੀਤਾ ਅਨੁਵਾਦ ਹੈ। ਇਹ ਪੁਸਤਕ ਨੈਸ਼ਨਲ ਬੁੱਕ ਟਰੱਸਟ ਇੰਡੀਆ ਵਲੋਂ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਅਨੁਵਾਦ ਮੌਲਿਕ ਕਿਰਤ ਦਾ ਆਭਾਦ ਦਿੰਦਾ ਹੈ ਇਸੇ ਲਈ ਇਸਦੇ ਹੁਣ ਤੱਕ ਪੰਜ ਤੋਂ ਉਪਰ ਰਿਵੀਊ ਛਪ ਚੁੱਕੇ ਹਨ।

ਕੋਲਾਂ ਕੂਕਦੀਆਂ

ਕੇਲਾਂ ਕੂਕਦੀਆਂ ਲੋਕ ਗੀਤਾਂ ਦਾ ਸੰਗ੍ਰਹਿ ਅਸਲ ਵਿਚ ਮਿੱਟੀ ਦੀ ਮਹਿਕ ਦੇ ਦੋ ਹਿੱਸਿਆਂ ਵਿਚੋਂ ਇਕ ਹੈ । ਇਸ ਦੀ ਮਹੱਤਤਾ ਇਸ ਦੀ ਮਹੱਤਵਪੂਰਣ ਭੂਮਿਕਾ ਕਰਕੇ ਹੈ । ਇਹ ਸੰਗ੍ਰਹਿ ਅਲਕਾ ਸਾਹਿਤ ਸਦਨ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ । ਲੋਕ ਗੀਤਾਂ ਨੂੰ ਇਸ ਸੰਗ੍ਰਹਿ ਵਿਚ ਇਕ ਵੱਖਰੀ ਤਰ੍ਹਾਂ ਦੇ ਵਰਗਾਂ ਵਿਚ ਵੰਡਿਆ ਗਿਆ ਹੈ । ਇਹ ਪੁਸਤਕ ਸਾਂਭਣ ਯੋਗ ਹੈ ।

ਮੋਰੀਂ ਰੁਣ ਝੁਣ ਲਾਇਆ

ਮੋਰੀਂ ਰੁਣ ਝੁਣ ਲਾਇਆ ਲੋਕ ਗੀਤਾਂ ਦਾ ਸੰਗ੍ਰਹਿ ਅਸਲ ਵਿਚ ਮਿੱਟੀ ਦੀ ਮਹਿਕ ਦੇ ਦੋ ਹਿੱਸਿਆਂ ਵਿਚੋਂ ਇਕ ਹੈ । ਇਸ ਦੀ ਮਹੱਤਤਾ ਇਸ ਦੀ ਮਹੱਤਵਪੂਰਣ ਭੂਮਿਕਾ ਕਰਕੇ ਹੈ । ਇਹ ਸੰਗ੍ਰਹਿ ਅਲਕਾ ਸਾਹਿਤ ਸਦਨ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ । ਲੋਕ ਗੀਤਾਂ ਨੂੰ ਇਸ ਸੰਗ੍ਰਹਿ ਵਿਚ ਇਕ ਵੱਖਰੀ ਤਰ੍ਹਾਂ ਦੇ ਵਰਗਾਂ ਵਿਚ ਵੰਡਿਆ ਗਿਆ ਹੈ । ਇਹ ਪੁਸਤਕ ਸਾਂਭਣ ਯੋਗ ਹੈ ।

ਆਰ. ਸੀ. ਟੈਂਪਲ

ਹੁਣ ਤੱਕ ਪੰਜਾਬੀ ਲੋਕਯਾਨ ਸੰਗ੍ਰਹਿ ਦੇ ਕੰਮ ਨੂੰ ਤੇ ਪੰਜਾਬੀ ਲੋਕਯਾਨ ਸੰਬੰਧੀ ਆਲੋਚਨਾ ਨੂੰ ਆਰੰਭ ਹੋਇਆਂ ਇਕ ਸਦੀ ਤੋਂ ਉੱਪਰ ਸਮਾਂ ਹੋ ਚੁੱਕਾ ਹੈ। ਪਰੰਤੂ ਸੰਗ੍ਰਹਿ ਅਤੇ ਕੁਝ ਪੱਖਾਂ ਤੇ ਆਲੋਚਨਾ ਦਾ ਜਿੰਨਾ ਕੰਮ ਪਿਛਲੇ ਸਮੇਂ ਦਸਾਂ ਸਾਲਾਂ ਵਿਚ ਹੋਇਆ ਹੈ ਜਾਂ ਹੁਣ ਹੋ ਰਿਹਾ ਹੈ ਏਨਾ ਕੰਮ ਪਹਿਲੇ ਨੱਬੇ ਸਾਲਾਂ ਵਿਚ ਵੀ ਨਹੀਂ ਹੋਇਆ ਸੀ। ਅਜਿਹਾ ਹੋਣ ਦੇ ਕੀ ਕਾਰਨ ਹਨ?

ਕੂੰਜਾਂ ਪ੍ਰਦੇਸਣਾਂ

ਕੂੰਜਾਂ ਪ੍ਰਦੇਸਣਾਂ ਉਸਦਾ ਸੱਜਰਾ ਲੋਕਗੀਤ ਸੰਗ੍ਰਹਿ ਹੈ, ਜਿਸ ਨਾਲ਼ ਉਸ ਅਨੁਸਾਰ, ਹੁਣ ਤਕ ਦੇ ਖੇਤਰੀ ਕਾਰਜ ਵਿਚ ਇੱਕਠੇ ਹੋਏ ਮਸਾਲੇ ਵਿਚੋਂ ਸਾਰਾ ਸਾਰਥਕ ਮਸਾਲਾ ਪਾਠਕਾਂ ਤਕ ਪਹੁੰਚ ਰਿਹਾ ਹੈ। ਇਹ ਵਿਸ਼ੇਸ਼ਤਾ ਡਾ. ਕਰਮਜੀਤ ਦੇ ਹਿੱਸੇ ਹੀ ਆਈ ਹੈ ਕਿ ਉਹ ਹਰ ਉਸ ਪਾਤਰ ਦਾ ਧੰਨਵਾਦ ਕਰਨਾ ਨਹੀਂ ਭੁੱਲਦਾ ਜਿਸਨੇ ਉਸਦੀ ਥੋੜ੍ਹੀ ਜਿਹੀ ਵੀ ਮਦਦ ਕੀਤੀ ਹੈ।-ਵੀਨਾ

ਧਰਤ ਦੁਆਬੇ ਦੀ

ਧਰਤ ਦੁਆਬੇ` ਦੀ ਡਾ. ਕਰਮਜੀਤ ਸਿੰਘ ਦੁਆਰਾ ਕੀਤਾ ਹੁਸ਼ਿਆਰਪੁਰ ਦੇ ਇਲਾਕੇ ਦੇ ਗੀਤਾਂ ਦਾ ਦੂਸਰਾ ਸੰਗ੍ਰਹਿ ਹੈ। ਪੰਜਾਬੀ ਲੋਕ-ਗੀਤਾਂ ਦੇ ਕਈ ਸੰਗ੍ਰਹਿ ਤਿਆਰ ਮਿਲਦੇ ਹਨ ਪਰੰਤੂ ਸਮੁੱਚੇ ਪੰਜਾਬ ਦੀ ਇਲਾਕੇ ਵਾਰ ਵਿਸ਼ਿਸ਼ਟ ਸੰਸਕ੍ਰਿਤੀ ਦੀ ਪ੍ਰਤੀਨਿਧਤਾ ਕਰਨ ਵਾਲਾ ਲੋਕ-ਗੀਤ ਸੰਗ੍ਰਹਿ ਹਾਲੇ ਤੀਕ ਦੁਰਲੱਭ ਹੈ।

ਊਚੀਆਂ ਲੰਮੀਆਂ ਟਾਲ੍ਹੀਆਂ

ਉਚੀਆਂ ਲੰਮੀਆਂ ਟਾਹਲੀਆਂ, ਮਾਝੇ ਦੇ ਲੋਕ-ਗੀਤ ਸੰਗ੍ਰਹਿ ਨੇ ਮੈਨੂੰ ਹੋਰ ਬਹੁਤ ਕੁਝ ਸੋਚਣ ਦਾ ਮੌਕਾ ਦਿੱਤਾ ਹੈ ਜੋ ਮੈਂ ਪਹਿਲਾਂ ਨਹੀਂ ਸਾਂ ਸੋਚ ਸਕਿਆ। ਇਹੀ ਤਾਂ ਹੈ ਸੰਗ੍ਰਹਿ ਦਾ ਅਸਲੀ ਮਕਸਦ, ਜੇ ਸੰਗ੍ਰਹਿ ਹੀ ਨਾ ਹੁੰਦਾ ਤਾਂ ਮੈਂ ਪਹਿਲੀਆਂ ਸੋਚਾਂ ਤੋਂ ਵੱਖ ਇੰਨਾ ਕੁਝ ਸੋਚਣ ਦੇ ਸਮਰੱਥ ਹੀ ਨਾ ਹੰਦਾ।

ਦੋ ਪਾ੍ਠ ਦੋ ਦ੍ਰਿਸ਼ਟੀਆਂ

ਮਿਰਜ਼ਾ ਸਾਹਿਬਾਂ ਪੰਜਾਬੀ ਦੀ ਅਜਿਹੀ ਲੋਕ_ਗਾਥਾ ਹੈ ਜਿਸ ਦਾ ਪੀਲੂ ਦੁਆਰਾ ਲਿਖਿਆ ਗਿਆ ਪਾਠ ਮੂਲ਼ ਦੇ ਬਹੁਤ ਨੇੜੇ ਹੈ,ਕਿਉਂਕਿ ਉਸਨੇ ਪਹਿਲੀ ਬਾਰ ਲੋਕਾਂ ਤੋਂ ਸੁਣ ਕੇ ਇਸ ਨੂੰ ਕਾਵਿ ਦਾ ਜਾਮਾ ਪਹਿਨਾਇਆ ਹੈ।ਪੀਲੂ ਦੇ ਕਿੱਸੇ ਨਾਲ਼ ਸਾਹਿਬਾਂ ਦੀ ਗਾਥਾ ਲਿਖਤੀ ਪਰੰਪਰਾ ਵਿਚ ਦਾਖਲ ਹੁੰਦੀ ਹੈ। ਪਰ ਇਸ ਦੇ ਸਮਵਿੱਥ ਮੌਖਿਕ ਪਰੰਪਰਾ ਵੀ ਜਾਰੀ ਰਹਿੰਦੀ ਹੈ। ਇਹ ਪਰੰਪਰਾ ਹੈ ਔਰਤਾਂ ਵਲੋਂ ਗਾਏ ਜਾਂਦੇ ਗੀਤਾਂ ਦੀ।

ਲੋਕ ਕਾਵਿ ਰੂਪ

ਲੋਕ ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸਿਭਅਕ ਲੋਕਾਂ ਕੀਤੀ ਜਾਂਦੀ ਰਹੀ ਹੈ। ਪਰੰਤੂ ਅੱਜ ੲਹ ਧਾਰਣਾ ਬਦਲ ਗਈ ਹੈ। ਸਮਾਜ ਸ਼ਾਸ਼ਤਰੀਆਂ ਅਨੁਸਾਰ ਕਿਸੇ ਇਕ ਭਾਸ਼ਾ ਨਾਲ਼ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ। ਇਸ ਦੈ ਅੰਤਰਗਤ ਨਸਲ, ਧਰਮ ਜਾਤ, ਕਿੱਤਾ ਆਦਿ ਨਾਲ਼ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ।...

ਇਕ ਸੀ ਰਾਜਾ

ਇਕ ਸੀ ਰਾਜਾ। ਉਸਦੀਆਂ ਸੱਤ ਧੀਆਂ ਸਨ। ਇਕ ਦਿਨ ਰਾਜੇ ਨੇ ਸੱਤਾਂ ਧੀਆ ਨੂੰ ਬੈਠਾ ਕੇ ਪੁੱਛਿਆ, ਬੇਟੀਉ, ਤੁਸੀਂ ਕਿਸਦਾ ਦਿੱਤਾ ਖਾਨੀਆਂ? ਛੇਆਂ ਬੇਟੀਆਂ ਨੇ ਜਵਾਬ ਦਿੱਤਾ, ਪਿਤਾ ਜੀ ਅਸੀਂ ਤੇਰਾ ਦਿੱਤਾ ਖਾਂਦੀਆਂ। ਪਰ ਸੱਤਵੀਂ ਤੇ ਸਭ ਤੋਂ ਛੋਟੀ ਨੇ ਕਿਹਾ, ਪਿਤਾ ਜੀ ਮੈਂ ਤਤਾਂ ਰੱਬ ਦਾ ਦਿੱਤਾ ਖਾਂਦੀ ਆਂ। ਰਾਜੇ ਨੂੰ ਗੁੱਸਾ ਚੜ੍ਹ ਗਿਆ।

ਗੋਪੀ ਚੰਦ-ਲੋਕਗਾਥਾ

ਰਾਜਾ ਗੋਪੀ ਚੰਦ ਦਾ ਸੰਬੰਧ ਜੋਗ ਮੱਤ ਨਾਲ਼ ਹੈ। ਜੋਗੀਆਂ ਦਾ ਪੰਜਾਬ ਵਿਚ ਬੋਲਬਾਲਾ ਉਦੋਂ ਰਹਿੰਦਾ ਹੈ ਜਦੋਂ ਇਸ ਉਪਰ ਮੁਸਲਮਾਨਾਂ ਦੇ ਹਮਲੇ ਹੋਣੇ ਆਰੰਭ ਹੋ ਚੁੱਕੇ ਸਨ। ਬੁੱਧ ਧਰਮ ਦੀ ਸ਼ਾਖਾ ਵੱਜਰਯਾਨ ਤੋਂ ਹੀ ਜੋਗ ਮੱਤ ਦਾ ਉਦੈ ਮੰਨਿਆ ਜਾਂਦਾ ਹੈ। ਵਿਦਵਾਨ ਇਹ ਵੀ ਦੱਸਦੇ ਹਨ ਕਿ ਜੋਗ ਮੱਤ ਉਪਰ ਸ਼ੈਵ, ਵੈਸ਼ਨੋਂ ਅਤੇ ਜੈਨ ਮੱਤ ਦਾ ਪ੍ਰਭਾਵ ਵੀ ਪਿਆ।

ਮਾਕਸਵਾਦੀ ਪ੍ਰਣਾਲੀ ਅਤੇ ਲੋਕਗੀਤ

ਲੋਕ-ਕਾਵਿ ਜਿਨ੍ਹਾਂ ਸਮਿਆਂ ਦੀ ਉਪਜ ਹੈ, ਉਹ ਸਾਮੂਹਿਕਤਾ ਦਾ ਸਮਾਂ ਸੀ। ਇਸ ਲਈ ਲੋਕ-ਕਾਵਿ ਲੋਕਮਨ ਦੀਆਂ ਦੱਬੀਆਂ ਸਾਮੂਹਿਕ ਭਾਵਨਾਵਾਂ ਦਾ ਵਾਹਕ ਬਣਦਾ ਹੈ। ਲੋਕਧਾਰਾ ਸ਼ਾਸਤਰੀ ਇਹ ਪ੍ਰਵਾਨ ਕਰਦੇ ਹਨ ਕਿ ਮੁੱਢਲੇ ਰੂਪ ਵਿੱਚ ਲੋਕ-ਕਾਵਿ ਜਾਂ ਗੀਤ ਕਿਸੇ ਇੱਕ ਜੀਨੀਅਸ ਵਿਅਕਤੀ ਦੀ ਹੀ ਸਿਰਜਣਾ ਹੁੰਦੀ ਹੈ।

ਪੰਜਾਬੀ ਸੰਸਕ੍ਰਿਤੀ ਦੀ ਪਛਾਣ

ਸਰਕਾਰੀ ਮਾਧਿਅਮਾਂ ਰਾਹੀਂ ਸੰਸਕ੍ਰਿਤੀ ਦਾ ਪੇਸ਼ ਕੀਤਾ ਜਾਂਦਾ ਸੰਕਲਪ ਨਾ ਕੇਵਲ ਕਹਿਣੀ ਤੇ ਕਥਨੀ ਦੇ ਪਾੜੇ ਉਤੇ ਆਧਾਰਿਤ ਹੈ ਸਗੋਂ ਵਿਸ਼ਲੇਸ਼ਣ ਦੀ ਵਿਗਿਆਨਕ ਵਿਧੀ ਤੋਂ ਵੀ ਊਣਾ ਹੈ। ਏਕਤਾ ਵਿਚ ਅਨੇਕਤਾ ਜਾਂ ਅਨੇਕਤਾ ਚ ਏਕਤਾ ਦੇ ਨਾਹਰੇ ਨੂੰ ਸਿਰਫ਼ ਕਹਿਣੀ ਤੱਕ ਸੀਮਤ ਰੱਖਿਆ ਗਿਆ ਹੈ।

ਔਰਤਾਂ ਦੇ ਲੋਕ ਗੀਤ-ਜੇ ਵਿਲਸਨ

ਉਹ ਭਾਵੇਂ ਆਪਣੇ ਮੰਤਵ-ਲੋਕ ਮਾਨਸਿਕਤਾ ਉਪਰ ਕਬਜ਼ਾ ਕਰਨ ਤੋਂ ਪ੍ਰੇਰਿਤ ਸਨ, ਪਰੰਤੂ ਇਸ ਨੇ ਇਥੋਂ ਦੇ ਲੋਕਾਂ ਵਿਚ ਸਭਿਆਚਾਰਕ ਚੇਤਨਾ ਵੀ ਪੈਦਾ ਕੀਤੀ। ਭਾਸ਼ਾ ਉਪਰ ਕੰਮ ਕਰਦਿਆਂ ਇਨ੍ਹਾਂ ਨੇ, ਮੁਹਾਵਰੇ, ਅਖਾਣਾਂ, ਲੋਕ-ਕਹਾਣੀਆਂ ਅਤੇ ਲੋਕ-ਗੀਤਾਂ ਦੀਆਂ ਉਦਾਹਰਣਾਂ ਦਿੱਤੀਆਂ, ਜੋ ਆਪਣੇ ਆਪ ਵਿਚ ਸੰਗ੍ਰਹਿ ਦਾ ਵੱਡਾ ਕੰਮ ਕਰਦਾ ਸੀ।

ਰਿਣ ਮੁਕਤ ਹੋਣ ਦੀ ਲਾਲਸਾ

ਲਗਾਤਾਰ ਰਚਨਾ ਕਰਨ ਦੇ ਬਾਵਜੂਦ ਉਹ ਪੰਜਾਬੀ ਸਾਹਿਤ ਵਿਚ ਵਧੇਰੇ ਕਰਕੇ ਗੁਮਨਾਮ ਹੀ ਰਿਹਾ। ਇਸ ਦਾ ਪਹਿਲਾ ਕਾਰਣ ਉਸਦੀ ਲਗਾਤਾਰ ਸਿਧਾਂਤਕ ਪ੍ਰਤਿਬੱਧਤਾ ਹੈ। ਉਸ ਦੇ ਜੀਵਨ ਕਾਲ ਵਿਚ ਕਈ ਵਾਦ ਪ੍ਰਚਲਿਤ ਹੋਏ ਪਰ ਕਈ ਹੋਰ ਕਵੀਆਂ ਵਾਂਗ ਉਸ ਨੇ ਚਕਵੇਂ ਚੁਲ੍ਹੇ ਬਣਨਾ ਪ੍ਰਵਾਣ ਨਾ ਕੀਤਾ।

ਤੀਆਂ ਤੀਜ ਦੀਆਂ

ਅਸਲ ਵਿਚ ਪੰਜਾਬ ਦੀ ਤੀਜ ਨੂੰ ਹੀ ਹਰਿਆਲੀ ਤੀਜ ਕਿਹਾ ਜਾਂਦਾ ਹੈ, ਜਿਸ ਉਪਰ ਆਮ ਤੌਰ ਤੇ ਹਰੇ ਕੱਪੜੇ ਪਾਏ ਜਾਂਦੇ ਹਨ। ਕੁਝ ਅਨੁਸਾਰ ਪੀਲੇ ਕਪੜੇ ਵੀ ਪਾਏ ਜਾਂਦੇ ਹਨ ਪਰ ਪੀਲੇ ਕਪੜੇ ਬਸੰਤ ਲਈ ਰਾਖਵੇਂ ਹਨ। ਇਕ ਤਰ੍ਹਾਂ ਨਾਲ ਤੀਜ ਬਰਸਾਤ ਦੇ ਮੌਸਮ ਨੂੰ ਮਾਨਣ ਦਾ ਤਿਉਹਾਰ ਹੈ; ਨਾਲ ਹੀ ਵਿਆਹੀਆਂ ਦਾ ਤਿਉਹਾਰ ਵੀ ਹੈ।

ਦੇਵਿੰਦਰ ਸਤਿਆਰਥੀ ਦਾ ਲੋਕ ਕਾਵਿ ਸ਼ਾਸਤਰ

ਦੇਵਿੰਦਰ ਸਤਿਆਰਥੀ ਪੰਜਾਬੀ ਲੋਕਧਾਰਾ ਸੰਸਾਰ ਵਿਚ ਹੀ ਨਹੀਂ ਬਲਕਿ ਪੰਜਾਬੀ ਸ਼ਬਦ ਸੰਸਾਰ ਵਿਚ ਵੀ ਜਾਣਿਆ ਪਛਾਣਿਆ ਨਾਮ ਹੈ। ਇੱਥੇ ਇਹ ਕਹਿਣਾ ਵੀ ਬਣਦਾ ਹੈ ਕਿ ਦੇਵਿੰਦਰ ਸਤਿਆਰਥੀ ਸਿਰਫ਼ ਬਹੁ-ਵਿਧਾਈ ਲੇਖਕ ਹੀ ਨਹੀਂ, ਸਗੋਂ ਬਹੁ-ਭਾਸ਼ੀ ਲੇਖਕ ਵੀ ਸੀ। ਉਹ ਇਕੋ ਸਮੇਂ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਵੀ ਲਿਖਦਾ ਰਿਹਾ ਹੈ।

ਦਿਵਾਲ਼ੀ---ਲੋਕਧਾਰਾਈ ਸੰਧਰਭ

ਇਸ ਤਿਉਹਾਰ ਨਾਲ਼ ਜੁੜੇ ਦੀਵੇ ਤੋਂ ਲੈ ਕੇ ਅਜੋਕੇ ਯੁੱਗ ਤੱਕ ਅਨੇਕਾਂ ਇਤਿਹਾਸਕ ਮਿਥਿਹਾਕ ਤੇ ਲੋਕਧਾਰਾਈ ਸੰਦਰਭ ਜੁੜੇ ਹੋਏ ਹਨ ਜਿਸ ਉਪਰ ਵਿਚਾਰ ਕਰਨ ਉਪਰੰਤ ਹੀ ਇਸ ਤਿਉਹਾਰ ਦੇ ਬਹੁਤੇ ਅਰਥ ਤੇ ਮਹੱਤਵ ਸਪੱਸ਼ਟ ਹੋ ਸਕਦੇ ਹਨ ਜਿਸਦਾ ਇੱਥੇ ਯਤਨ ਕੀਤਾ ਗਿਆ ਹੈ।