ਦੋ ਪਾ੍ਠ ਦੋ ਦ੍ਰਿਸ਼ਟੀਆਂ

ਮਿਰਜ਼ਾ ਸਾਹਿਬਾਂ ਪੰਜਾਬੀ ਦੀ ਅਜਿਹੀ ਲੋਕ_ਗਾਥਾ ਹੈ ਜਿਸ ਦਾ ਪੀਲੂ ਦੁਆਰਾ ਲਿਖਿਆ ਗਿਆ ਪਾਠ ਮੂਲ਼ ਦੇ ਬਹੁਤ ਨੇੜੇ ਹੈ,ਕਿਉਂਕਿ ਉਸਨੇ ਪਹਿਲੀ ਬਾਰ ਲੋਕਾਂ ਤੋਂ ਸੁਣ ਕੇ ਇਸ ਨੂੰ ਕਾਵਿ ਦਾ ਜਾਮਾ ਪਹਿਨਾਇਆ ਹੈ।ਪੀਲੂ ਦੇ ਕਿੱਸੇ ਨਾਲ਼ ਸਾਹਿਬਾਂ ਦੀ ਗਾਥਾ ਲਿਖਤੀ ਪਰੰਪਰਾ ਵਿਚ ਦਾਖਲ ਹੁੰਦੀ ਹੈ। ਪਰ ਇਸ ਦੇ ਸਮਵਿੱਥ ਮੌਖਿਕ ਪਰੰਪਰਾ ਵੀ ਜਾਰੀ ਰਹਿੰਦੀ ਹੈ। ਇਹ ਪਰੰਪਰਾ ਹੈ ਔਰਤਾਂ ਵਲੋਂ ਗਾਏ ਜਾਂਦੇ ਗੀਤਾਂ ਦੀ।