ਮਨੁੱਖ ਤੇ ਮਨੁੱਖ

ਮਨੁੱਖ ਤੇ ਮਨੁੱਖ` ਜਰਨੈਲ ਸਿੰਘ ਦਾ ਮੈਨੂੰ ਕੀ ਤੋਂ ਬਾਅਦ ਦੂਸਰਾ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਅਸੀਂ ਇਸ ਆਸ ਨਾਲ ਪੜ੍ਹਨਾ ਆਰੰਭਦੇ ਹਾਂ ਕਿ ਇਸਦੀ ਪੱਧਰ ਪਹਿਲੇ ਸੰਗ੍ਰਹਿ ਤੋਂ ਉਚੇਰੀ ਹੋਵੇਗੀ। ਸਹੀ ਨਿਰਣਾ ਵਿਸ਼ਲੇਸ਼ਣ ਉਪਰੰਤ ਹੀ ਸੰਭਵ ਹੈ। ਇਸ ਸੰਗ੍ਰਹਿ ਦੀਆਂ ਚਾਰ ਕਹਾਣੀਆਂ ਫੌਜੀ ਜੀਵਨ ਨਾਲ ਸੰਬੰਧਿਤ ਹਨ।