ਸਮੇਂ ਦੇ ਹਾਣੀ

ਆਪਣੇ ਕਹਾਣੀ ਸੰਗ੍ਰਹਿ ਮੈਨੂੰ ਕੀ ਤੋਂ ਹੀ ਜਰਨੈਲ ਸਿੰਘ ਗੰਭੀਰ ਸੁਰ ਅਪਣਾ ਕੇ ਤੁਰਿਆ ਹੈ, ਇਸੇ ਲਈ ਹੀ ਗੰਭੀਰ ਚਿੰਤਕਾਂ ਦਾ ਧਿਆਨ ਉਸ ਨੇ ਆਪਣੇ ਵੱਲ ਖਿੱਚਿਆ ਹੈ। ਜਰਨੈਲ ਸਿੰਘ ਨੇ ਨਾ ਤਾਂ ਨਿਰੀ ਸ਼ੁਹਰਤ ਲਈ ਕਹਾਣੀ ਕਲਾ ਨੂੰ ਅਪਣਾਇਆ ਹੈ ਤੇ ਨਾ ਹੀ ਆਪਣੀ ਮਾਨਸਿਕ ਤ੍ਰਿਪਤੀ ਲਈ ਉਹ ਕੇਵਲ ਸ਼ਬਦ ਜਾਲ ਨੂੰ ਆਪਣਾ ਆਧਾਰ ਬਣਾ ਕੇ ਤੁਰਿਆ ਹੈ