ਤਿਤਲੀਆਂ ਦੀ ਭਾਲ ਵਿਚ

ਨਰਜਿਸ ਨੇ ਚਿੱਟੇ ਦੁੱਧ ਵਾਲ਼ਾਂ ਵਾਲ਼ੀ ਅੰਮਾ ਨੂੰ ਦੇਖਿਆ ਜੋ ਸੀਖਾਂ ਵਾਲ਼ੇ ਦਰਵਾਜ਼ੇ ਦੇ ਦੂਜੇ ਪਾਸੇ ਬੈਠੀ ਸੀ ਅਤੇ ਜਿਸ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਗੀ ਹੋਈ ਸੀ। ਭਰਾ ਸਿਰ ਨਿਵਾਈ ਬੈਠਾ ਸੀ। ਨਰਜਿਸ ਨੂੰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।