ਮਹਿੰਦੀ ਦੇ ਪੱਤੇ

ਪੰਜਾਬੀ ਪਰਵਾਸੀ ਸਾਹਿਤ ਦੀ ਚਰਚਾ ਵਧੇਰੇ ਕਰਕੇ ਇੰਗਲੈਂਡ, ਕੈਨੇਡਾ ਅਤੇ ਅਮਰੀਕੀ ਪ੍ਰਸੰਗ ਵਿਚ ਹੀ ਹੁੰਦੀ ਰਹੀ ਹੈ। ਇਸਦੇ ਕਈ ਕਾਰਣ ਹਨ। ਪਹਿਲਾ ਕਾਰਣ ਇਹ ਹੈ ਕਿ ਇਨ੍ਹਾਂ ਪ੍ਰਦੇਸਾਂ ਦਾ ਵਿਕਸਿਤ ਦੇਸ਼ ਹੋਣ ਕਾਰਣ ਡਾਲਰ/ ਪੌਂਡ ਦੀ ਰੁਪਏ ਵਿਚ ਵਟਾਂਦਰਾ ਦਰ 50/ 80 ਗੁਣਾਂ ਵਧੇਰੇ ਹੋਣ ਕਰਕੇ ਹਰ ਕੋਈ ਇਧਰ ਨੂੰ ਹੀ ਜਾਣ ਦੀ ਸੋਚ ਰਿਹਾ ਹੈ। ਸਾਹਿਤਕਾਰ ਵੀ ਇਸ ਦਾ ਅਪਵਾਦ ਨਹੀਂ।