ਦੋ ਟਾਪੂ

ਨਵੇਂ ਕਹਾਣੀ ਸੰਗ੍ਰਹਿ ਦੋ ਟਾਪੂ ਵਿਚ ਜਰਨੈਲ ਸਿੰਘ ਦੀ ਕਹਾਣੀ ਵਿਚ ਇਕ ਹੋਰ ਪਾਰਾਰ ਜੁੜਿਆ ਹੈ ਤੇ ਉਹ ਹੈ ਵਿਦੇਸ਼ੀਂ ਰਹਿੰਦੇ ਪੰਜਾਬੀਆ ਦੇ ਜੀਵਨ ਯਥਾਰਥ ਦਾ। ਇਸ ਯਥਾਰਥ ਦੇ ਹਾਂ ਪੱਖੀ ਪਹਿਲੂ ਵੀ ਹਨ ਅਤੇ ਨਾਹ ਪੱਖੀ ਵੀ। ਵਿਦੇਸ਼ ਜਾਣ ਦੀ ਪ੍ਰਕ੍ਰਿਆ ਵਜੋਂ ਜਰਨੈਲ ਸਿੰਘ ਨੇ ਖੁਰਦੀ ਕਿਸਾਨੀ ਦੀਆਂ ਮਜਬੂਰੀਆਂ ਤੇ ਵਿਦੇਸ਼ੀ ਠਾਠ ਦੇ ਜੀਵਨ ਪ੍ਰਤਿ ਲਾਲਚੀ ਖਿੱਚ ਨੂੰ ਪੇਸ਼ ਕੀਤਾ ਹੈ।