ਆਰ. ਸੀ. ਟੈਂਪਲ

ਹੁਣ ਤੱਕ ਪੰਜਾਬੀ ਲੋਕਯਾਨ ਸੰਗ੍ਰਹਿ ਦੇ ਕੰਮ ਨੂੰ ਤੇ ਪੰਜਾਬੀ ਲੋਕਯਾਨ ਸੰਬੰਧੀ ਆਲੋਚਨਾ ਨੂੰ ਆਰੰਭ ਹੋਇਆਂ ਇਕ ਸਦੀ ਤੋਂ ਉੱਪਰ ਸਮਾਂ ਹੋ ਚੁੱਕਾ ਹੈ। ਪਰੰਤੂ ਸੰਗ੍ਰਹਿ ਅਤੇ ਕੁਝ ਪੱਖਾਂ ਤੇ ਆਲੋਚਨਾ ਦਾ ਜਿੰਨਾ ਕੰਮ ਪਿਛਲੇ ਸਮੇਂ ਦਸਾਂ ਸਾਲਾਂ ਵਿਚ ਹੋਇਆ ਹੈ ਜਾਂ ਹੁਣ ਹੋ ਰਿਹਾ ਹੈ ਏਨਾ ਕੰਮ ਪਹਿਲੇ ਨੱਬੇ ਸਾਲਾਂ ਵਿਚ ਵੀ ਨਹੀਂ ਹੋਇਆ ਸੀ। ਅਜਿਹਾ ਹੋਣ ਦੇ ਕੀ ਕਾਰਨ ਹਨ?