ਕੁਲਫੀ

ਸੁਜਾਨ ਸਿੰਘ ਵਰਗੇ ਪੰਜਾਬੀ ਕਹਾਣੀਕਾਰ ਦੀ ਮਸ਼ਹੂਰ ਕਹਾਣੀ ਨੂੰ ਸਰਚ (ਰਾਜਯ ਸੰਸਾਧਨ ਕੇਂਦਰ ਹਰਿਆਣਾ) ਹਰਿਆਣਾ ਦੇ ਪੰਜਾਬੀ ਨਵਸਾਖਰਾਂ ਤਕ ਪਹੁੰਚਾਉਣ ਲਈ ਇਸਦਾ ਪ੍ਰਕਾਸ਼ਨ ਕਰ ਰਿਹਾ ਹੈ। ਇਹ ਆਪਣੇ ਆਪ ਵਿਚ ਹੀ ਮਹੱਤਵ ਪੂਰਣ ਗੱਲ ਹੈ ਕਿਉਂਕਿ ਹਰਿਆਣਾ ਦੀ ਕੁੱਲ ਵਸੋਂ ਦਾ ਤਕਰੀਬਨ 35 ਪ੍ਰਤੀਸ਼ਤ ਪੰਜਾਬੀ ਹ ਜੋ ਪੰਜਾਬ ਨਾਲ਼ ਲੱਗਦੀ ਬੈਲਟ ਅਤੇ ਦੂਸਰੇ ਹਿੱਸਿਆਂ ਵਿਚ ਵੀ ਰਹਿ ਰਹੇ ਹਨ।