ਫ਼ੈਜ਼ - ਪ੍ਰਣਯ ਕ੍ਰਿਸ਼ਣ

ਉਰਦੂ ਕਾਵਿ ਸ਼ਾਸਤਰ ਵਿਚ ਮਜ਼ਮੂਨ ਅਤੇ ਮਾਅਨੇ (ਕੰਟੈਂਟ ਅਤੇ ਮੀਨਿੰਗ) ਵਿਚ ਫ਼ਰਕ ਕੀਤਾ ਗਿਆ ਹੈ। ਇਸਨੂੰ ਸਮਝਣ ਵਾਸਤੇ ਸਾਨੂੰ “ਗੁਬਾੱਰੇ ਅਯਾੱਮ” ਵਿਚ ਸੰਕਲਿਤ ‘ਤਰਾਨਾ-2’ ਸੁਣਨਾ ਅਤੇ ਪੜ੍ਹਨਾ ਚਾਹੀਦਾ ਹੈ, ਜਿਸਨੂੰ ਫ਼ੈਜ਼ ਨੇ ਜਨਰਲ ਜਿ਼ਆ- ਉਲ-ਹੱਕ ਦੀ ਸੈਨਿਕ ਤਾਨਾਸ਼ਾਹੀ ਸਮੇਂ ਲਿਖਿਆ।