ਸਾਹਿਤ ਤੇ ਵਿਚਾਰਧਾਰਾ

ਸਾਹਿਤ/ਕਾਵਿ ਮਨੁੱਖੀ ਜੀਵਨ ਅਤੇ ਪ੍ਰਕਿਰਤੀ ਦੇ ਅਨੁਭਵ ਦਾ ਸੁਹਜਾਤਮਕ ਰੂਪਾਂਤਰਣ ਹੈ। ਅਜਿਹੇ ਸੁਹਜਾਤਮਕ ਅਨੁਭਵ ਨੂੰ ਸਿਰਜਣ ਦਾ ਆਧਾਰ ਕਵੀ ਦੀ ਕਲਪਨਾ ਹੈ, ਜੋ ਮਨੁੱਖੀ ਜੀਵਨ ਦੇ ਤ੍ਰੈ-ਕਾਲ ਵਿਚ ਫੈਲੀ ਹੁੰਦੀ ਹੈ।