ਕਾਫ਼ੀਆਂ ਬੁੱਲ੍ਹੇ ਸ਼ਾਹ

ਪੰਜਾਬੀ ਸੂਫ਼ੀ ਕਵੀ ਬੁਲ੍ਹੇ ਸ਼ਾਹ (1680_1758 ਈ.) ਪੰਜਾਬੀ ਲੋਕ ਜੀਵਨ ਵਿਚ ਖੁਸ਼ਬੂ ਵਾਂਗ ਸਮਾਇਆ ਹੋਇਆ ਹੈ। ਪੰਜਾਬੀ ਸੂਫ਼ੀ ਕਵੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਲੋਕਾਂ ਦੀ ਭਾਸ਼ਾ ਵਿਚ ਆਪਣੀ ਗੱਲ ਕੀਤੀ। ਉਨ੍ਹਾਂ ਵਲੋਂ 17ਵੀਂ 18ਵੀਂ ਸਦੀ ਵਿਚ ਵਰਤੀ ਪੰਜਾਬੀ ਠੇਠ ਭਾਸ਼ਾ ਅੱਜ ਵੀ ਓਪਰੀ ਨਹੀਂ ਲੱਗਦੀ।