ਲੋਕਧਾਰਾਈ ਚਿੰਤਕ ਡਾ. ਕਰਮਜੀਤ ਸਿੰਘ

1980 ਤੋਂ ਬਾਅਦ ਦੇ ਵਿਦਵਾਨਾਂ ਵਿਚੋਂ ਡਾ. ਕਰਮਜੀਤ ਸਿੰਘ ਦਾ ਲੋਕਧਾਰਾ ਦੇ ਖੇਤਰ ਵਿਚ ਬਹੁਤ ਅਹਿਮ ਅਤੇ ਨਿਵੇਕਲਾ ਸਥਾਨ ਹੈ। ਇਸ ਉੱਘੀ ਸ਼ਖ਼ਸੀਅਤ ਦੇ ਮਾਲਕ ਵਿਦਵਾਨ ਖੋਜੀ ਨੇ ਦੁਆਬੇ ਦੇ ਖੇਤਰ ਨੂੰ ਆਪਣੀ ਕਰਮ ਭੂਮੀ ਬਣਾਉਂਦਿਆਂ ਬੜੀ ਸਿਰੜਤਾ ਸਹਿਤ ਲੋਕ ਗੀਤਾਂ ਦਾ ਇਕੱਤਰੀਕਰਣ ਕੀਤਾ।