ਮਾਨਵਤਾ ਦਾ ਸੰਕਲਪ-ਰਾਜਵਿੰਦਰ ਜੀਤ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮੁੱਚਾ ਸੰਦੇਸ਼ ਕਿਸੇ ਇੱਕ ਮਨੁੱਖ, ਧਰਮ, ਫ਼ਿਰਕੇ, ਇਲਾਕੇ, ਸੰਪਰਦਾ ਜਾਂ ਕਿਸੇ ਵਰਗ ਦੇ ਪੈਰੋਕਾਰਾਂ ਲਈ ਨਹੀਂ ਰਚਿਆ ਗਿਆ, ਸਗੋਂ ਇਹ ਤਾਂ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਮੁੱਚੀ ਮਨੁੱਖਤਾ ਦੇ ਉਧਾਰ ਦਾ ਇੱਕ ਕ੍ਰਾਂਤੀਕਾਰੀ ਯਤਨ ਹੈ।